(ਸਮਾਜ ਵੀਕਲੀ)
ਕੀ ਤੁਸੀਂ ‘ਮਾਉਂ’ ਸ਼ਬਦ ਵਾਰੇ ਜਾਣਦੇ ਹੋਂ? ਜੇ ਨਹੀਂ ਜਾਣਦੇ, ਤਾਂ ਫਿਰ ਜਾਣ ਲਵੋ ਇਹ ਕੌਣ ਸੀ।
‘ਮਾਊਂ’ ਇਕ ਵਿਗੜਿਆ ਹੋਇਆ ਨਾਮ ਹੈ, ਅਸਲ ਵਿੱਚ ਪੂਰਾ ਨਾਮ ‘ਨਸੀਰੂ-ਦੀਨ ਮੁਹੰਮਦ ਹਿਮਾਯੂੰ’ ਹੈ।
ਇਹ ਮੁਗਲ ਬਾਦਸ਼ਾਹ ‘ਬਾਬਰ’ ਦਾ ਲੜਕਾ ਸੀ ਅਤੇ ‘ਅਕਬਰ’ ਬਾਦਸ਼ਾਹ ਦਾ ਪਿਤਾ ਸੀ।
ਦੱਸਿਆ ਜਾਂਦਾ ਹੈ,ਇਹ ਬਹੁਤ ਹੀ ਜਾਲਮ ਕਰੂਪ ਚਿਹਰੇ ਵਾਲਾ ‘ਮੁਗਲ ਬਾਦਸ਼ਾਹ’ ਸੀ, ਇਸ ਦੀ ਦਹਿਸ਼ਤ ਬਹੁਤ ਹੀ ਜਿ਼ਆਦਾ ਸੀ। ਹਰ ਕਿਸੇ ਨੂੰ ਇਹਦਾ ਪੂਰਾ ਨਾਮ ‘ਹਿਮਾਯੂੰ’ ਲੈਣ ਵਿੱਚ ਦਿੱਕਤ ਹੁੰਦੀ ਸੀ, ਇਸ ਕਰਕੇ ਲੋਕ ਇਸ ਨੂੰ ‘ਹਿਮਾਯੂੰ’ ਦੀ ਥਾਂ ‘ਮਾਊਂ’ ਹੀ ਕਹਿਣ ਲੱਗ ਪਏ ਸਨ। ਇਸ ਲਈ ਔਰਤਾਂ ਨੇ ਜਦ ਆਪਣੇ ਰੋਂਦੇ ਹੋਏ ਬੱਚੇ ਨੂੰ ਡਰਾਕੇ ਚੁੱਪ ਕਰਾਉਣਾ ਹੁੰਦਾ, ਤਾਂ ਉਹ ਇਹੋ ਕਹਿਣ ਲੱਗ ਪਈਆਂ “ਉਹ ਆ ਗਿਆ ਮਾਊਂ, ਜਾ ਫਿਰ ਵੀ ਕਹਿੰਦੇ ਸੁਣਿਆਂ,ਚੁੱਪ ਕਰ ਜਾ ਮਾਉਂ ਆ ਜਾਉ” ਆਦਿ।
‘ਨਸੀਰੂ-ਦੀਨ ਮੁਹੰਮਦ ਹਿਮਾਯੂੰ’ ਨੇ 1531 ਤੋਂ 1540 ਤੱਕ, ਫਿਰ 1555 ਤੋਂ 1556 ਤੱਕ, ਦੋ ਵਾਰ ਦਿੱਲੀ ਤੇ ਰਾਜ ਕੀਤਾ।
ਦੂਜੀ ਵਾਰ ਸਿਕੰਦਰ ਸ਼ਾਹ ਸੂਰੀ ਨੂੰ ਹਰਾਕੇ 1 ਸਾਲ ਰਾਜ ਕੀਤਾ।
ਇਤਿਹਾਸ ਮੁਤਾਬਕ 27 ਜਨਵਰੀ 1556 ਵਿਚ ਕੁੱਲ 47 ਸਾਲ ਦੀ ਉਮਰ ਵਿਚ ਇਸ ਦੀ ਮੌਤ ਹੋ ਗਈ ਸੀ।
ਮੇਜਰ ਸਿੰਘ ਬੁਢਲਾਡਾ
9417642327
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly