ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਜੋ ਖੁੱਲ ਹੀ ਜਾਏ ਸੱਜਣਾ ਓ ਰਾਜ਼ ਨੀ ਹੁੰਦਾ।
ਮੋਹ ਬਾਹਲ਼ਾ ਮੁਲਾਕਾਤਾਂ ਦਾ ਮੁਹਤਾਜ ਨੀ ਹੁੰਦਾ।
ਜੋ ਖੁੱਲ ਹੀ ਜਾਏ……
1
ਨਸ਼ੀਬ ਜਿਨਾਂ ਦੇ ਚੰਗੇ ਓ ਮਸਤ ਹੁੰਦੇ ਨੇ।
ਉਂਝ ਇਮਤਿਹਾਨ ਏਥੇ ਜ਼ਬਰਦਸਤ ਹੁੰਦੇ ਨੇ।
ਸੋਚ ਸਮਝ ਕੇ ਕਰ ਏਥੇ ਕਾਜ ਨੀ ਹੁੰਦਾ।
ਮੋਹ ਬਾਹਲ਼ਾ ਮੁਲਾਕਾਤਾਂ ਦਾ ਮੁਹਤਾਜ ਨੀ ਹੁੰਦਾ।
ਜੋ ਖੁੱਲ ਹੀ ਜਾਏ……
2
ਕੋਈ ਲਾਉਂਦਾ ਏਥੇ ਜਿੰਦੇ ਤੇ ਕਈ ਜਿੰਦੀਆ ਨੇ।
ਤਸਵੀਰਾਂ ਵੀ ਬੰਦੇ ਨੂੰ ਸਬਰ ਦਿੰਦੀਆਂ ਨੇ।
ਹਰ ਬਣਾਇਆ ਮਹਿਲ ਸਦਾ ਤਾਜ ਨੀ ਹੁੰਦਾ।
ਮੋਹ ਬਾਹਲ਼ਾ ਮੁਲਾਕਾਤਾਂ ਦਾ ਮੁਹਤਾਜ ਨੀ ਹੁੰਦਾ।
ਜੋ ਖੁੱਲ ਹੀ ਜਾਏ……
3
ਜੇ ਸੋਚ ਚੰਗੀ ਤੇ ਦਿਲ ਵੀ ਚੰਗਾ ਹੋਣਾ।
ਨਰਿੰਦਰ ਲੜੋਈ ਜ਼ਿੰਦਗੀ ਦਾ ਮੁਕ ਜਾਓ ਰੋਣਾ।
ਬਾਹਲ਼ਾ ਚਿਰ ਕਦੇ ਕਿਸੇ ਨਾਲ ਲਿਹਾਜ਼ ਨੀ ਹੁੰਦਾ।
ਮੋਹ ਬਾਹਲ਼ਾ ਮੁਲਾਕਾਤਾਂ ਦਾ ਮੁਹਤਾਜ ਨੀ ਹੁੰਦਾ।
ਜੋ ਖੁੱਲ ਹੀ ਜਾਏ……

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੁੱਗ ਪਲਟਾਊ “ਮਹਾਨ ਦਾਰਸ਼ਨਿਕ ਕਾਰਲ ਮਾਰਕਸ”
Next articleਪ੍ਰੈਸ ਨੋਟ ਪ੍ਰੈਸ ਨੋਟ