ਆਈਐੱਸ ਹਮਾਇਤੀ ਸ਼ਮੀਮਾ ਬੇਗਮ ਨੂੰ ਮੁੜ ਬਰਤਾਨੀਆ ’ਚ ਪਰਤਣ ਦਾ ਹੱਕ ਮਿਲਿਆ

ਲੰਡਨ (ਸਮਾਜਵੀਕਲੀ) :  ਲੰਡਨ ਵਿੱਚ ਜਨਮੀ ਇਸਲਾਮਿਕ ਸਟੇਟ (ਆਈਐੱਸਆਈਐੱਸ) ਦੀ ਕਾਰਕੁਨ ਸ਼ਮੀਮਾ ਬੇਗਮ ਨੂੰ ਬਰਤਾਨੀਆ ਵਿੱਚ ਪਰਤਣ ਦਾ ਅਧਿਕਾਰ ਮਿਲ ਗਿਆ ਹੈ ਅਤੇ ਸੁਰੱਖਿਆ ਦੇ ਆਧਾਰ ’ਤੇ ਬਰਤਾਨੀਆ ਦੀ ਨਾਗਰਿਕਤਾ ਰੱਦ ਕਰਨ ਸਬੰਧੀ ਉਸ ਦੀ ਕਾਨੂੰਨੀ ਲੜਾਈ ਬਰਤਾਨਵੀ ਸਰਕਾਰ ਖ਼ਿਲਾਫ਼ ਜਾਰੀ ਹੈ।

ਸ਼ਮੀਮਾ ਬੇਗਮ ਜੋ ਹੁਣ 20 ਸਾਲਾਂ ਦੀ ਹੋ ਚੁੱਕੀ ਹੈ, ਉਨ੍ਹਾਂ ਤਿੰਨ ਸਕੂਲੀ ਬੱਚਿਆਂ ਵਿੱਚੋਂ ਇਕ ਹੈ ਜਿਹੜੇ 2015 ਵਿੱਚ ਸੀਰੀਆ ’ਚ ਆਈਐੱਸ ’ਚ ਸ਼ਾਮਲ ਹੋਣ ਲਈ ਲੰਡਨ ਤੋਂ ਭੱਜ ਗਏ ਸਨ। ਬਰਤਾਨੀਆ ਦੇ ਸੀਨੀਅਰ ਜੱਜਾਂ ਨੇ ਇਸੇ ਹਫ਼ਤੇ ਇਹ ਫ਼ੈਸਲਾ ਸੁਣਾਇਆ ਕਿ ਸ਼ਮੀਮਾ ਨੂੰ ਬਰਤਾਨੀਆ ’ਚ ਮੁੜ ਦਾਖ਼ਲ ਹੋਣ ਅਤੇ ਆਪਣਾ ਕੇਸ ਲੜਨ ਦੀ ਮਨਜ਼ੂਰੀ ਜ਼ੂਰਰ ਦਿੱਤੀ ਜਾਣੀ ਚਾਹੀਦੀ ਹੈ। ਬਰਤਾਨੀਆ ਦੀ ਅਪੀਲੀ ਅਦਾਲਤ ਨੇ ਕਿਹਾ ਕਿ ਉਸ ਦੇ ਕੇਸ ਦੀ ਸਹੀ ਢੰਗ ਨਾਲ ਸੁਣਵਾਈ ਨਹੀਂ ਸੀ ਹੋਈ ਕਿਉਂਕਿ ਉਹ ਕੈਂਪ ਵਿੱਚ ਬੈਠ ਕੇ ਆਪਣਾ ਕੇਸ ਨਹੀਂ ਸੀ ਲੜ ਸਕਦੀ।

Previous articleਨੂਰ ਵਲੀ ਮਹਿਸੂਦ ਕੌਮਾਂਤਰੀ ਅਤਿਵਾਦੀ ਕਰਾਰ
Next articleਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 5