ਗੀਤ

ਗੁਰਾਂ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਸਾਨੂੰ ਤੇਰੀਆਂ ਉਡੀਕਾਂ।
ਲੰਘੀ ਜਾਣ ਵੇ ਤਰੀਕਾਂ।
ਮਾਰਾਂ ਕੱਧਾਂ ਉੱਤੇ ਲੀਕਾਂ।
ਨਾਲ਼ੇ ਕਾਂ ਵੇ ਬਨੇਰੇ ਤੋਂ ਉਡਾਉਂਦੀ।
ਤੇਰੀ ਯਾਦ ਸੋਹਣਿਆ ਵੇ ਜਦੋਂ ਆਉਂਦੀ।

ਸਾਡਾ ਤੇਰੇ ਨਾਲ਼ ਮੋਹ।
ਅਸੀਂ ਤੇਰੇ ਗਏ ਹੋ।
ਪੈਂਦੇ ਦਿਲ਼ ਵਿੱਚ ਡੋਅ।
ਕਿਤੇ ਲੱਗਦਾ ਨੀ ਚਿੱਤ ਵੇ ਨਿਮਾਣਾ।
ਸਾਡੇ ਦਿਲ਼ ਦਿਆਂ ਬੁੱਝ ਅਣਜਾਣਾ।

ਆਈ ਸਾਉਣ ਦੀ ਬਹਾਰ।
ਸਾਰੇ ਪਾਸੇ ਗੁਲਜਾਰ।
ਤਪਦੇ ਸੀਨੇ ਰਹੀ ਠਾਰ।
ਮੇਰੇ ਦਿਲ ਉੱਤੇ ਸ਼ਾਈ ਏ ਉਦਾਸੀ।
ਸਾਡੀਆਂ ਬੁੱਲ੍ਹੀਆਂ ਚੋਂ ਉੱਡ ਗਈ ਹਾਸੀ।

ਪੰਛੀ ਕਰਨ ਵੇ ਕਲੋਲਾਂ।
ਕੀ ਬਾਹਲਾ ਕੁਝ ਬੋਲਾਂ।
ਦਿਲ਼ ਹੋਈ ਜਾਂਦਾ ਹੌਲ਼ਾ।
ਲੱਗੀ ਚਿੱਤ ਨੂੰ ਚਿਤਵਨੀ ਬਾਹਲੀ।
ਵੇ ਮੈਂ ਤੇਰਿਆਂ ਗ਼ਮਾ ਨੇ ਵੱਢ ਖਾਲੀ।

*ਗੁਰੇ ਮਹਿਲ* ਵੇ ਸ਼ੋਕੀਨਾ।
ਸਾਡਾ ਤਪ ਰਿਹਾ ਸੀਨਾ।
ਘੁੱਟ ਸਬਰ ਦਾ ਪੀਣਾ
ਕੋਈ ਹੁੰਦਾ ਨਹੀਂ ਸੱਜਣਾ ਸੁਖਾਲਾ।
ਕੇਹੜੀ?ਗੱਲੋ ਲਾਇਆ ਬੁੱਲ੍ਹੀਆਂ ਨੂੰ ਤਾਲ਼ਾ।

ਲੇਖਕ,,,ਗੁਰਾ ਮਹਿਲ ਭਾਈ ਰੂਪਾ।
ਮੋਬਾਇਲ,,,9463260058

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਬਾਅਦ ਦੀਆਂ ਗੱਲਾਂ
Next articleਰੋਮੀ ਘੜਾਮੇਂ ਵਾਲ਼ੇ ਨੇ ਮਾਰੀ ਮੈਡਲਾਂ ਦੀ ਹੈਟ੍ਰਿਕ