(ਸਮਾਜ ਵੀਕਲੀ)
ਜੇ ਆਖੇਂ ਤਾਂ ਸੱਜਣਾ….. ਹਾਲ ਸੁਣਾਵਾਂਗੇ।
ਨਹੀਂ ਤੇ ਦਿਲ ਦੀਆਂ ਦਿਲ ਵਿਚ ਲੈਂ ਮੁੜ ਜਾਵਾਂਗੇ।
ਜੇ ਆਖੇਂ ਤਾਂ………..
1
ਸਾਡੇ ਦਿਲ ਦੀਆਂ ਸਧਰਾ ਜੇ ਤੂੰ ਰੋਲ ਤੀਆ।
ਬੰਦ ਬੂਹੇ ਬਾਰੀਆਂ ਬਿਰਹਾ ਚ ਖੋਲ ਤੀਆ।
ਮੁੜ ਕੇ ਤੇਰੇ ਸ਼ਹਿਰ ਕਦੇ ਨਾ ਫੇਰਾ ਪਾਵਾਂਗੇ।
ਜੇ ਆਖੇਂ ਤਾਂ………..
2
ਜਦ ਦਾ ਮੁੱਖ ਵੱਟਿਆ ਬੁਝਿਆ ਬੁਝਿਆ ਜਗਦਾ ਨਹੀਂ।
ਇਕ ਪਲ਼ ਵੀ ਕਿਧਰੇ ਦਿਲ ਸਾਡਾ ਲਗਦਾ ਨਹੀਂ।
ਲੰਮਾ ਪੈਂਡਾ ਜ਼ਿੰਦਗੀ ਦਾ ਹਾਏ ਕਿੰਝ ਲੰਘਾਵਾਗੇ।
ਜੇ ਆਖੇਂ ਤਾਂ………..
3
ਦੁਨੀਆਂ ਦੇ ਹਾਸੇ ਬਣ ਗਏ ਕੰਡਆਲੀਆ ਥੌਰਾ ਨੇ।
ਨਰਿੰਦਰ ਲੜੋਈ ਨੂੰ ਬਿਨ ਤੇਰੇ ਕੇਹਦੀਆ ਲੋੜਾਂ ਨੇ।
ਏਹ ਜ਼ਿੰਦਗੀ ਸੇਜ਼ ਹਿਜ਼ਰ ਅਸੀਂ ਹੰਢਾਵਾਗੇ।
ਜੇ ਆਖੇਂ ਤਾਂ………..
ਨਰਿੰਦਰ ਲੜੋਈ ਵਾਲਾ
8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly