ਗੀਤ

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਜਾਨ ਮੁੱਠੀ ‘ਚ ਲਿਆਂਦੀ ਦੇਖੋ, ਚੋਣ ਦੋ ਹਜ਼ਾਰ ਬਾਈ ਨੇ
ਦਿਖਾਵਿਆਂ ਦੀ ਸੇਵਾ ਤਾਂ ਚਲਾਈ, ਸਾਡੇ ਚੰਨੀ ਭਾਈ ਨੇ
ਨੀਂਦ ਜਨਾਬ ਦੀ ਉਡਾਈ, ਹੈ ਚੋਣ ਦੋ ਹੂਜ਼ਾਰ ਬਾਈ ਨੇ
ਜਾਨ ਮੁੱਠੀ ‘ਚ—— —— —–

ਦਲਤਾਂ ਨੂੰ ਨਾਲ਼ ਜੋੜੇ, ਖੁਦ ਆਪਣੀ ਵੀ ਕਹਿ ਕੇ ਜਾਤ ਨੂੰ
ਨੌ-ਟੰਕੀ ਕਰਦੈ ਡਰਾਮੇ ਕਿਵੇਂ, ਐਂਵੇ ਬੈਠ ਸੜਕਾਂ ਤੇ ਰਾਤ ਨੂੰ
ਨੀਤੀ ਹੈ ਪੁਰਾਣੀ,ਪੈਂਤੜੇ ਨਵੇਂ, ਰੰਗ ਨਾਟਕੀ ਸਵਾਈ ਨੇ
ਜਾਨ ਮੁੱਠੀ ‘ਚ ਲਿਆਂਦੀ ਦੇਖੋ——- ———–

ਬਣ ਸਾਊ ਜਿਹਾ ਭੋਲ਼ਾ’ਭਾਲ਼ਾ, ਦੇਵੇ ਖ਼ੈਰਾਤ ਸਾਨੂੰ ਹੱਕਾਂ ਦੀ
ਮੁੱਦੇ ਰੋਲ਼ ਤੇ ਗੰਭੀਰ ਸਾਰੇ, ਲੁੱਟ ਰੇਤ ਮਾਫ਼ੀਏ ਤੇ ਠੱਗਾਂ ਦੀ
ਨਿੱਤ ਨਵੇਂ ਦਾਗ਼ਦੇ ਬਿਆਨ, ਖ਼ਜਾਨਿਆਂ ਦੇ ਖਾਂਦੇ ਮਲਾਈ ਨੇ
ਜਾਨ ਮੁੱਠੀ ‘ਚ ਲਿਆਂਦੀ———- ———‘

ਰਹਿੰਦੀ ਨਿੱਤ ਦਿੱਲੀ ਨੂੰ ਉਡਾਣ, ਗੱਲ ਵੀ ਗਰੀਬੀ ਦਾਵੇ ਦੀ
ਲੁੱਟ ਥੋੜੀ ਬਿਜਲੀ ਦੀ ਕਰੀ, ਜ਼ਾਰੀ ਹੈ ਤੇਲ ਵਾਲੇ ਛਾਬੇ ਦੀ
ਨਾਲ ਨਾਲ ਮੋਦੀ ਵਾਂਗ ਕੈਮਰੇ, ਜਨਾਬ ਜਾਂਦੇ ਵੀ ਘੁਮਾਈ ਨੇ
ਜਾਨ ਮੁੱਠੀ ‘ਚ ਲਿਆਂਦੀ——- —— ———-

ਖੱਪਾਂ-ਗੱਪਾਂ -ਠੱਗਾਂ ਨੇ ਸਭ, ਗੰਭੀਰ ਮੁੱਦੇ ਰੋਲ਼ਤੇ ਪੰਜਾਬ ਦੇ
ਸੱਤਾ ਦੇ ਭੁੱਖੇ ਲਾਲਸੀ ਨੇ ਸਾਰੇ,ਰਾਗ਼ ਆਪੋ ਆਪਣੇ ਅਲਾਪਦੇ
ਬੇਅਦਬੀ ਦੇ ਕੇਸਾਂ ਵਾਲੀ, ਕਿਉਂ ਫਾਇਲ ਫਿਰਦੇ ਦਬਾਈ ਨੇ
ਜਾਨ ਮੁੱਠੀ——– ————-

ਰੇਤਗੜੵ ਨਾ ਦਿਖਾਵਿਆਂ ਦੀ ਲੋੜ , ਤੂੰ ਬਾਲੀ ਤੇਰਾਂ ਤੇਰਾਂ ਤੋਲ
ਅਹਿਸਾਨ ਨਾ ਜਿਤਾ ਹਾਕਿਮ, ਕਰ ਨਾ ਦਿਖਾਵੇ ਦੀ ਕਲੋਲ
ਕਰਤੇ ਸਿਆਣੇ ਮਜਦੂਰਾਂ ਕਿਸਾਨਾਂ ਦੀ, ਗੁੜਤੀ ਪਿਲਾਈ ਨੇ
ਜਾਨ ਮੁੱਠੀ ‘ਚ ਲਿਆਂਦੀ—————-
ਨੀਂਦ ਰਾਤਾਂ ਦੀ ਉਡਾਈ ———————

ਬਲਜਿੰਦਰ ਸਿੰਘ ” ਬਾਲੀ ਰੇਤਗੜੵ “
+91 9465129168
+91 7087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਦੀਪ ਸਿੰਘ ਨਗਰ ਵਿਖੇ ਬਿਜਲੀ ਬਿੱਲ ਮੁਆਫ਼ ਕਰਨ ਤੇ ਵੱਖ ਵੱਖ ਭਲਾਈ ਸਕੀਮਾਂ ਦੀ ਜਾਗਰੂਕਤਾ ਸਬੰਧੀ ਕੈਂਪ ਲਗਾਇਆ
Next articleਡੱਕਾ ਤੋੜ ਓਏ ਬਾਬਾ