ਗੀਤ

 ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਆਸਾਂ, ਉਮੀਦਾਂ ਉੱਤੇ,
ਗਿਆ ਪਾਣੀ।
ਕਿਵੇਂ ਮਨਾਈਏ ਖੁਸ਼ੀਆਂ,
ਦੱਸ ਮੈਨੂੰ ਤੂੰ ਹਾਣੀ।

1.ਕੁਦਰਤੀ ਆਫ਼ਤਾਂ ਦਾ,
ਹੁੰਦੇ ਸਦਾ ਸ਼ਿਕਾਰ ਆਏ।
ਰਿਹਾ ਨਾ ਮੁਨਾਫ਼ਾ ਹੁਣ,
ਡਰ ਘਾਟੇ ਦਾ ਖਾਏ।
ਹੁਣ ਹੁੰਦਾ ਦੇਖ ਨੁਕਸਾਨ,
ਖੁਸ਼ੀ ਕੋਈ ਨਾ ਮਨਾਉਣੀ।
ਆਸਾਂ, ਉਮੀਦਾਂ ਉੱਤੇ,
ਗਿਆ ਪਾਣੀ।
ਕਿਵੇਂ ਮਨਾਈਏ ਖੁਸ਼ੀਆਂ,
ਦੱਸ ਮੈਨੂੰ ਤੂੰ ਹਾਣੀ।

2.ਕੀ ਦੱਸਾਂ ਪੈਂਦੀਆਂ ਸਹਿਣੀਆਂ,
ਕਿੰਨੀਆਂ ਹੀ ਮਾਰਾਂ ਨੇ।
ਕੀ ਕੁੱਝ ਕੀਤਾ,ਕਿੰਨਾ ਕੁਝ ਕੀਤਾ,
ਤੂੰ ਵੀ ਜਾਣਦੈਂ ਸਰਕਾਰਾਂ ਨੇ।
ਚੰਗੀ ਨਾ ਲੱਗਣੀ ਵਿਸਾਖੀ ਨੂੰ,
ਸਿਆਸੀ ਲੁਟੇਰਿਆਂ ਦੀ ਢਾਣੀ।
ਆਸਾਂ, ਉਮੀਦਾਂ ਉੱਤੇ,
ਗਿਆ ਪਾਣੀ।
ਕਿਵੇਂ ਮਨਾਈਏ ਖੁਸ਼ੀਆਂ,
ਦੱਸ ਮੈਨੂੰ ਤੂੰ ਹਾਣੀ।

3.ਸੋਚ ਲਿਆ ਹੁਣ ਹੋਰ ਨਾ,
ਨੁਕਸਾਨ ਕਦੇ ਉਠਾਉਣਾ ਏ।
ਅਗਾਂਹਵਧੂ ਸੋਚਾਂ ਤੇ ਅਮਲ ਕਰ,
ਧੰਦਾ ਖੇਤੀ ਦਾ ਬਚਾਉਣਾ ਏ।
ਮੱਛੀ, ਡੇਅਰੀ ਫਾਰਮ ਲੱਗਾ,
ਹੁਣ ਹੋਂਦ ਆਪਣੀ ਬਚਾਉਣੀ।
ਆਸਾਂ, ਉਮੀਦਾਂ ਉੱਤੇ,
ਗਿਆ ਪਾਣੀ।
ਕਿਵੇਂ ਮਨਾਈਏ ਖੁਸ਼ੀਆਂ,
ਦੱਸ ਮੈਨੂੰ ਤੂੰ ਹਾਣੀ।

4.ਜੀਰੀ,ਕਣਕ ਦਾ ਹੁਣ ਤਾਂ ,
ਰਕਬਾ ਘਟਾਉਣਾ ਏ।
ਕਰ ਕਾਸ਼ਤ ਸਬਜ਼ੀਆਂ ਦੀ,
ਮੁਨਾਫ਼ਾ ਵਧਾਉਣਾ ਏ।
ਹੁਣ ਨਿੱਤ ਨਵਾਂ ਹੀ ਸੋਚਣਾ,
ਕਰ ਅਮਲ ਖੁਸ਼ੀ ਮਨਾਉਣੀ।
ਆਸਾਂ, ਉਮੀਦਾਂ ਉੱਤੇ,
ਗਿਆ ਪਾਣੀ।
ਕਿਵੇਂ ਮਨਾਈਏ ਖੁਸ਼ੀਆਂ,
ਦੱਸ ਮੈਨੂੰ ਤੂੰ ਹਾਣੀ।

ਕਰਨੀ ਕਾਸ਼ਤ ਹੁਣ ਫੁੱਲਾਂ ਦੀ,
ਨਾਲੇ ਮਧੂ ਮੱਖੀ ਪਾਲਣ ਕਿੱਤਾ ਅਪਨਾਉਣਾ ਏ।
ਖੱਟਣਾ ਮੁਨਾਫ਼ਾ ਚੋਖਾ ਭੱਵਿਖ ਵਿੱਚ,
ਉਠਾਇਆ ਨੁਕਸਾਨ ਪਿਛਲਾ ਭੁੱਲ ਜਾਣਾ ਏ।
ਨਾ ਹੁਣ ਅੱਜ ਤੋਂ ਬਾਅਦ ਕਦੇ ਸੰਗਰੂਰਵੀ,
ਅਸਾਂ ਨੇ ਕਦੇ ਢੇਰੀ ਢਾਣੀ।
ਬੀਤੇ ਦੁੱਖਾਂ ਨੂੰ ਭੁੱਲ, ਖੁਸ਼ੀ ਮਨਾਉਣੀ।
ਚੱਲ ਚੱਲੀਏ ਮੇਲੇ ਵਿਸਾਖੀ ਵਾਲੇ ਤੇ,
ਚੱਲ ਮੇਰੇ ਹਾਣੀ।
ਚੱਲ ਮੇਰੇ ਹਾਣੀ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੋਕੇ ਪੰਜਾਬ ਦੀ ਹਾਲਤ
Next articleਪੰਜਾਬ ਦੇ ਹਾਲਾਤ