ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਬਾਅਦ ਦੀਆਂ ਗੱਲਾਂ

(ਇੰਦਰ ਪਾਲ ਸਿੰਘ ਪਟਿਆਲਾ)

(ਸਮਾਜ ਵੀਕਲੀ)

ਹੁਣ ਨਾ ਅੱਖਾਂ ਫੇਰ ਨੀ ਕੁੜੀਏ
ਕਰ ਨਾ ਤੇਰ ਤੇ ਮੇਰ ਨੀ ਕੁੜੀਏ
ਹੈਂ ਹੇਠਾਂ ਉੱਤੇ ਵੇਖ ਕਿਉਂ ਡਰਦੀ
ਵੇਖ ਤੂੰ ਚਾਰ ਚੁਫੇਰ ਨੀ ਕੁੜੀਏ
ਤੂੰ ਕਦੇ ਮਰਨ ਦੀ ਗੱਲ ਕਰੇਂ ਨੀ
ਆਇਆ ਹੈ ਕੀ ‘ਨੇਰ ਨੀ ਕੁੜੀਏ
ਕੱਫਨ ਖੱਫਣ ਤੇ ਆਤਮਹੱਤਿਆ
ਵਿੱਚ ਨਾ ਆਪਾ ਘੇਰ ਨੀ ਕੁੜੀਏ
ਵਕਤ ਕੋਈ ਮਾੜਾ ਆਇਆ ਹੋਣੈ
ਆਉਣ ਨਾ ਦੇਵੀਂ ਫੇਰ ਨੀ ਕੁੜੀਏ
ਚੰਗੇ ਵਕਤ ਦੀਆਂ ਕਰ ਉਡੀਕਾਂ
ਗਿੱਦੜੋਂ ਬਣ ਜਾ ਸ਼ੇਰ ਨੀ ਕੁੜੀਏ
ਅੱਖਾਂ ਬੁੱਲ੍ਹਾਂ ਤੇ ਲੈ ਆ ਨੀ ਹਾਸਾ
ਤੂੰ ਐਵੇਂ ਨਾ ਹੰਝੂ ਕੇਰ ਨੀ ਕੁੜੀਏ
“ਇੰਦਰ” ਦੇ ਸੰਗ ਖੜੀ ਹੋ ਆ ਕੇ
ਸਤਰੰਗੇ ਰੰਗ ਬਖੇਰ ਨੀ ਕੁੜੀਏ

ਇੰਦਰ ਪਾਲ ਸਿੰਘ ਪਟਿਆਲਾ
9779584235 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਦੇਸ਼ ਵਿੱਚ ਪੇਸ਼ ਹੁੰਦੇ ਕਲਿਆਣ ਮੁਕਤ ਬਜ਼ਟ”
Next articleਗੀਤ