ਜਵਾਈ ਨੇ ਅੱਗ ਲਗਾ ਕੇ ਸੱਸ ਸਹੁਰਾ, ਪਤਨੀ ਤੇ ਦੋ ਮਾਸੂਮ ਬੱਚਿਆਂ ਨੂੰ ਜਿੰਦਾ ਜਲਾ ਕੇ ਮਾਰਿਆ

ਦੋਸ਼ੀ ਹੋਇਆ ਫ਼ਰਾਰ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ

ਫੋਟੋ ਕੈਪਸਨ 3 ਦੋਸ਼ੀ ਜਵਾਈ ਵੱਲੋਂ ਅੱਗ ਲਾ ਕੇ ਸਾੜੀ ਸੱਸ ਜਗਿੰਦਰੋ ਬਾਈ
ਫੋਟੋ ਕੈਪਸਨ 2 ਜਵਾਈ ਵੱਲੋਂ ਅੱਗ ਲਾ ਕੇ ਮਾਰੇ ਸਹੁਰੇ ਸੁਰਜਨ ਸਿੰਘ ਦੀ ਫਾਇਲ ਫੋਟੋ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਰੋਡ ਟੋਲ ਪਲਾਜ਼ਾ ਨਜ਼ਦੀਕ ਪੈਂਦੇ ਪਿੰਡ ਬੀਟਲਾ ਵਿਚ ਇਕ ਨਸ਼ੇੜੀ ਜਵਾਈ ਵੱਲੋਂ ਆਪਣੇ ਸੱਸ, ਸਹੁਰਾ, ਪਤਨੀ ਤੇ ਦੋ ਨਾਬਾਲਗ ਬੱਚਿਆਂ ਨੂੰ ਪਟਰੋਲ ਛਿੜਕ ਕੇ ਅੱਗ ਲਗਾ ਜਿੰਦਾ ਜਲਾ ਦਿੱਤਾ। ਅੱਗ ਵਿਚ ਝੁਲਸੇ ਪਰਿਵਾਰ ਦੇ ਪੰਜੇ ਜੀਆਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਮਹਿਤਪੁਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਿਰਤਕ ਦੇ ਭਰਾ ਲਖਵਿੰਦਰ ਸਿੰਘ ਪੁੱਤਰ ਈਸ਼ਰ ਸਿੰਘ ਬੀਟਲਾ ਨੇ ਦਿੰਦਿਆਂ ਦੱਸਿਆ ਕਿ ਮੇਰੇ ਭਰਾ ਸੁਰਜਨ ਸਿੰਘ ਦੀ ਲੜਕੀ ਪਰਮਜੀਤ ਕੌਰ ਉਮਰ 28 ਸਾਲ ਜਿਸ ਦੇ ਪਤੀ ਚਰਨਜੀਤ ਸਿੰਘ ਪੁੱਤਰ ਹੰਸਾ ਸਿੰਘ ਦੀ ਮੌਤ ਤੋਂ ਬਾਅਦ ਪਰਮਜੀਤ ਕੌਰ ਦੀ ਦੂਸਰੀ ਸ਼ਾਦੀ ਕੁਲਦੀਪ ਸਿੰਘ ਉਰਫ ਕਾਲੀ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਰਸੈਦਪੁਰ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਨਾਲ ਹੋਈ ਹੈ ਪਰਮਜੀਤ ਕੌਰ ਦਾ ਪਤੀ ਕੁਲਦੀਪ ਸਿੰਘ ਉਰਫ ਕਾਲੀ ਨਸ਼ਾ ਕਰਨ ਦਾ ਆਦੀ ਹੈ ਉਹ ਨਸ਼ਾ ਕਰਕੇ ਪਰਮਜੀਤ ਕੌਰ ਤੇ ਉਸਦੇ ਪਹਿਲੇ ਵਿਆਹ ਦੇ ਬੱਚਿਆਂ ਅਰਸ਼ਦੀਪ ਕੌਰ ਉਮਰ 8 ਸਾਲ ਅਤੇ ਅਨਮੋਲ ਸਿੰਘ ਉਮਰ 5 ਸਾਲ ਨੂੰ ਕੁੱਟਦਾ ਮਾਰਦਾ ਤੇ ਗਾਲੀ ਗਲੋਚ ਕਰਦਾ ਸੀ ਇਸ ਦੇ ਤਸ਼ੱਦਦ ਤੋਂ ਤੰਗ ਆ ਕੇ ਕਰੀਬਨ ਇਕ ਸਾਲ ਪਹਿਲਾਂ ਪਰਮਜੀਤ ਕੌਰ ਆਪਣੇ ਬੱਚਿਆਂ ਸਮੇਤ ਪਿੰਡ ਬੀਟਲਾ ਮਾਪਿਆਂ ਕੋਲ ਆ ਗਈ ।

