(ਸਮਾਜ ਵੀਕਲੀ)
ਆ ਗਿਆ ਤੂੰ ਵੋਟਾਂ ਲੈਣ ਜਾਈਂ ਜਰਾ ਸੁਣ ਕੇ।
ਭੇਜਾਂਗੇ ਜ਼ਰੂਰ ਤੈਨੂੰ ਸਾਂਸਦ ‘ਚ ਚੁਣ ਕੇ।
ਜੇ ਹੋਰਾਂ ਵਾਂਗੂੰ ਤੂੰ ਵੀ ਨਹੀਂ ਸ਼ਕਲ ਦਿਖਾਉਣੀ –
ਫੇਰ ਤੈਨੂੰ ਯਾਰਾ ਅਸੀਂ ਵੋਟ ਵੀ ਨੀਂ ਪਾਉਣੀ।
ਦੇਖ ਮਹਿੰਗਾਈ ਨੇ ਹੈ ਲੱਕ ਸਾਡੇ ਤੋੜ ਤੇ।
ਲੀਡਰਾਂ ਨੇ ਪੁੱਤ ਸਾਡੇ ਨਸ਼ਿਆਂ ‘ਚ ਰੋੜ ਤੇ।
ਜੇ ਤੂੰ ਵੀ ਸਾਡੇ ਹੱਥ ਵਿੱਚ ਬੋਤਲ ਫੜਾਉਣੀ –
ਫੇਰ ਤੈਨੂੰ ਯਾਰਾ.……………
ਦੇਖ ਲੈ ਮੁਸੀਬਤਾਂ ‘ਚ ਜਾਂਦੇ ਅਸੀਂ ਘਿਰਦੇ।
ਤੇਰੇ ਉੱਤੇ ਸਾਰੀਆਂ ਹੀ ਆਸਾਂ ਲਾਈ ਫਿਰਦੇ।
ਜੇ ਦੁੱਖਾਂ ਕੋਲੋਂ ਨਹੀਂ ਤੂੰ ਸਾਡੀ ਮੁਕਤੀ ਕਰਾਉਣੀ –
ਫੇਰ ਤੈਨੂੰ ਯਾਰਾ ….……….
ਸਾਡੀਆਂ ਸਮੱਸਿਆਂ ਦਾ ਹੱਲ ਨੀ ਜੇ ਕਰਨਾ।
ਫੇਰ ‘ਘੁੰਗਰਾਲੀ’ ਤੇਰਾ ਪਾਣੀ ਵੀ ਨੀਂ ਭਰਨਾ।
ਜੇ ਨਰਕ ਦੀ ਜੂਨ ਅਸੀਂ ਏਦਾਂ ਹੀ ਹੰਢਾਉਣੀ-
ਫੇਰ ਤੈਨੂੰ ਯਾਰਾ ………..
ਗੀਤਕਾਰ – ਜਗਦੇਵ ਸਿੰਘ ਘੁੰਗਰਾਲੀ
ਮੁਖੀ – ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ
‘ ਦਸਤਾਰ ਬੋਲਦੀ ‘ ਕਿਤਾਬ ਵਿੱਚੋਂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly