” ਧੰਨ ਗੁਰੂ ਰਵਿਦਾਸ ਜੀ ” ਧਾਰਮਿਕ ਸ਼ਬਦ ਦੇ ਨਾਲ ਗਾਇਕ ਅਮਰੀਕ ਮਾਇਕਲ ਰਿਲੀਜ਼ ਕੀਤਾ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ

 ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਜੈ ਗੁਰੂਦੇਵ ਧੰਨ ਗੁਰੂਦੇਵ ਜੀ। ਪੰਜਾਬੀ ਲੋਕ ਗਾਇਕ ਅਮਰੀਕ ਮਾਇਕਲ ਨੇ ਦਸਿਆ ਬੀਤੀ ਰਾਤ ਸਤਿਗੁਰੂ ਰਵੀਦਾਸ ਧਾਮ ਬੂਟਾ ਮੰਡੀ ਜਲੰਧਰ ਨਵਾ ਸ਼ਬਦ ਧੰਨ ਗੁਰੂ ਰਵੀਦਾਸ ਜੀ ਰਿਲੀਜ਼ ਕੀਤਾ ਗਿਆ । ਇਸ ਸ਼ਬਦ ਨੂੰ ਕਲਮਬੱਧ ਕੀਤਾ ਲਾਲੀ ਸਭਰਾ ਜੀ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਮਿਕਸ ਕੀਤਾ ਗਿਆ ਰਵੀ ਚੌਹਾਨ ਵਲੋਂ। ਡਬਿੰਗ ਕੀਤੀ ਗਈ ਸਾਹਿਲ ਚੌਹਾਨ ਵਲੋ। ਸ਼ਬਦ ਦਾ ਪੋਸਟਰ ਤਿਆਰ ਕੀਤਾ ਗਿਆ ਜੱਸੀ ਆਰਟਸ ਵਲੋ। ਵੀਡਿਓ ਤਿਆਰ ਕਰਨ ਲਈ ਕੈਮਰਾ ਚਲਾਇਆ ਗਿਆ ਜੀਵਨ ਹੀਰ ਵਲੋ ਤੇ ਸ਼ਬਦ ਨੂੰ ਐਡਿਟ ਕੀਤਾ ਗਿਆ ਮੋਹਿਤ ਵਰਮਾ ਜੀ ਵਲੋ। ਤੇ ਸ਼ਬਦ ਦੇ ਵਿੱਚ ਮਹਿਲਾ ਕੋਰਸ ਆਵਾਜ਼ ਦਿੱਤੀ ਗਈ ਸੁਨੀਤਾ ਭੱਟੀ ਵਲੋ। ਯੂਟਿਊਬ, ਸੋਸ਼ਲ ਸਾਈਟਾਂ ਤੇ ਹੋਰ ਗੁਰੂ ਜੀ ਨੂੰ ਮੰਨਣ ਵਾਲੀ ਸਾਧ ਸੰਗਤ ਸ਼ਬਦ ਨੂੰ ਬਹੁਤ ਪਿਆਰ ਦੇ ਰਹੀ ਹੈ। ਬਹੁਤ ਜਿਆਦਾ ਪਸੰਦ ਕਰ ਰਹੇ ਤੇ ਬਹੁਤ ਅਸ਼ੀਰਵਾਦ ਦੇ ਰਹੇ ਹਨ। ਸਤਿਗੁਰੂ ਰਵੀਦਾਸ ਧਾਮ ਬੂਟਾ ਮੰਡੀ ਜਲੰਧਰ ਦੇ ਮੁੱਖ ਸੇਵਾਦਾਰ ਸਵਾਮੀ ਬਲਰਾਮ ਰਾਇ ਵਿਰਦੀ ਜੀ,ਪ੍ਰਧਾਨ ਹਰਦਿਆਲ ਜੀ ਅਤੇ ਟਰੱਸਟ ਦੇ ਜਿੰਨੇ ਵੀ ਮੈਂਬਰ ਸ਼ਬਦ ਦੇ ਰਿਲੀਜ਼ ਲਈ ਸ਼ਾਮਿਲ ਹੋਏ ਬਹੁਤ ਜਿਆਦਾ ਧੰਨਵਾਦ। ਪ੍ਰਧਾਨ ਜੀ ਵਲੋ ਹੱਥ ਜੋੜ ਕੇ ਬੇਨਤੀ ਕੀਤੀ ਗਈ ਕੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਵਿਚ ਜਿੰਨੇ ਵੀ ਸ਼ਬਦ ਰਿਕਾਰਡ ਕਰਨੇ ਜਾਂ ਰਿਲੀਜ਼ ਕਰਨੇ ਹੋਣ ਤਾਂ ਸਾਰੇ ਕਲਾਕਾਰ ਇਸ ਗਲ ਦਾ ਜ਼ਰੂਰ ਧਿਆਨ ਰੱਖਣ ਕੇ ਤੁਹਾਡੇ ਸ਼ਬਦ ਦੇ ਵਿੱਚ ਹਰ ਧਰਮ ਦਾ ਸਤਿਕਾਰ ਹੋਣ ਚਾਹੀਦਾ ਹੈ। ਕਿਉਂਕਿ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਬ ਨੂੰ ਸਤਿਕਾਰ ਦਿਤਾ ਤੇ ਸਾਨੂੰ ਵੀ ਓਹਨਾ ਦੇ ਉਦੇਸ਼ਾਂ ਉੱਤੇ ਅਮਲ ਕਰਨਾ ਚਾਹੀਦਾ ਹੈ।ਪੰਜਾਬੀ  ਲੋਕ ਗਾਇਕ ਅਮਰੀਕ ਮਾਇਕਲ ਨੇ ਸਤਿਗੁਰੁ ਰਵੀਦਾਸ ਧਾਮ ਦੇ ਟਰੱਸਟ ਦੇ ਮੈਂਬਰਾਂ, ਸਵਾਮੀ ਜੀ ਤੇ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕੀਤਾ। ਤੇ ਸਾਧ  ਸੰਗਤ ਨੂੰ ਹੀ ਬੇਨਤੀ ਕੀਤੀ ਕੇ ਨਵੇਂ ਸ਼ਬਦ ਨੂੰ ਵਧ ਤੋਂ ਵਧ ਪਿਆਰ ਦਵੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗੀਤਕਾਰ ਗੋਲਡੀ ਦਰਦੀ ( ਇਟਲੀ )ਜੀ ਦੀ ਕਲਮ ਤੋਂ ਲਿਖੇ ਸਾਰੇ ਧਾਰਮਿਕ ਗੀਤਾਂ ਨੂੰ ਮਿਲ ਰਿਹਾ ਸੰਗਤਾਂ ਵਲੋਂ ਭਰਵਾਂ ਹੁੰਗਾਰਾ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਿਸਾਨੀ ਮੁਸ਼ਕਲਾ ਸਬੰਧੀ ਅਹਿਮ ਮੀਟਿੰਗ ਸੱਦੀ