(ਸਮਾਜ ਵੀਕਲੀ)
ਫੋਕੀਆਂ ਅਣਖਾ ਲਈ ਕਈ
ਬੰਦੇ ਹੱਦਾਂ ਕਰਦੇ ਪਾਰ
ਜੰਮਦੀਆਂ ਧੀਆਂ ਦੇ ਗਲ ਘੁੱਟ ਦੇ
ਜਾਂ ਕੁੱਖ ਚ ਦਿੰਦੇ ਮਾਰ
ਧੀ ਜੰਮੇ ਤਾਂ ਗੁਸਾ ਕਰਦੇ
ਘਰਵਾਲੀ ਤੇ ਘਾਬਰ ਦੇ
ਉਂਝ ਕਹਿੰਦੇ ਇਹ ਮਿਲਣੇ ਚਾਹੀਦੇ
ਧੀਆਂ ਨੂੰ ਹੱਕ ਬਰਾਬਰ ਦੇ
ਬਿਨ ਧੀਆਂ ਦੇ ਸੁੱਣ ਲਾਓ ਸਾਰੇ
ਹੋਣਾ ਨਹੀਂ ਆਧਾਰ
ਜੰਮਦੀਆਂ ਧੀਆਂ ਦੇ ਗਲ ਘੁੱਟ ਦੇ
ਜਾਂ ਕੁੱਖ ਚ ਦਿੰਦੇ ਮਾਰ
ਪੁੱਤ ਨਸ਼ੇੜੀ ਮਾਰਦੇ ਡਾਕੇ ਫਿਰ
ਵੀ ਗਲ਼ ਨਾਲ ਲਾਉਂਦੇ
ਜਿਨ੍ਹਾਂ ਨੂੰ ਲਾਡਾਂ ਨਾਲ ਪਾਲਦੇ
ਉਹਨਾਂ ਕੋ ਵਾਲ ਪਟਾਉਦੇ
ਡੱਕਿਆਂ ਜੇਲ੍ਹ ਚ ਹੋਵੇ ਮੁੰਡਾ
ਤਾਂ ਮਾਪੇ ਲਾਉਣ ਗੁਹਾਰ
ਜੰਮਦੀਆਂ ਧੀਆਂ ਦੇ ਗਲ ਘੁੱਟ ਦੇ
ਜਾਂ ਕੁੱਖ ਚ ਦਿੰਦੇ ਮਾਰ
ਮਰਦ ਸਮਾਜ ਪ੍ਰਧਾਨ ਆ ਏਥੇ
ਰਹਿਣ ਕਰਦੀਆਂ ਉਤੀ ਬੁੱਤੀ
ਸੋਚ ਪੁਰਾਣੀ ਪ੍ਰਤੀ ਔਰਤ ਦੇ
ਤੇ ਸਮਝਣ ਪੈਰ ਦੀ ਜੁੱਤੀ
ਸ਼ੇਖਪੁਰੀਆ ਸੰਨੀ ਇਹ ਵੈਸੀ
ਕਰਦੇ ਅੱਤਿਆਚਾਰ
ਜੰਮਦੀਆਂ ਧੀਆਂ ਦੇ ਗਲ ਘੁੱਟ ਦੇ
ਜਾਂ ਕੁੱਖ ਚ ਦਿੰਦੇ ਮਾਰ
ਸੰਨੀ ਸ਼ੇਖਪੁਰੀਆ
ਕਪੂਰਥਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly