(ਸਮਾਜ ਵੀਕਲੀ)
ਅੱਗੇ ਤਾਂ ਘੁਗੀਆਂ ਮੋਰ ਸੀ ਪਾਉਂਦੀ ਹੁਣ ਪਾ ਲਈਆ ਬੱਤਖਾਂ।
ਨੀ ਸੋਹਣੀਏਂ ਤੂੰ ਅੱਖ ਦੇ, ਅੱਖ ਦੇ ਇਸ਼ਾਰੇ ਮੁੰਡਾ ਪੱਟਤਾ।
ਅੱਗੇ ਤਾਂ ਘੁਗੀਆਂ ਮੋਰ ਸੀ………….
ਅੱਖ ਮਸਤਾਨੀ ਤੋਰ ਸ਼ਰਾਬੀ ਤੇਰੀ ਨੀ ਮੁਟਿਆਰੇ।
ਏ ਸੁਰਮਾ ਪੂਛਾਂ ਵਾਲਾ ਕਰੇਗਾ ਵੱਡੇ ਕਾਰੇ।
ਹੁਣ ਕੋਈ ਰਾਂਝਾ ਤੱਖਤ ਛੱਡੂ ਜਾ ਚੜੂ ਫੇ ਓ ਤਖਤਾਂ।
ਨੀ ਸੋਹਣੀਏਂ ਤੂੰ ਅੱਖ ਦੇ,ਅੱਖ ਦੇ ਇਸ਼ਾਰੇ ਮੁੰਡਾ ਪੱਟਤਾ।
ਅੱਗੇ ਤਾਂ ਘੁਗੀਆਂ ਮੋਰ ਸੀ………….
ਚੜ੍ਹਦੀ ਜਵਾਨੀ ਹਾਏ ਸੋਹਣੀਏਂ ਤੇਰੀਆਂ ਸੌਖ ਅਦਾਵਾਂ।
ਕਿਨੇ ਆਸ਼ਕ ਸੱਜ ਕੇ ਨੀ ਬੈਠੇ ਤੇਰੀਆਂ ਰਾਵਾਂ।
ਫੋਨ ਤੇਰੇ ਦੀ ਰਿੰਗ ਵੱਜੀ ਜਾਂਦੀ ਹੁਣ ਤਾਂ ਫੋਨ ਤੂੰ ਚੱਕਤਾ।
ਨੀ ਸੋਹਣੀਏਂ ਤੂੰ ਅੱਖ ਦੇ,ਅੱਖ ਦੇ ਇਸ਼ਾਰੇ ਮੁੰਡਾ ਪੱਟਤਾ।
ਅੱਗੇ ਤਾਂ ਘੁਗੀਆਂ ਮੋਰ ਸੀ………….
ਵੇਖ ਤੇਰੀ ਤੋਰ ਪੈਲਾਂ ਭੁਲੇ ਮੋਰ ਸਾਰੇ।
ਕਈਆ ਸਿਰੋਂ ਲਹਿ ਗਏ ਕਈਆ ਦੇ ਸਿਰ ਭਾਰੇ।
ਨਰਿੰਦਰ ਲੜੋਈ ਲੱਭਿਆ ਤੈਨੂੰ ਅਸੀਂ ਤਾਂ ਬੜੇ ਵਖਤਾਂ।
ਨੀ ਸੋਹਣੀਏਂ ਤੂੰ ਅੱਖ ਦੇ,ਅੱਖ ਦੇ ਇਸ਼ਾਰੇ ਮੁੰਡਾ ਪੱਟਤਾ।
ਅੱਗੇ ਤਾਂ ਘੁਗੀਆਂ ਮੋਰ ਸੀ………….
ਨਰਿੰਦਰ ਲੜੋਈ ਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly