ਰੋਮੀ ਘੜਾਮਾਂ ਦੇ ਗੀਤ ‘ਨਿਆਣੇ’ ਦੀ ਸ਼ੂਟਿੰਗ ਮੁਕੰਮਲ

(ਸਮਾਜ ਵੀਕਲੀ)-ਬਨੂੰੜ,ਮੰਗਲਵਾਰ (ਰਮੇਸ਼ਵਰ ਸਿੰਘ) ਆਪਣੀਆਂ ਸੇਧਮਈ ਤੇ ਵਿਅੰਗ ਭਰਭੂਰ ਰਚਨਾਵਾਂ ਲਈ ਚਰਚਿਤ ਕਲਾਕਾਰ ਰੋਮੀ ਘੜਾਮਾਂ ਦੇ ਗੀਤ ‘ਨਿਆਣੇ’ ਦੀ ਸ਼ੂਟਿੰਗ ਬੀਤੇ ਐਤਵਾਰ ਕਿਸਾਨ ਹਵੇਲੀ ਪਿੰਡ ਸੂਰਜਗੜ੍ਹ ਅਤੇ ਗੁਰੂ ਨਾਨਕ ਮੋਦੀਖਾਨਾ ਪਿੰਡ ਘੜਾਮਾਂ ਵਿਖੇ ਕੀਤੀ ਗਈ। ਕਿਸਾਨ ਹਵੇਲੀ ਦੇ ਮੈਨੇਜਰ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਆਧੁਨਿਕ ਸਹੂਲਤਾਂ ਦੇ ਨਾਂ ‘ਤੇ ਬੱਚਿਆਂ ਦੀ ਸਿਹਤ ਨਾਲ਼ ਹੋ ਰਹੇ ਖਿਲਵਾੜ ਬਾਰੇ ਬਹੁਤ ਹੀ ਵਿਅੰਗਮਈ ਅੰਦਾਜ ਵਿੱਚ ਪੇਸ਼ ਕੀਤਾ ਗਿਆ ਹੈ। ਬਲਬੀਰ ਸਿੰਘ ਯੂ.ਐੱਸ.ਏ. ਨੇ ਪ੍ਰੋਡਿਊਸ ਕੀਤੇ, ਹਨੀ ਬੀ., ਇੰਦਰ ਸ਼ਾਮਪੁਰੀਆ ਤੇ ਸ਼ਰਨ ਭਿੰਡਰ ਵੱਲੋਂ ਫਿਲਮਾਏ ਅਤੇ ਮਨੀ ਬਚਨ ਦੁਆਰਾ ਸੰਗੀਤਬੱਧ ਕੀਤੇ ਗਏ ਇਸ ਗਾਣੇ ਵਿੱਚ ਖੁਦ ਰੋਮੀ ਤੋਂ ਇਲਾਵਾ ਸਿਮਰਨਜੀਤ ਸਿੰਘ (ਸੰਚਾਲਕ ਮੋਦੀਖਾਨਾ), ਗੁਰਪ੍ਰੀਤ ਸਿੰਘ (ਇੰਟਰਨੈਸ਼ਨਲ ਤਾਈਕਵਾਂਡੋ ਕੋਚ ਅਤੇ ਖਿਡਾਰੀ), ਬਾਲ ਕਲਾਕਾਰ ਅਰਦਾਸਵੀਰ ਤੇ ਤੇਜਵੀਰ ਸਿੰਘ, ਡਾ. ਮੇਵਾ ਰਾਮ, ਬੀਬੀ ਪ੍ਰੇਮ ਕੌਰ ਸਿੰਭੋ, ਅੰਗਰੇਜ ਸਿੰਘ ਗੱਜੂ ਅਤੇ ਤਰਸੇਮ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਦਰਸ਼ਨ ਸਿੰਘ, ਬੇਅੰਤ ਸਿੰਘ, ਹਰਸ਼ਪ੍ਰੀਤ ਸੂਰਜਗੜ੍ਹ, ਛਿੰਦਾ ਬੁਢਲਾਡਾ, ਗੁਰਸੇਵਕ ਸਿੰਘ ਗੋਰਾ, ਵਾਰਸ ਸੰਧੂ ਅਤੇ ਅਰਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekl

Previous articleਸ਼ਾਹਕਾਰ ਰਚਨਾ
Next articleਰੁੱਤ