ਫੋਟੋ ਕੈਪਸਨ 5 ਦੋਸ਼ੀ ਕੁਲਦੀਪ ਸਿੰਘ ਉਰਫ ਕਾਲੀ ਜਵਾਈ
ਫੋਟੋ ਕੈਪਸਨ 1 ਦੋਸ਼ੀ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਪਟਰੋਲ ਨਾਲ ਭਰਿਆ ਸੀ ਸਪਰੇਅ ਪੰਪ ਅਤੇ ਬੱਠਲ।

ਉਦੋਂ ਤੋਂ ਕਾਲੀ ਪਰਮਜੀਤ ਕੌਰ ਦਾ ਪਤੀ ਧਮਕੀਆਂ ਦਿੰਦਾ ਸੀ ਕਿ ਪਰਮਜੀਤ ਕੌਰ ਨੂੰ ਉਸ ਕੋਲ ਭੇਜਿਆ ਜਾਵੇ ਨਹੀਂ ਤਾਂ ਉਹ ਸਾਰੇ ਪਰਿਵਾਰ ਨੂੰ ਮਾਰ ਦੇਵੇਗਾ। ਲਖਵਿੰਦਰ ਸਿੰਘ ਅਨੁਸਾਰ ਉਹ ਜਦੋਂ ਕਰੀਬਨ ਤਿੰਨ ਵਜੇ ਤੜਕੇ ਕੁੱਤੇ ਦੇ ਭੋਕਣ ਦੀ ਅਵਾਜ਼ ਆਈ ਤਾਂ ਉਹ ਸੁਣਕੇ ਉਠਿਆ ਤਾਂ ਦੇਖਿਆ ਕੁਲਦੀਪ ਸਿੰਘ ਕਾਲੀ ਚਾਰ ਹੋਰ ਅਣਪਛਾਤੇ ਵਿਅਕਤੀਆਂ ਨਾਲ ਘਰ ਨੂੰ ਪਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਸੀ ਇਸ ਨੇ ਪਟਰੋਲ ਛਿੜਕਣ ਲਈ ਸਪਰੇਅ ਪਿੱਠੂ ਪੰਪ ਦੇ ਨਾਲ ਅੱਗ ਲਗਾਉਣ ਤੋਂ ਪਹਿਲਾਂ ਪਰਿਵਾਰ ਦੇ ਜੀਆਂ ਤੇ ਪਟਰੋਲ ਦੀ ਸਪਰੇਅ ਕੀਤੀ ਤੇ ਬੱਠਲ ਵਿਚ ਵੀ ਪਟਰੋਲ ਪਾਇਆ ਹੋਇਆ ਸੀ ਤੇ ਸੁਤੇ ਪਏ ਘਰ ਦੇ ਜੀਆਂ ਤੇ ਛਿੜਕਾਅ ਕਰਕੇ ਅੱਗ ਲਗਾ ਦਿੱਤੀ ਤੇ ਰੋਲਾ ਪਾ ਦਿੱਤਾ ਕੇ ਮੈਂ ਅੱਗ ਲਾ ਦਿੱਤੀ ਹੈ ਬਚਾ ਹੁੰਦੇ ਤਾਂ ਬਚਾ ਲਓ । ਇਸ ਅੱਗ ਦੀ ਲਪੇਟ ਵਿਚ ਸੁਰਜਨ ਸਿੰਘ, ਜੋਗਿੰਦਰੋ ਬਾਈ ਕਾਲੀ ਦੇ ਸੱਸ ਸਹੁਰਾ ਅਤੇ ਪਰਮਜੀਤ ਕੌਰ ਕਾਲੀ ਦੀ ਪਤਨੀ ਅਰਸ਼ਦੀਪ ਕੌਰ ਲੜਕੀ ਝੁਲਸ ਕੇ ਦਮ ਤੋੜ ਗਏ ਜਦੋਂ ਕਿ ਅਨਮੋਲ ਸਿੰਘ ਉਮਰ 5 ਸਾਲ ਜਲੰਧਰ ਹਸਪਤਾਲ ਵਿਚ ਦਮ ਤੋੜ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਆਪਣੇ ਸਾਥੀਆਂ ਨਾਲ ਚੱਲਦੇ ਹਾਈਵੇ ਵੱਲ ਫ਼ਰਾਰ ਹੋ ਗਿਆ।

