(ਸਮਾਜ ਵੀਕਲੀ)
ਨਿੱਕੀ ਨਿੱਕੀ ਯਾਦ ਤੇਰੀ
ਵੱਡੇ ਵੱਡੇ ਹੌਕਿਆਂ ‘ਚ
ਗਈ ਮੇਰੀ ਅੱਖ਼ ਨੂੰ ਨੁਆ,
ਖਿੜੇ਼ ਖਿੜੇ਼ ਪੱਤਿਆ ਤੇ
ਲਿਖੀ ਜਾਏ ਨਾਂ ਤੇਰਾ
ਬੁੱਲਾਂ ਦਾ ਸੰਧੂਰੀ ਰੰਗ਼ ਲਾ…
ਹਾਏ ਮੇਰੀ ਸੰਗ ਅੱਜ
ਹੋ ਗਈ ਪਤੰਗ ਅੱਜ
ਕੀਹਨੇ ਲਈਆਂ ਸ਼ਰਮਾਂ ਚੁਰਾ,
ਰੂਪ ਵਾਲੀ ਧੁੱਪ ਅੱਜ
ਹੋ ਗਈ ਏ ਚੁੱਪ ਅੱਜ
ਕਾਹਦਾ ਲਿਆ ਹਿਜ਼ਰਾਂ ਨੂੰ ਗਾ…
ਭਖਦੇ ਸਿਆਲ ਮੇਰੇ
ਜਗਦੇ ਖਿਆਲ ਤੇਰੇ
ਹੰਝੂਆਂ ਦੀ ਆਰਤੀ ‘ਚ ਆ,
ਕੱਚੜਾ ਸਵਾਲ ਮੇਰਾ
ਝੂਠੜਾ ਮਲਾਲ ਤੇਰਾ
ਤਾਰਾ ਤਾਰਾ ਲੂਹ ਵੇ ਗਿਆ…
ਦੱਮਾਂ ਵੀ ਕਾਹਦਾ ਹੁਣ
ਚੰਮਾਂ ਵੀ ਕਾਹਦਾ ਹੁਣ
ਕਾਹਦਾ ਹੁਣ ਸਾਹਾਂ ਦਾ ਵਸਾਅ,
ਕਾਹਦਾ ਏ ਵੇ ਰੱਬ ਜਿਹੜ੍ਹਾ
ਬਹੁੱੜ੍ਹਦਾ ਨਾ ਲੋੜ੍ਹ ਪਈ
ਜਾਵੇ ਮੇਰੇ ਗੀਤਾਂ ਨੂੰ ਰੁਆ…
ਕੱਚੇ ਵਣਜਾਰਿਆਂ ਨਾ’
ਝੂਠੇ ਸੁਨਿਆਰਿਆਂ ਨਾ’
ਕਾਹਤੋਂ ਲਈਆਂ ਅੱਖੀਆਂ ਲੜ੍ਹਾ,
ਵੀਣੀਆਂ ਵੀ ਸੁੰਨੀਆਂ
ਮਹਿਕਾਂ ਵੀ ਪਰੁੰਨੀਆਂ
ਕਾਹਦਾ ਲਿਆ ਇਸ਼ਕ ਕਮਾ…
ਕਰਮਜੀਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly