ਰੇਲ ਗੱਡੀ ਵਿੱਚੋਂ ਬੱਚੀ ਬਾਹਰ ਡਿੱਗੀ, ਦੋ ਘੰਟਿਆਂ ਦੀ ਭਾਲ ਮਗਰੋਂ ਮਿਲੀ

ਸਮਰਾਲਾ (ਸਮਾਜ ਵੀਕਲੀ) : ਸਮਰਾਲਾ ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਪਿੱਛੇ ਛੋਟੀ ਬੱਚੀ ਮਾਹਿਰਾ ਖਿੜਕੀ ਵਿੱਚੋਂ ਬਾਹਰ ਡਿੱਗ ਗਈ, ਜਿਸ ਵੇਲੇ ਬੱਚੀ ਟਰੇਨ ਵਿੱਚੋਂ ਬਾਹਰ ਡਿੱਗੀ, ਉਦੋਂ ਮਾਂ ਬਾਥਰੂਮ ਲਈ ਗਈ ਹੋਈ ਸੀ। ਉਹ ਵਾਪਸ ਆਈ ਤਾਂ ਉਸ ਦੀ 5 ਸਾਲ ਦੀ ਵੱਡੀ ਧੀ ਨੇ ਦੱਸਿਆ ਕਿ ਮਾਹਿਰਾ ਖਿੜਕੀ ਵਿੱਚੋਂ ਬਾਹਰ ਡਿੱਗ ਗਈ ਹੈ। ਇਹ ਪਤਾ ਲੱਗਦੇ ਹੀ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾ ਨੇ ਰੌਲਾ ਪਾ ਦਿੱਤਾ ਅਤੇ ਬਾਕੀ ਮੁਸਾਫ਼ਰਾਂ ਦੀ ਮਦਦ ਨਾਲ ਬੜੀ ਮੁਸ਼ਕਲ ਟਰੇਨ ਨੂੰ ਕਈ ਕਿਲੋਮੀਟਰ ਅੱਗੇ ਜਾ ਕੇ ਰੋਕਿਆ।

ਘਟਨਾ ਦਾ ਪਤਾ ਲੱਗਦੇ ਹੀ ਟਰੇਨ ਦੇ ਸੁਰੱਖਿਆ ਸਟਾਫ਼ ਸਮੇਤ ਮੁਸਾਫ਼ਰ ਬੱਚੀ ਦੀ ਭਾਲ ਵਿੱਚ ਜੁੱਟ ਗਏ ਅਤੇ ਦੋ ਘੰਟੇ ਬਾਅਦ ਇਸ ਬੱਚੀ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਪਿੱਛੇ ਰੇਲਵੇ ਪੱਟੜੀ ਨੇੜੇ ਖੇਤਾਂ ਵਿੱਚ ਡਿੱਗੀ ਪਈ ਮਿਲੀ। ਤੁਰੰਤ ਬੱਚੀ ਨੂੰ ਸਮਰਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੀ ਦੇ ਲੱਗੀਆਂ ਮਾਮੂਲੀ ਸੱਟਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਰੇਲਵੇ ਦੇ ਅਧਿਕਾਰੀ ਦਿਨੇਸ਼ ਗਲਹੋਤਰਾ ਨੇ ਦੱਸਿਆ ਕਿ ਵਿਸ਼ਾਲੀ ਸ਼ਰਮਾ ਆਪਣੇ ਤਿੰਨ ਮਾਸੂਮ ਬੱਚਿਆਂ ਨਾਲ ਫਗਵਾੜਾ ਤੋਂ ਟਰੇਨ ਵਿੱਚ ਬੈਠੀ ਸੀ ਅਤੇ ਇਨ੍ਹਾਂ ਦੀਆਂ ਮੁੰਬਈ ਤੱਕ ਟਿਕਟਾਂ ਬੁੱਕ ਸਨ।

Previous articleਅਸਾਮ ਦੀਆਂ 39 ਸੀਟਾਂ ’ਤੇ ਵੋਟਿੰਗ: ਵੱਡੀ ਗਿਣਤੀ ’ਚ ਔਰਤਾਂ ਨੇ ਮਤਦਾਨ ਕੀਤਾ
Next article‘ਆਪ’ ਤੇ ਕੇਂਦਰ ਸਰਕਾਰ ਦੀ ਸਾਜ਼ਿਸ਼ ਬੇਨਕਾਬ ਹੋਈ: ਸੁਖਬੀਰ ਬਾਦਲ