ਕਵਿ ਰਚਨਾ,,, ਹਰਪ੍ਰੀਤ ਪੱਤੋ
ਰੰਘਰੇਟੇ ਗੁਰ ਬੇਟੇ
ਚੁੱਕ ਕੇ ਸੀਸ ਸੀ ਲਪੇਟ ਲਿਆ
ਕੱਪੜੇ ‘ਚ,
ਤੁਰ ਪਏ ਭਾਈ ਜੈਤਾ ਜੀ ਮੰਜ਼ਲਾਂ
ਨੂੰ ਮਾਰਦੇ।
ਦਿਲ ਚ’ ਪਿਆਰ, ਤਾਰ ਸੀ ਪ੍ਰੇਮ
ਵਾਲੀ,
ਪੱਲਾ ਚੁੱਕ-ਚੁੱਕ ਗੁਰੂ ਜੀ ਦੇ ਮੁੱਖ
ਨੂੰ ਨਿਹਾਰਦੇ।
ਉਹ ਸ਼ਾਹਾਂ ਦੇ ਸ਼ਾਹ ਬਾਲੀ ਦੋ
ਜਹਾਨ ਦੇ ਸੀ,
ਤੇਗ ਬਹਾਦਰ ਸਾਹਿਬ,ਗੁਰੂ ਸਾਰੇ
ਸੰਸਾਰ ਦੇ।
ਲੱਖਾਂ ਹੀ ਮੁਸੀਬਤਾਂ ਆਈਆਂ ਸੀ
ਰਾਹ ਦੇ ਵਿੱਚ,
ਲੰਘ ਜਾਂਦੇ ਭਾਣੇ ਨੂੰ ਸੀ ਮੰਨ
ਕਰਤਾਰ ਦੇ।
ਪਹੁੰਚ ਗਏ ਅਨੰਦਪੁਰ ਗੋਬਿੰਦ
ਰਾਏ ਕੋਲ,
ਭੇਟ ਕੀਤੇ ਸੀਸ ਸੀ ਨੌਵੇਂ
ਅਵਤਾਰ ਦੇ।
ਘੁੱਟ ਕੇ ਛਾਤੀ ਨਾਲ ਲਾ ਲਿਆ
ਭਾਈ ਜੈਤੇ ਨੂੰ,
ਰੰਘਰੇਟੇ ਗੁਰ ਬੇਟੇ ਖਿਤਾਬ ਦਿੱਤਾ
ਨਾਲ ਪਿਆਰ ਦੇ।
‘ਹਰਪ੍ਰੀਤ ਪੱਤੋ’ ਅੱਜ ਵੀ ਜਿਉਂਦੇ
ਉਹ
ਹਰ ਕੋਈ ਮੁੱਖੋਂ, ਧੰਨ ਭਾਈ ਜੈਤਾ ਨੇ
ਉਚਾਰਦੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417



