ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਸਾਰੀ ਜਿੰਦਗੀ ਤੂੰ ਝੂਠ ਦਾ ਮੁੱਦਈ ਬਣਕੇ।
ਕਿਦਾਂ ਦਿਨ ਕੱਟੀ ਜਾਨਾਂ ਤੂੰ ਸਹੀ ਬਣਕੇ।
ਕਿਹੜੇ ਮੂੰਹ ਦੇ ਨਾਲ ਜਾਣਾ ਤੂੰ ਉਹਦੇ ਕੋਲੇ ਬਈ।
ਇਥੇ ਵਾਲੇ ਚਲਣੇ ਨਹੀਂ ਉਥੇ ਰੌਲ਼ੇ ਬਈ।
ਸਾਰੀ ਜਿੰਦਗੀ ਤੂੰ………..

ਤਿੰਨਾਂ ਨਾ ਤੇਰਾ ਚੋਂ ਜੋ ਸਾਨੂੰ ਪਏ ਆਖਦੇ।
ਲੋੜ ਪਏ ਤੇ ਸਾਨੂੰ ਉੱਲੂ ਵਾਂਗੂੰ ਝਾਕਦੇ।
ਕਿਥੇ ਗਏ ਡੰਬਲ ਤੇ ਕਿਥੇ ਡੋਲੇ ਬਈ।
ਇਥੇ ਵਾਲੇ ਚਲਣੇ ਨਹੀਂ ਉਥੇ ਰੌਲ਼ੇ ਬਈ।
ਸਾਰੀ ਜਿੰਦਗੀ ਤੂੰ………..

ਮਾੜਾ ਮਾੜਾ ਕਹਿਣ ਨਾਲ ਕੋਈ ਮਾੜਾ ਨਹੀਂ ਹੁੰਦਾ ਉਏ।
ਕਾੜ ਕਾੜ ਪਾਣੀ ਕਦੇ ਕਾੜਾ ਨਹੀਂ ਹੁੰਦਾ ਉਏ।
ਸਾਰਾ ਕੁਝ ਜਾਣਦੇ ਹੋਏ ਬਣੇ ਬੋਲ਼ੇ ਬਈ।
ਇਥੇ ਵਾਲੇ ਚਲਣੇ ਨਹੀਂ ਉਥੇ ਰੌਲ਼ੇ ਬਈ।
ਸਾਰੀ ਜਿੰਦਗੀ ਤੂੰ………..

ਸੱਚ ਨੂੰ ਦਬਾਕੇ ਏਥੇ ਕਿਨਾਂ ਕੁ ਚਿਰ ਰੱਖਣਾ।
ਨਰਿੰਦਰ ਲੜੋਈ ਪੈਣਾ ਇਕ ਰੋਜ਼ ਸੁਆਦ ਚੱਖਣਾ।
ਮਿੱਟੀ ਪੈਰਾਂ ਥੱਲਿਓ ਖਿਸਕਣੀ ਹੋਣਾ ਕੱਖੋਂ ਹੌਲੇ ਬਈ।
ਇਥੇ ਵਾਲੇ ਚਲਣੇ ਨਹੀਂ ਉਥੇ ਰੌਲ਼ੇ ਬਈ।
ਸਾਰੀ ਜਿੰਦਗੀ ਤੂੰ………..

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਰਾਗ਼
Next articleਕੋਠੀ ਉਤੇ ਕਬਜ਼ਾ