(ਸਮਾਜ ਵੀਕਲੀ)
ਮੂੰਹ ਚੋਂ ਨਿਕਲੀ ਨਾ।
ਕਿਉਂ ਕਰਾਂ ਮੈਂ ਹਾਂ।
ਤੇਰਾ ਕੁਝ ਪਤਾ ਤੇ ਨਹੀਂ।
ਅਜੇ ਪਰਖਣਾ ਐਂ ਤੈਨੂੰ, ਤੂੰ ਬੇਵਫ਼ਾ ਤੇ ਨਹੀਂ।
ਮੂੰਹ ਚੋਂ ਨਿਕਲੀ……..
1
ਅੱਜ ਕੱਲ ਦਾ ਪਿਆਰ।
ਸੱਜਣਾ ਏਹ ਨਿਰਾ ਵਪਾਰ।
ਕਿਸੇ ਤੇ ਨਹੀਂ ਇਤਬਾਰ।
ਕਿਤੇ ਭਾਲਦੇ ਨਫ਼ਾ ਤੇ ਨਹੀਂ।
ਅਜੇ ਪਰਖਣਾ ਐਂ ਤੈਨੂੰ, ਤੂੰ ਬੇਵਫ਼ਾ ਤੇ ਨਹੀਂ।
ਮੂੰਹ ਚੋਂ ਨਿਕਲੀ……..
2
ਚਿਹਰੇ ਭਾਵੇਂ ਸੋਹਣੇ ਨੇ।
ਦਿਲ ਕਿਦਾਂ ਦੇ ਹੋਣੇਂ ਨੇ।
ਕੇਹਦੇ ਚੈਨ ਕਰਾਰ ਖੋਹਣੇ ਨੇ।
ਜਾ ਖ਼ੁਦ ਤੋਂ ਖ਼ਫ਼ਾ ਤੇ ਨਹੀਂ।
ਅਜੇ ਪਰਖਣਾ ਐਂ ਤੈਨੂੰ, ਤੂੰ ਬੇਵਫ਼ਾ ਤੇ ਨਹੀਂ।
ਮੂੰਹ ਚੋਂ ਨਿਕਲੀ……..
3
ਦਿਲ ਜੇਂਹਦੇ ਨਾਲ ਲਵਾਂਗੇ।
ਅਸੀ ਸਾਹਾਂ ਤੀਕ ਨਿਭਾਵਾਂਗੇ।
ਰਾਸਤੇ ਚ ਨਾ ਛੱਡਕੇ ਜਾਵਾਂਗੇ।
ਸਿਕਾ ਖੋਟਾ ਖਰਾ ਤੇ ਸਹੀਂ।
ਅਜੇ ਪਰਖਣਾ ਐਂ ਤੈਨੂੰ, ਤੂੰ ਬੇਵਫ਼ਾ ਤੇ ਨਹੀਂ।
ਮੂੰਹ ਚੋਂ ਨਿਕਲੀ……..
4
ਮੇਰੀ ਗੱਲ ਤੇ ਨਾ ਹੋਈ ਨਿਰਾਸ਼।
ਜੇ ਸੱਚੀਂ ਤਾ ਰੱਖੀ ਆਸ।
ਨਰਿੰਦਰ ਲੜੋਈ ਤੇਰਾ ਤੇਰੇ ਪਾਸ।
ਇਹੀ ਰੱਬ ਦੀ ਰਜ਼ਾ ਤੇ ਨਹੀਂ।
ਅਸੀ ਪਰਖ ਲਿਆ ਤੈਨੂੰ, ਤੂੰ ਬੇਵਫ਼ਾ ਏ ਨਹੀਂ।
ਮੂੰਹ ਚੋਂ ਨਿਕਲੀ……..
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly