(ਸਮਾਜ ਵੀਕਲੀ)
ਦਸ ਕਿਵੇਂ ਮੈਂ ਬਨੇਰਿਆਂ ਤੇ ਰੱਖਾ ਦੀਵੇ ਬਾਲ ਕੇ,
ਅਸੀਂ ਜਿਸਮ ਹੀ ਫੂਕ ਲਿਆ ਅੱਗ ਹੰਝੂਆਂ ਦੀ ਜਾਲ ਕੇ।
ਬੁਝ ਗਏ ਨੇ ਜਿੰਦਗੀ ਦੇ ਆਸਾਂ ਦੇ ਚਿਰਾਗ ਨੀ,
ਖੁਦ ਰੋਸ਼ਨਾ ਲਏ ਨੇ ਵਿਹੜੇ ਸਾਨੂੰ ਕਰ ਬਰਬਾਦ ਨੀ,
ਦਰਦ ਦਿਲ ਦੇ ਨੈਣਾਂ ਚ ਮੇਰੇ ਤੁਰ ਗਈ ਏ ਢਾਲ ਕੇ।
ਦੱਸ ਕਿਵੇਂ………………………………………. ।
ਲੋਕੀਂ ਖੁਸ਼ੀਆ ਮਨਾਉਂਦੇ ਬਾਲ ਬਨੇਰੇ ਦੀਵੇ ਲੱਖਾਂ,
ਇੱਕ ਸਾਡਾ ਹੀ ਬਨੇਰਿਆਂ ਪਿਆ ਚਿਰਾਗ ਤੋਂ ਸੁਨੱਖਾ,
ਜਾਂਦੇ ਜਾਂਦੇ ਇਹ ਤਿਉਹਾਰ ਜਾਂਦੇ ਦਰਦ ਉਛਾਲ ਕੇ।
ਦੱਸ ਕਿਵੇਂ……………………………………….. ।
ਕਰੀ ਆਖਰੀ ਤਮੰਨਾ ਪੂਰੀ ਸੁਣ ਮੇਰੇ ਗੀਤ ਚੋਂ,
ਮੇਰੀ ਕਬਰ ਤੇ ਚਿਰਾਗ ਤੂੰ ਲਵਾ ਦੇਈਂ ਨਵਦੀਪ ਤੋਂ,
ਮੇਰੀ ਅਮਾਨਤ ਹੈ ਕੋਲ ਤੇਰੇ “ਭਟੋਏ” ਰੱਖ ਲਈ ਸੰਭਾਲ ਕੇ।
ਦੱਸ ……………………………….
ਜਿੰਦਗੀ ਦੇ ਦਰਦ ਚੋਂ
ਸਰਬਜੀਤ ਸਿੰਘ ਭਟੋਏ
ਚੱਠਾ ਸੇਖਵਾਂ (ਸੰਗਰੂਰ)
9257023345
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly