ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਅਸਲ ਇਤਿਹਾਸ ਇਹ ਹੈ ਮੇਰੇ ਮੁਲਕ ਦਾ ਕਿ… ਜੇਕਰ ਗਾਂ ਬੰਦੇ ਨੂੰ ਚੁੱਕ ਕੇ ਮਾਰੇ ਤਾਂ ਕੋਈ ਖ਼ਬਰ ਨਹੀਂ ਬਣਦੀ, ਪਰ ਜੇ ਬੰਦਾ ਗਾਂ ਨੂੰ ਡੰਡਾ ਦਿਖਾਵੇ ਤਾਂ ਇਹ ਇੱਕ ‘ਖਾਸ ਖ਼ਬਰ’ ਬਣਕੇ ਨਸ਼ਰ ਹੁੰਦੀ ਹੈ।

ਦੇਸ਼ ਦੀਆਂ 25% ਲੜਕੀਆਂ ਸਕੂਲ ਨਹੀਂ ਜਾਂਦੀਆਂ, 50% ਲੋਕ ਅਜੇ ਵੀ ਅੰਗੂਠਾ ਛਾਪ ਹਨ। 60% ਲੋਕ ਛੱਪੜਾਂ ਦਾ ਪਾਣੀ ਪੀਂਦੇ ਹਨ, 70% ਬੱਚੇ-ਬੱਚੀਆਂ ਬਾਲ ਮਜ਼ਦੂਰੀ ਲਈ ਮਜ਼ਬੂਰ ਹਨ, ਕਰੋੜਾਂ ਲੋਕ ਫੁੱਟਪਾਥਾਂ ਨੂੰ ਹੀ ਆਪਣਾ ਘਰ ਕਹਿੰਦੇ ਹਨ, ਇਹ ਅਸਲ ਤਸਵੀਰ ਹੈ ਮੇਰੇ ਭਾਰਤ ਦੀ, ਪਰ ਅੱਜ ਦੀ ਮੁੱਖ ਖ਼ਬਰ ‘ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਦੌਰੇ ਦੌਰਾਨ ਕੀਤੀ ਜਾ ਰਹੀ ਐਸ਼ ਪ੍ਰਸਤੀ ਹੈ’।

ਕਦੇਂ ਖ਼ਬਰ ਨਹੀਂ ਮਿਲੂ ਕਿ ਕਰੋੜਾਂ ਭਾਰਤੀ ਭੁੱਖੇ ਪੇਟ ਸੌਦੇ ਹਨ, ਖ਼ਬਰ ਮਿਲੂ ਭਾਰਤ ਨੇ ਲੱਖਾਂ ਟਨ ਕਣਕ ਵਿਦੇਸ਼ ਭੇਜੀ ਜਾਂ ਭਾਰਤ ਦੇ ਗੋਦਾਮਾਂ ਵਿਚ 90 ਮਿਲੀਅਨ ਟਨ ਅਨਾਜ ਦਾ ਸਟਾਕ ਹੈ।

ਹੁਣ ਪੰਜਾਬ ਵੱਲ ਨਜ਼ਰ ਮਾਰੀਏ ਤਾਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਲੇ ਹਜ਼ਾਰਾਂ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ, ਨਵੀਂ ਭਰਤੀ ਬੰਦ ਹੈ, ਕੋਈ ਖ਼ਬਰ ਨਹੀਂ! ਖ਼ਬਰ ਹੈ ਕਿ ਪੰਜਾਬੀ ਯੂਨੀਵਰਸਿਟੀ ਲਈ ਕਰੋੜਾਂ ਰੁਪਏ ਰਾਖਵੇਂ ਰੱਖੇ ਗਏ ਹਨ ਇਹ ਖਾਸ ਖ਼ਬਰ ਮੰਨੀ ਜਾਂਦੀ ਹੈ!

ਸਰਕਾਰ ਆਪਣੀ ਹੋਵੇ ਜਾਂ ਬਿਗਾਨੀ ਉਸ ਦਾ ਅਸਲ ਮੁੱਦਿਆਂ ਵੱਲ ਧਿਆਨ ਦਿਵਾਉਣਾ ਦੇਸ਼ ਦੇ ਹਰ ਨਾਗਰਿਕ ਦਾ ਇਖਲਾਕੀ ਫ਼ਰਜ਼ ਹੈ। ਮਾਨ ਸਰਕਾਰ ਦਾ ‘ਗੁਰਬਾਣੀ ਸੁਣਨਾ ਫ੍ਰੀ ਕਰਨਾ’ ਸ਼ਲਾਘਾਯੋਗ ਫ਼ੈਸਲਾ ਹੈ। ਹੁਣ ਸਿਰਫ਼ ਇਸੇ ਵਿਵਾਦ ਵਿੱਚ ਉੱਲਝ ਕੇ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਭਟਕ ਜਾਣਾ ਸਾਡੀ ਸਭ ਤੋਂ ਵੱਡੀ ਬੇਵਕੂਫ਼ੀ ਹੋਵੇਗੀ। ਮਾਨ ਸਾਹਿਬ ਨੂੰ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਸਾਨੂੰ ਇਹ ਕੁਝ ਵੀ ਬਿਲਕੁਲ ਚੰਗਾ ਨਹੀਂ ਲਗਦਾ ਕਿ ਤੁਸੀਂ…

ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਵਿੱਚ ਆਪਣੀਆਂ ਮਸ਼ਹੂਰੀਆਂ ਵਾਲੀਆਂ ਸਕਰੀਨਾਂ ਲਾਵੋਂ!

