ਟਰੈਕ ‘ਬਾਬਾ ਸਾਹਿਬ’ ਲੈ ਕੇ ਹਾਜ਼ਰ ਹੋਈ ਗਾਇਕਾ ਰਾਜ ਗੁਲਜ਼ਾਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਭਾਰਤੀ ਸੰਵਿਧਾਨ ਤੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜੀਵਨ ਇਤਿਹਾਸ ਨੂੰ ਸਮਰਪਿਤ ਵਿਸ਼ੇਸ਼ ਮਿਸ਼ਨਰੀ ਟਰੈਕ ‘ਬਾਬਾ ਸਾਹਿਬ’ ਦੇ ਟਾਇਟਲ ਹੇਠ ਦੋਆਬੇ ਦੀ ਪ੍ਰਸਿੱਧ ਗਾਇਕ ਰਾਜ ਗੁਲਜ਼ਾਰ ਲੈ ਕੇ ਹਾਜ਼ਰ ਹੋਈ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਇਸ ਦੇ ਗੀਤਕਾਰ ਅਤੇ ਪੇਸ਼ਕਾਰ ਚੌਧਰੀ ਬਾੜੀਆਂ ਵਾਲਾ ਹਨ। ਇਸ ਟਰੈਕ ਨੂੰ ਸ਼ਾਨਦਾਰ ਤਰੀਕੇ ਨਾਲ ਫਿਲਮਾਕੇ ਯੂ ਟਿਊੁਬ ਚੈਨਲ ਤੇ ਪ੍ਰਮੋਸ਼ਨ ਲਈ ਪਾਇਆ ਗਿਆ ਹੈ। ਗਾਇਕਾ ਰਾਜ ਗੁਲਜ਼ਾਰ ਇਸ ਟਰੈਕ ਲਈ ਮੇਜਰ ਸਿੰਘ ਸਿੱਧੂ ਕੈਨੇਡਾ, ਗੁਲਜਾਰ ਡਗਾਣੇ ਵਾਲਾ, ਜਗਦੀਸ਼ ਸਿੰਘ ਹੱਲੂਵਾਲ ਲੁਧਿਆਣਾ ਦੀ ਧੰਨਵਾਦੀ ਹੈ। ਜਿੰਨ੍ਹਾਂ ਨੇ ਇਸ ਟਰੈਕ ਲਈ ਉਸ ਨੂੰ ਭਰਪੂਰ ਸਹਿਯੋਗ ਦਿੱਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਸ ਦਾ ਇਕ ਧਾਰਿਮਕ ਟਰੈਕ ‘ਹਰਿ ਹਰਿ ਸਿਮਰ ਲੈ’ ਜੋ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੈ, ਸ਼ੋਸ਼ਲ ਮੀਡੀਏ ਤੇ ਰਿਲੀਜ਼ ਕੀਤਾ ਗਿਆ ਹੈ।

Previous articleI-League: Punjab, Mohammedans play out drab 0-0 draw
Next articleDespite SAI rap, social distancing absent at wrestling nationals