ਗੀਤ

(ਸਮਾਜ ਵੀਕਲੀ)

ਮਾਪਿਆ ਤੇ ਭੁੱਲ ਕੇ ਨਾ ਹੱਥ ਚੁੱਕੀਏ!
ਪੀ ਕੇ ਦਾਰੂ ਸੱਥ ਚ, ਕਦੇ ਨਾ ਬੁੱਕੀਏ!
ਬਿਨਾ ਗੱਲੋ ਪਿੰਡ ਚ ਨੀ ਵੈਰ ਪਾਈਦਾ!
ਦੁਨੀਆ ਤਾਂ ਲੈਦੀ ਏ ਸੁਆਦ ਮਿੱਤਰੋ!
ਲੋਕਾਂ ਲਈ ਤਮਾਸ਼ਾ ਨਹੀਉ ਬਣ ਜਾਈਦਾ!

ਸੱਜ ਵਿਆਹੀ ਦਾਜ ਦੀ ਨਾ ਬਲੀ ਚਾੜੀਏ!
ਯਾਰੋ ਬੇਈਮਾਨ ਬੰਦੇ ਨੂੰ ਨਾ ਘਰੇ ਵਾੜੀਏ!
ਕਿਸੇ ਸੱਦੇ ਤੋ ਵੈਗਰ ਨਹੀਉ ਦਰ ਜਾਈਦਾ!
ਦੁਨੀਆ ਤਾਂ ਲੈਦੀ ਏ ਸੁਆਦ ਮਿੱਤਰੋ!
ਲੋਕਾ ਲਈ ਤਮਾਸ਼ਾ ਨਹੀਉ ਬਣ ਜਾਈਦਾ!

ਆ ਕੇ ਫੂਕ ਵਿੱਚ ਚੁੱਕੀਏ ਨਾ ਹਥਿਆਰ ਨੂੰ!
ਔਖੇ ਵੇਲੇ ਪਿੱਠ ਨਾ ਵਿਖਾਈਏ ਯਾਰ ਨੂੰ!
ਕਦੇ ਮਾਰਕੇ ਗਰੀਬ ਦਾ ਨੀ ਹੱਕ ਖਾਈਦਾ!
ਦੁਨੀਆ ਤਾਂ ਲੈਦੀ ਏ ਸੁਆਦ ਮਿੱਤਰੋ !
ਲੋਕਾ ਲਈ ਤਮਾਸ਼ਾ ਨਹੀਉ ਬਣ ਜਾਈਦਾ!

ਵਿਆਹ ਵਾਲੇ ਘਰ ਚ ਨੀ ਫੈਰ ਕੱਢੀਦਾ!
ਲੈ ਕੇ ਲਾਵਾਂ ਪੱਲਾ ਨੀ ਕਦੇ ਵੀ ਛੱਡੀਦਾ!
ਬੇਗਾਨੀ ਚੀਜ ਉੱਤੇ ਹੱਕ ਨੀ ਜਤਾਈਦਾ!
ਦੁਨੀਆ ਤਾਂ ਲੈਦੀ ਏ ਸੁਆਦ ਮਿੱਤਰੋ!
ਲੋਕਾ ਲਈ ਤਮਾਸ਼ਾ ਨਹੀਉ ਬਣ ਜਾਈਦਾ!

ਬਾਈ ਔਰਤ ਪਰਾਈ ਹੁੰਦੀ ਘਰ ਪੱਟਦੀ!
ਸੁੱਖੀ ਮਿਲੇ ਨਾ ਦਵਾਈ ਸੀਨੇ ਲੱਗੀ ਸੱਟ ਦੀ!
ਐਵੇ ਹੋਸ਼ੀਆ ਗੱਲਾਂ ਚ ਨਹੀਉ ਆ ਜਾਈਦਾ!
ਦੁਨੀਆ ਤਾਂ ਲੈਦੀ ਏ ਸੁਆਦ ਮਿੱਤਰੋ!
ਲੋਕਾ ਲਈ ਤਮਾਸ਼ਾ ਨਹੀਉ ਬਣ ਜਾਈਦਾ!

ਸੁੱਖੀ ਨਲ੍ਹੋਟੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਲਾਤ
Next articleਗ਼ਜ਼ਲ