ਧੂੰਆਂ

(ਸਮਾਜ ਵੀਕਲੀ)

ਇਹ ਪਰਾਲੀ ਦਾ ਧੂੰਆਂ ਬੱਚਿਓ,
ਜਦ ਹਵਾ ਵਿੱਚ ਰਲ ਜਾਵੇ।
ਹਰ ਇੱਕ ਪ੍ਰਾਣੀ ਦੇ ਤਾਈਂ,
ਸਾਹ ਔਖਾ ਫਿਰ ਆਵੇ।
ਓਜ਼ੋਨ ਪਰਤ ਨੂੰ ਵੀ ਇਹ ਧੂੰਆਂ,
ਬਹੁਤ ਨੁਕਸਾਨ ਪਹੁੰਚਾਉਂਦਾ।
ਪਹਾੜੀਆਂ ਉੱਪਰ ਜੰਮੀਆਂ ਬਰਫ਼ਾਂ,
ਇਹ ਖੁਰਨ ਹੈ ਲਾਉਂਦਾ।
ਪੰਛੀ ਰੁੱਖ ਅਲੋਪ ਹੋ ਗਏ,
ਕੁਝ ਹੀ ਬਚੀਆਂ ਨਸਲਾਂ,
ਬਸ ਇੱਕੋ ਇੱਕ ਬਚਿਆ ਝੋਨਾ,
ਹੋਰ ਖਤਮ ਹੋ ਗਈਆਂ ਫਸਲਾਂ।
ਸਾਡੇ ਵਿਗਿਆਨ ਦਾ ਹੈ ਕਹਿਣਾ,
ਆਉਣ ਵਾਲਾ ਸਮਾਂ ਬਚਾਓ।
ਬਦਲ ਲਈਏ ਫ਼ਸਲੀ ਚੱਕਰ,
ਇਹ ਤਰੀਕਾ ਅਪਣਾਓ।
ਦਿਨ ਦੀਵੀਂ ਹਨੇਰਾ ਹੋ ਜਾਏ,
ਜਦ ਅਸਮਾਨੀ ਚੜਦਾ।
ਪੱਤੋ, ਧੂੰਆਂ ਸਭ ਲਈ ਮਾੜਾ,
ਬਹੁਤ ਨੁਕਸਾਨ ਹੈ ਕਰਦਾ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -105
Next articleਆਓ