(ਸਮਾਜ ਵੀਕਲੀ)
ਵਰਤਮਾਨ ਭੂਤ ਭਵਿੱਖ ਵੇਖੀਏ।
ਕਾਗਜ਼ ਤੇ ਹਰਫ਼ ਲਿਖ ਵੇਖੀਏ।
ਸਰਫ਼ੇ ਦੀਆਂ ਹੀ ਮੰਗਾਂ ਸੀ।
ਅੱਜ ਨਾਲੋਂ ਕੱਲ ਚੰਗਾ ਸੀ।
ਹੁਣ ਧੁੰਦਲਾ ਭਵਿੱਖ ਦਿਸਦਾ ਐ।
ਕਿਸੇ ਨੂੰ ਨੀ ਕੁੱਝ ਕਹਿਣਾ ਆਪਾਂ,
ਏਥੇ ਕਹਿਣ ਨੂੰ ਕੌਣ ਕਿਸਦਾ ਐ।
ਹਰ ਸ਼ੈਅ ਚ ਅਕਸ਼ ਕਿਸਦਾ ਐ।
ਸੋਚ ਜਿਦਾਂ ਦੀ ਉਵੇਂ ਦਾ ਦਿਸਦਾ ਐ।
ਕਿਸੇ ਨੂੰ ਨੀ ਕੁੱਝ………..
ਹਰ ਕੋਈ ਇਥੇ ਦਾਹ ਤੇ ਬੈਠਾ।
ਸੰਗ ਸ਼ਰਮ ਨੂੰ ਲਾਹ ਕੇ ਬੈਠਾ।
ਜ਼ਮੀਰ ਤਾਈਂ ਗੁਆ ਕੇ ਬੈਠਾ।
ਕਿੰਝ ਮਜਬੂਰੀਆਂ ਦੇ ਬਸ ਯਾਰਾਂ,
ਦਿਨ ਰਾਤ ਪਿਆ ਪਿਸਦਾ ਐ।
ਕਿਸੇ ਨੂੰ ਨੀ ਕੁੱਝ ਕਹਿਣਾ…………
ਵਿਸ਼ਵਾਸ ਆਪਣਾ ਆਪ ਗੁਆਉਂਦੇ।
ਆਪਣੇ ਆਪਣਿਆਂ ਨੂੰ ਢਾਹ ਲਾਉਂਦੇ।
ਇਹੀ ਅਜਕਲ ਪਏ ਫਰਜ਼ ਨਿਭਾਉਂਦੇ।
ਸੱਪ ਤੋਂ ਲੋਕੀਂ ਹੁਣ ਨਹੀਂ ਡਰਦੇ,
ਡਰ ਆਪਣਿਆਂ ਦੇ ਵਿਸ਼ਦਾ ਐ।
ਕਿਸੇ ਨੂੰ ਨੀ ਕੁੱਝ ਕਹਿਣਾ…………
ਝੂਠ ਦਾ ਬੋਲ ਬਾਲਾ ਜ਼ੋਰਾਂ ਚ।
ਸਾਧ ਕੌਣ ਬੈਠਾ ਬਈ ਚੋਰਾਂ ਚ।
ਫ਼ਰਕ ਨਰਿੰਦਰ ਕੀ ਲੱਭਦਾ ਹੋਰਾਂ ਚ।
ਲੜੋਈ ਤੂੰ ਅਪਣਾ ਇਲਾਜ ਕਰਵਾ ਲੈ,
ਅੱਲਾ ਜ਼ਖ਼ਮ ਤੇਰਾ ਅਜੇ ਰਿਸਦਾ ਐ।
ਕਿਸੇ ਨੂੰ ਨੀ ਕੁੱਝ ਕਹਿਣਾ…………
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly