(ਦੋਵਾਂ ਵਿਦਿਆਰਥਣਾਂ ਨੂੰ ਮਿਲਿਆ’ ਯੰਗ ਵਿਗਿਆਨੀ ਐਵਾਰਡ)
ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਸਿੰਘ ਗੁਰੀ) : ਸ਼ਹਿਰ ਦੀ ਪ੍ਰਸਿੱਧ ਸੰਸਥਾ ਡਾ.ਦਵਾਰਕਾ ਨਾਥ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਕੁਝ ਸਮਾਂ ਪਹਿਲਾਂ ਖਾਲਸਾ ਕਾਲਜ ਸ਼੍ਰੀ ਅਮ੍ਰਿਤਸਰ ਵਿਖੇ ਹੋਈ ਸੂਬਾ ਪੱਧਰੀ ਸਾਇੰਸ ਐਕਜੀਬਿਸ਼ਨ ਵਿੱਚ ਆਪਣੇ ਆਪਣੇ ਮਾਡਲਾਂ ਨਾਲ ਹਿੱਸਾ ਲਿਆ ਸੀ ਤੇ ਮਿਡਲ ਵਿਭਾਗ ਤੇ ਹਾਈ ਵਿਭਾਗ ਵਿੱਚ ਸੂਬਾ ਪੱਧਰ ਚੌਂ ਵਿਦਿਆਰਥਣ ਹੀਨਾ ਪੁੱਤਰੀ ਪਵਨ ਕੁਮਾਰ ਜਮਾਤ ਦਸਵੀਂ ਤੇ ਜਸ਼ਨਪ੍ਰੀਤ ਕਰੋ ਪੁੱਤਰੀ ਹਰਪ੍ਰੀਤ ਸਿੰਘ ਜਮਾਤ ਅੱਠਵੀਂ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਜਿਸ ਤੋੰ ਬਾਅਦ ਹੁਣ ਇਹਨਾਂ ਵਿਦਿਆਰਥਣਾਂ ਨੂੰ ਰਾਸ਼ਟਰੀ ਪੱਧਰ ਤੇ ਹੋ ਰਹੀ ਸਾਇੰਸ ਐਕਜੀਬਿਸ਼ਨ ਲਈ ਚੁਣਿਆ ਗਿਆ ਸੀ ਜਿੱਥੇ ਇਹਨਾਂ ਵਿਦਿਆਰਥਣਾਂ ਦੇ ਬਣਾਏ ਮਾਡਲਾਂ ਨੇ ਰਾਸਟਰੀ ਪੱਧਰ ਤੇ ਪੰਜਾਬ ਦੀ ਬੱਲੇ ਬੱਲੇ ਕਰਵਾ ਦਿੱਤੀ। ਜਿਸ ਤੋੰ ਬਾਅਦ ਵਿਦਿਆਰਥਣਾਂ ਨੂੰ ‘ਯੰਗ ਵਿਗਿਆਨੀ ਐਵਾਰਡ’ ਨਾਲ ਨਿਵਾਜਿਆ ਗਿਆ ਹੈ। ਇਸ ਸਬੰਧੀ ਅੱਜ ਸਕੂਲ ‘ਚ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਡਾ.ਅਮਰਪ੍ਰੀਤ ਕੌਰ ਦੇਹੜ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਵਿਖੇ ਹੋਈ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ’ ਚ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੇ ਆਪਣੇ ਮਾਡਲਾਂ ਸਮੇਤ ਭਾਗ ਲਿਆ ਜਿਸ ਵਿੱਚ ਇਹਨਾਂ ਦੇ ਬਣਾਏ ਮਾਡਲਾਂ ‘ਚ ਕੁਦਰਤੀ ਆਫਤਾਂ ਤੋੰ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਘੱਟ ਕਰ ਸਕਦੇ ਹਾਂ, ਭੂਚਾਲ, ਜਵਾਲਾ ਮੁਖੀ ਦਾ ਫਟਣਾ, ਚੱਕਰਵਾਤ, ਸੋਕਾ, ਹੜ੍ਹ ਆਉਂਣ ਦੇ ਕਾਰਨ, ਅੱਗ ਲੱਗਣ ਦੇ ਕਾਰਨ ਤੇ ਭੂਚਾਲ ਤੋੰ ਬਚਣ ਲਈ ਕਿਸ ਤਰ੍ਹਾਂ ਦੀਆਂ ਇਮਾਰਤਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਆਦਿ ਨੂੰ ਦਰਸਾਉਂਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਇਹਨਾਂ ਦੋਵਾਂ ਵਿਦਿਆਰਥਣਾਂ ਨੂੰ ਰਾਸ਼ਟਰੀ ਪੱਧਰ ਤੇ ‘ਯੰਗ ਵਿਗਿਆਨੀ ਐਵਾਰਡ’ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਸਕੂਲ ਸਟਾਫ਼, ਮਾਤਾ ਪਿਤਾ ਨੂੰ ਵਧਾਈ ਦਿੱਤੀ।



