ਮਨੋਰੰਜਨ ਦੇ ਸਾਧਨ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਪਹਿਲੇ ਸਮੇਂ ਮਨੋਰੰਜਨ ਦੇ,
ਸਾਧਨ ਸੀ ਨਿਰਾਲੇ,
ਮਨਪਰਚਾਵੇ ਲਈ ਮਨੁੱਖ,
ਕਰਦਾ ਸੀ ਉਪਰਾਲੇ।
ਲਉ ਬੱਚਿਓ ਉਸ ਦੀ ਗਾਥਾ,
ਥੋਨੂੰ ਇੱਕ ਸੁਣਾਵਾਂ,
ਗਲੀਆਂ ਦੇ ਵਿੱਚ ਫਿਰਦਾ ਭਾਈ
ਆਉ ਮੈਂ ਦਿਖਾਵਾਂ।
ਮੋਢੇ ਉੱਤੇ ਰੱਖ ਇੱਕ ਡੱਬਾ,
ਹੋਕਾ ਸੀ ਉਹ ਲਾਉਂਦਾ।
ਬਾਰਾਂ ਮਣ ਕੀ ਧੋਬਣ ਬੱਚਿਓ,
ਫਿਲਮ ਦੇ ਵਿੱਚ ਦਿਖਾਉਂਦਾ।
ਰੱਖ ਲੱਕੜੀ ਦੀ ਵਹਿੰਗੀ ਉੱਤੇ,
ਚਾਬੀ ਨਾਲ ਚਲਾਵੇ।
ਨਾਲ ਉਸ ਦੇ ਵੱਜੇ ਸਪੀਕਰ,
ਵਧੀਆ ਗੀਤ ਸੁਣਾਵੇ।
ਵਾਰੋ ਵਾਰੀ ਵੇਖਣ ਸਾਰੇ,
ਆਉਂਦੇ ਖੂਬ ਨਜ਼ਾਰੇ।
ਤਰਾਂ- ਤਰਾਂ ਦੀਆਂ ਫੋਟੋ ਦੇ ਨਾਲ,
ਲੱਗਦੇ ਸੀਨ ਪਿਆਰੇ।
ਬੜਾ ਚਾਅ ਬੱਚਿਆਂ ਨੂੰ ਹੁੰਦਾ,
ਜਦ ਵੀ ਭਾਈ ਆਉਂਦਾ।
ਸਾਰੇ ਘਰਾਂ ਤੋਂ ਲਿਆਉਂਦੇ ਪੈਸੇ,
ਪੱਤੋ, ਆਵਾਜ਼ ਲਗਾਉਂਦਾ।
‘ਬਾਰਾ ਮਣ ਕੀ ਧੋਬਣ ਵੇਖਲੈ”

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ 111 ਫੀਸਦੀ ਦਾ ਵੱਡਾ ਵਾਧਾ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ
Next articleਡੇਰਾਬੱਸੀ ਤੋਂ ਰਵਿੰਦਰ ਵੈਸ਼ਨਵ ਬਣੇ ਬੀ ਜੇ ਪੀ ਓਬੀਸੀ ਮੋਰਚਾ ਮੋਹਾਲੀ ਦੇ ਸਕੱਤਰ