ਬੇਅਦਬੀ ਦੇ ਮੁੱਦੇ ਤੇ ਸਰਕਾਰ ਬਣਾ ਕੇ ਅੱਜ ਤਕ ਇਨਸਾਫ਼ ਨਾ ਦਿਓ!

ਕਟਾਰੂਚੱਕ ਦਾ ਮਾਮਲਾ ਰਫ਼ਾ ਦਫ਼ਾ ਕਰੋ!

ਹਰਿਆਣਾ ਤੋਂ ਬਾਅਦ, ਹੁਣ ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਦੇਣ ਵਾਲੇ ਭਾਸ਼ਣ ਦਿਓ!

ਪੰਜਾਬ ਦਾ ਹੈਲੀਕਾਪਟਰ ਦੂਜੇ ਸੂਬਿਆਂ ਦੇ ਮੰਤਰੀਆਂ ਲਈ ਦਿਓ।

ਬੀਬੀ ਮਾਣੂਕੇ ਵੱਲੋਂ ਕੋਠੀ ਤੇ ਕਬਜ਼ਾ ਸਾਬਿਤ ਹੋਣ ਤੋਂ ਬਾਅਦ ਵੀ ਕੋਈ ਕਾਰਵਾਹੀ ਨਾ ਕਰੋ।

ਆਪ ਜੀ ਦੇ ਨਿਵਾਸ ਆਏ ‘ਭਗਤ ਸਿੰਘ’ ਦੇ ਹੀ ਪਰਿਵਾਰ ਨੂੰ ਮਿਲਣ ਤੋਂ ਇਨਕਾਰ ਕਰਨ ਦਾ ਕਾਰਣ ਕੀ ਰਿਹਾ?

‘ਸਿੰਗਲਾ’ ਅਤੇ ‘ਅਮਿਤ ਰਤਨ’ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਬਿਤ ਹੋਣ ਦੇ ਬਾਵਜੂਦ ਵੀ ਸਰਕਾਰ ਦੀਆਂ ਅਹਿਮ ਉੱਚ ਪੱਧਰੀ ਮੀਟਿਗਾਂ ਚ ਸ਼ਾਮਿਲ ਕਿਉਂ ਕਰਦੇ ਹੋ, ਕਿਉਂ ਗੰਨਮੈਨ ਤੇ ਸਰਕਾਰੀ ਤੰਤਰ?

ਰਾਜਸਥਾਨ ਨੂੰ ਨਹਿਰਾਂ ਪੱਕੀਆਂ ਕਰਕੇ ਪਾਣੀ ਦੇਣ ਲਈ ਕਿਉਂ ਜ਼ਾਰੀ ਕੀਤੇ ਫੰਡ?

ਕਿਸਾਨਾਂ ਕੋਲੋਂ ਮੂੰਗੀ ਬਿਜਾ ਕੇ ਪਿੱਛੋਂ ਹੱਥ ਖੜੇ ਕਰ ਦੇਣੇ ਅਤੇ ਮੁਆਵਜ਼ਾ ਨਾ ਦੇਣਾ ਕਿਉਂ?

ਸੋਸ਼ਲ ਮੀਡਿਆ ਪੇਜ ਬੰਦ ਕਰਵਾਉਣ ਦੇ ਕਾਰਣ ਜਨਤਕ ਕਰੋਂ ਜੀ, ਤੇ ਸਾਨੂੰ ਤੁਹਾਡੇ ਹੀ ਪੇਜ਼ ਤੋਂ ਦੂਰ ਕਰਨ ਦੇ ਕਾਰਨ ਦੱਸੋ!

ਮਾਨ ਸਾਹਿਬ ਜਿਸ ਦਿਨ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਾਇਆ ਸੀ, ਉਸ ਦਿਨ ਮੈਂ ਲਿਖਿਆ ਸੀ ਕਿ ਤੁਸੀਂ ‘ਕੰਡਿਆਂ ਦਾ ਤਾਜ਼’ ਸਿਰ ਧਰ ਲਿਆ ਹੈ। ਜੇਕਰ ਜ਼ੁੰਮੇਵਾਰੀ ਚੁੱਕੀ ਹੈ ਤਾਂ ਜਵਾਬ ਵੀ ਜਰੂਰ ਦਿਓ, ਤੁਹਾਡੇ ਤੋਂ ਪੰਜਾਬੀਆਂ ਨੂੰ ਬਹੁਤ ਉਮੀਦਾਂ ਹਨ। ਜਾਂ ਸਾਨੂੰ ਦੂਜਿਆਂ ਵਾਂਗੂੰ ਹੀ ਕਹਿਣਾਂ ਪਵੇ ਕਿ…

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉਚਾ
Next articleਗੀਤ