ਮੋਕੇ ਤੇ ਪੁਜੇ ਗੁਆਂਢੀ ਜਸਪਾਲ ਸਿੰਘ ਪੁੱਤਰ ਜਸਵੰਤ ਸਿੰਘ ਤੇ ਆਢ ਗੁਆਂਢ ਦੇ ਲੋਕਾਂ ਵੱਲੋਂ ਅੱਗ ਨੂੰ ਬੁਝਾਇਆ ਗਿਆ। ਪਰ ਉਦੋ ਤੱਕ ਜੋਗਿਦਰੋ ਬਾਈ, ਤੇ ਅਰਸ਼ਦੀਪ ਕੌਰ ਦੀ ਮੋਕੇ ਤੇ ਹੀ ਮੌਤ ਹੋ ਚੁੱਕੀ ਸੀ ਜਦੋਂ ਕਿ ਸੁਰਜਨ ਸਿੰਘ, ਪਰਮਜੀਤ ਕੌਰ ਦੀ ਜਲੰਧਰ ਇਲਾਜ਼ ਦੋਰਾਨ ਮੌਤ ਹੋ ਗਈ ਅਤੇ ਅਨਮੋਲ ਸਿੰਘ ਜ਼ੋ ਜੇਰੇ ਇਲਾਜ ਸੀ ਉਹ ਵੀ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਦਮ ਤੋੜ ਗਿਆ । ਇਹ ਕਹਿਰ ਦੀ ਖ਼ਬਰ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਇਸ ਮੌਕੇ ਪਰਿਵਾਰ ਨਾਲ ਦੁਖ ਵੰਡਾਉਣ ਵਾਲਿਆਂ ਦਾ ਤਾਂਤਾ ਲੱਗ ਗਿਆ ਘਟਣਾ ਬਾਬਤ ਪਤਾ ਲੱਗਣ ਤੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਤੁਰੰਤ ਘਟਨਾ ਸਥਾਨ ਤੇ ਪੁਜੇ ਉਨ੍ਹਾਂ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਇਸ ਘਟਨਾ ਬਾਬਤ ਪਰਿਵਾਰ ਦੇ ਬਿਆਨ ਤੇ ਥਾਣਾ ਮਹਿਤਪੁਰ ਪੁਲਿਸ ਵੱਲੋਂ ਐਫ.ਆਈ.ਆਰ.ਦਰਜ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ । ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਤੇ ਸਰਕਾਰ ਵਲੋ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸੀਨੀਅਰ ਸੈਕੰਡਰੀ ਹਸਨਪੁਰ ਵਿਖੇ ਮਨਾਇਆ ਗਿਆ ਸਾਇੰਸ ਮੇਲਾ।
Next articleਜ਼ਿਲਾ ਪੱਧਰੀ ਕਲਾ ਉਤਸਵ ਮੁਕਾਬਲਿਆਂ ’ਚ ਸੱਭਿਆਚਾਰਕ ਪੇਸ਼ਕਾਰੀ ਨੇ ਕਰਾਈ ਬੱਲੇ-ਬੱਲੇ