ਅਖੌਤੀ ਭਗਵਾਨ

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਦੀਵੇ ਬਾਲ ਬਾਲ ਬਨੇਰੇ ਰੁਸ਼ਨਾਉਂਦੇ ਰਹੇ,
ਦਿਮਾਗ ਤਾਂ ਹਨੇਰਿਆਂ ਨਾਲ ਭਰੇ ਰਹੇ l

ਖਾਣ ਤੇ ਲਗਾਉਣ ਨੂੰ ਤੇਲ ਨਾ ਜੁੜਿਆ,
ਤੇਲ ਪਾ ਪਾ ਜੋਤਾਂ ਭਾਵੇਂ ਜਗਾਉਂਦੇ ਰਹੇ l

ਧੂਏਂ ਨੇ ਵਾਤਾਵਰਣ ਖਰਾਬ ਕਰ ਦਿੱਤਾ,
ਅਵਤਾਰ ਪੂਜਾ ਕਰ ਕਾਲਜੇ ਸਾਡੇ ਠਰੇ ਰਹੇ l

ਅਖੌਤੀ ਭਗਵਾਨਾਂ ਨੇ ਬੁੱਧੀ ਨਾ ਬਖਸ਼ੀ,
ਖੁਰਦਪੁਰੀਆ ਬੁੱਤ ਬਣ ਜਿਹੜੇ ਖੜ੍ਹੇ ਰਹੇ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Previous articleਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ, ਜਿੱਤ ਦੇ ਦੀਵੇ ਵਾਲ਼ੇ ਹੋਂਣ ….
Next articleEmperor Ashoka and Dr. B.R. Ambedkar, has been pioneering ….