ਗੀਤ

(ਸਮਾਜ ਵੀਕਲੀ)

 

ਅਸੀਂ ਕਿਸੇ ਨੂੰ ਰੋਕ ਨੀ ਸਕਦੇ।
ਐਵੇਂ ਕਿਸੇ ਨੂੰ ਟੋਕ ਨੀ ਸਕਦੇ।
ਜੇ ਰੋਕਾਂ ਟੋਕਾਗੇ ਤਾਂ ਝੱਟ ਕਹਿ ਦਿੰਦੇ ਅਸੀਂ ਤਾਂ ਬਾਲਗ਼ ਆ।
ਏਥੇ ਕੋਈ ਨਹੀਂ ਕਿਸੇ ਦੀ ਸੁਣਦਾ ਸਭ ਮਰਜ਼ੀ ਦੇ ਮਾਲਕ ਆ।
ਅਸੀਂ ਕਿਸੇ ਨੂੰ ਰੋਕ ਨੀ ਸਕਦੇ….

ਹਰ ਕੋਈ ਹਾਜ਼ਰ ਜਵਾਬੀ ਮੂੰਹੋਂ ਕੁਝ ਕਹਿਣ ਨੀ ਦਿੰਦੇ।
ਮੈਂ ਵੇਖਿਆ ਅੱਜਕਲ੍ਹ ਲੋਕੀਂ ਨੱਕ ਤੇ ਮੱਖੀ ਬਹਿਣ ਨੀ ਦਿੰਦੇ।
ਤੂੰ ਕਿਥੇ ਭਾਂਅ ਪੁਛਦਾ ਸਜਣਾ ਏ ਜੱਟ ਦੀ ਮੇਥੀ ਪਾਲਕ ਆ।
ਏਥੇ ਕੋਈ ਨਹੀਂ ਕਿਸੇ ਦੀ ਸੁਣਦਾ ਸਭ ਮਰਜ਼ੀ ਦੇ ਮਾਲਕ ਆ।
ਅਸੀਂ ਕਿਸੇ ਨੂੰ ਰੋਕ ਨੀ ਸਕਦੇ….

ਆਪਣੀ ਧੁਨ ਵਿਚ ਗੁਆਚੇ ਏ ਸਭ ਜੋ ਪਏ ਦਿਸਦੇ।
ਮੈਂ ਵੇਖੇ ਨਹੀਂ ਹਸਦੇ ਹਾਸੇ ਏ ਲੋਕ ਦੇਸ਼ ਕਿਸਦੇ।
ਪਤਾ ਹੁੰਦਾ ਕਹਿੰਦੇ ਨੀ ਡਰਦੇ ਲਗ ਜਾਏ ਕਿਤੇ ਕਾਲਖ਼ ਨਾ।
ਏਥੇ ਕੋਈ ਨਹੀਂ ਕਿਸੇ ਦੀ ਸੁਣਦਾ ਸਭ ਮਰਜ਼ੀ ਦੇ ਮਾਲਕ ਆ।
ਅਸੀਂ ਕਿਸੇ ਨੂੰ ਰੋਕ ਨੀ ਸਕਦੇ….

ਸਾਂਝੇ ਪਰਿਵਾਰਾਂ ਵਾਲਾ ਹੁਣ ਤਾਂ ਦੌਰ ਚੱਲਿਆ ਗਿਆ ਕਿਧਰੇ।
ਨਰਿੰਦਰ ਲੜੋਈ ਨੀ ਕਹਿਣ ਦਾ ਸਮਾਂ ਦੌਰ ਚੱਲਿਆ ਗਿਆ ਕਿਧਰੇ।
ਹੁਣ ਚੁੱਪ ਹੀ ਏਥੇ ਚੰਗੀ ਸਜਣਾ ਏਥੇ ਹਰ ਕੋਈ ਸਾਤਕ ਆ।
ਏਥੇ ਕੋਈ ਨਹੀਂ ਕਿਸੇ ਦੀ ਸੁਣਦਾ ਸਭ ਮਰਜ਼ੀ ਦੇ ਮਾਲਕ ਆ।
ਅਸੀਂ ਕਿਸੇ ਨੂੰ ਰੋਕ ਨੀ ਸਕਦੇ….

ਨਰਿੰਦਰ ਲੜੋਈ ਵਾਲਾ 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਤੂੰ ਦੱਸਿਆ ਈ ਨ੍ਹੀਂ
Next articleਅਧਿਆਪਕ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