ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਸੂਟ ਪੰਜਾਬੀ ਜੁੱਤੀ ਤਿੱਲੇਦਾਰ ਦਾ।
ਵਖਰਾ ਸਵੈਗ ਹੈਗਾ ਮੁਟਿਆਰ ਦਾ।
ਸੂਟ ਪੰਜਾਬੀ………..
1
ਝਾਂਜਰਾਂ ਦੇ ਬੋਰਾ ਛਣ ਛਣ ਲਾਈ ਆ।
ਫਿਰਦੀ ਕੋਈ ਪੌਣ ਜਿਉਂ ਨਸ਼ਆਈ ਆ।
ਬਾਗ਼ਾਂ ਵਿੱਚ ਰੌਲ਼ਾ ਪਿਆ ਬਹਾਰ ਦਾ।
ਵਖਰਾ ਸਵੈਗ ਹੈਗਾ ਮੁਟਿਆਰ ਦਾ।
ਸੂਟ ਪੰਜਾਬੀ………..
2
ਬੁੱਲੀਆਂ ਗੁਲਾਬੀ ਗੱਲ੍ਹਾਂ ਉਤੇ ਲਾਲੀਆ।
ਮੱਥੇ ਟਿਕਾ ਕੰਨਾਂ ਵਿਚ ਤੇਰੇ ਵਾਲੀਆਂ।
ਹੁਸਨ ਲਾਜਵਾਬ ਹੈਗਾ ਭੋਲ਼ੀ ਸਰਕਾਰ ਦਾ।
ਵਖਰਾ ਸਵੈਗ ਹੈਗਾ ਮੁਟਿਆਰ ਦਾ।
ਸੂਟ ਪੰਜਾਬੀ………..
3
ਮੱਥੇ ਉੱਤੇ ਫੱਬੇ ਜ਼ੁਲਫ਼ਾਂ ਦੀ ਲਟ ਨੀ।
ਟੂਣੇਹਾਰੀ ਅੱਖ ਕਿਹੜੀ ਕਿਤੇ ਘੱਟ ਨੀ।
ਵਾਰ ਤਿਖਾ ਜਿਉਂ ਤੇਜ਼ ਹੈ ਕਟਾਰ ਦਾ।
ਵਖਰਾ ਸਵੈਗ ਹੈਗਾ ਮੁਟਿਆਰ ਦਾ।
ਸੂਟ ਪੰਜਾਬੀ………..
4
ਰੱਬਾ ਨਜ਼ਰ ਲੱਗੇ ਨਾ ਦੁਆ ਕਰਦਾ।
ਨਰਿੰਦਰ ਲੜੋਈ ਦੁਨੀਆਂ ਤੋਂ ਡਰਦਾ।
ਉਂਝ ਨਹੀਂ ਮੈਂ ਕਿਸੇ ਤੋਂ ਕਦੇ ਹਾਰ ਦਾ।
ਵਖਰਾ ਸਵੈਗ ਹੈਗਾ ਮੁਟਿਆਰ ਦਾ।
ਸੂਟ ਪੰਜਾਬੀ………..

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਦੀ ਯੁਨੀਵਰਸਿਟੀ ਵਿੱਚ ਮਨਾਈ ਗਈ ਵਿਸਾਖੀ, ਸਜਾਈਆਂ ਗਈਆਂ ਦਸਤਾਰਾਂ
Next articleਇੱਕ ਮਿੱਠੀ ਜਿਹੀ ਯਾਦ…