(ਸਮਾਜ ਵੀਕਲੀ)
ਫੁੱਲ ਟਾਹਣੀਆਂ ਤੇ ਫੱਬਦੇ ਨਾ ਤੋੜੀਏ
ਲੋੜਵੰਦ ਨਾ ਦਰਾਂ ਦੇ ਵਿੱਚੋਂ ਮੋੜੀਏ
ਗੇਟ ਪੁੱਛੇ ਤੋਂ ਬਗ਼ੈਰ ਨਈਓਂ ਖੋਲੀ ਦਾ
ਮਾਂ ਬਾਪ ਦੇ ਬਰਾਬਰ ਨੀ” ਬੋਲੀ ਦਾ
ਸੱਚ ਬੋਲਕੇ ਨਾ ਮਾਫੀਆਂ ਕਬੂਲੀਏ
ਸਿਰ ਝੂਲਦੇ ਨਾ ਵੇਖ – ਵੇਖ ਝੂਲੀਏ
ਜੇੜਾ ਅੰਦਰ ਓਨੂੰ ਬਾਹਰ ਨੀ’ ਟੋਲੀ ਦਾ
ਮਾਂ ਬਾਪ ਦੇ ਬਰਾਬਰ ਨੀ” ਬੋਲੀ ਦਾ
ਕੋਈ ਹੁੰਦੀ ਨੀ’ ਜ਼ਬਾਂ ਦੋਹਰੇ ਪੱਖੀ ਦੀ
ਲੋੜੋਂ ਵੱਧ ਨੀ’ ਅਟੈਚਮੈਂਟ ਰੱਖੀ ਦੀ
ਦਿਲ ਜਣੇ ਖਣੇ ਨਾਲ ਨਈਓਂ ਫੋਲੀ ਦਾ
ਮਾਂ ਬਾਪ ਦੇ ਬਰਾਬਰ ਨੀ” ਬੋਲੀ ਦਾ
ਤੀਵੀਂ ਆਦਮੀ ਦੇ ਝਗੜੇ ‘ਚ ਆਈਏ ਨਾ
ਪੁੱਤ ਵੈਰੀ ਦਾ ਵੀ ਨਸ਼ਿਆਂ ਤੇ ਲਾਈਏ ਨਾ
ਦੁੱਖ ਲੈਂਦੇ ਨੇ ਪ੍ਰੀਖਿਆ ਨੀ’ ਡੋਲੀ ਦਾ
ਮਾਂ ਬਾਪ ਦੇ ਬਰਾਬਰ ਨੀ” ਬੋਲੀ ਦਾ
ਸਿਵੇ ਉੱਤੇ ਨਾ ਸਿਆਸੀ ਰੋਟੀ ਰਾੜੀਏ
ਗਿਆਨ ਵੰਡੀਏ ਗਿਆਨ ਨੂੰ ਨਾ ਝਾੜੀਏ
ਮੂੰਹ ਤਜਰਬੇ ਮੁਤਾਬਿਕ ਹੀ ਖੋਲੀ ਦਾ
ਮਾਂ ਬਾਪ ਦੇ ਬਰਾਬਰ ਨੀ” ਬੋਲੀ ਦਾ
ਗੱਲਾਂ ਜਿੰਮੀ ਦੀ ਕਲਮ ਕਰੇ ਖਰੀਆਂ
ਸੁੱਖੀ ਸਾਂਦੀ ਨਾ ਵਿਛਾਈਏ ਘਰੇ ਦਰੀਆਂ
ਕਿਸੇ ਰੰਗ ਵਿੱਚ ਭੰਗ ਨਈਓਂ ਘੋਲੀ ਦਾ
ਮਾਂ ਬਾਪ ਦੇ ਬਰਾਬਰ ਨੀ” ਬੋਲੀ ਦਾ
ਗੀਤ / ਕਿਤਾਬ ( ਦੀਵੇ ‘ਤੇ ਦਿਲ ਸੂਰਜ ਦਾ ) ਵਿੱਚੋਂ |
ਜਿੰਮੀ ਅਹਿਮਦਗੜ੍ਹ
8195907681
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly