ਸ਼ਾਹ ਸੁਲਤਾਨ ਓਪਨ ਕ੍ਰਿਕਟ ਟੂਰਨਾਮੈਂਟ 28 ਤੋ ਹੋਵੇਗਾ ਸ਼ੁਰੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ ਸਰਦਾਰ ਗੁਰਵਿੰਦਰ ਸਿੰਘ ਵਿਰਕ, ਮੀਤ ਪ੍ਰਧਾਨ ਅੰਗਰੇਜ ਸਿੰਘ ਡੇਰਾ ਸੈਦਾ, ਜਨਰਲ ਸਕੱਤਰ ਰਣਜੀਤ ਸਿੰਘ ਸੈਨੀ,ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੱਜ ਦੀ,ਜਤਿੰਦਰ ਸਿੰਘ ਖ਼ਾਲਸਾ ਅਗਵਾਈ ਹੇਠ ਜ਼ਰੂਰੀ ਮੀਟਿੰਗ ਹੋਈ। ਜਿਸਦੀ ਪ੍ਰਧਾਨਗੀ ਸਰਦਾਰ ਗੁਰਵਿੰਦਰ ਸਿੰਘ ਵਿਰਕ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਸ. ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ* ਵੱਲੋਂ 18ਵਾ ਓਪਨ ਕ੍ਰਿਕਟ ਟੂਰਨਾਮੈਂਟ 28.11.2021.ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਲਤਾਨਪੁਰ ਲੋਧੀ ਦੀ ਗਰਾਊਂਡ ਵਿੱਚ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦੇ ਅੰਗਰੇਜ ਸਿੰਘ ਡੇਰਾ ਸੈਦਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਉੱਤਰੀ ਭਾਰਤ ਦੀਆਂ 16 ਟੀਮਾਂ ਭਾਗ ਲੈਣਗੀਆਂ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 71000 ਰੁਪਏ ਦੂਸਰਾ ਇਨਾਮ 41000 ਹੋਵੇਗਾ। ਇਹ ਟੂਰਨਾਮੈਂਟ ਹਰ ਐਤਵਾਰ ਹੀ ਹੋਵੇਗਾ ।

ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰਣਜੀਤ ਸਿੰਘ ਨੇ ਦਸਿਆ ਕਿ ਖਿਡਾਰੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਕਲੱਬ ਵਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਪਹਿਲਾ ਮੈਚ ਕੰਬੋਜ ਕਲੱਬ ਫ਼ਿਰੋਜ਼ਪੁਰ ਤੇ ਦੋਨੇਵਾਲ ਕਲੱਬ ਵਿਚਕਾਰ ਹੋਵੇਗਾ। ਦੁਜਾ ਮੁਕਾਬਲਾ ਸਪੋਰਟਸ ਸੈਂਟਰ ਲੁਧਿਆਣਾ ਤੇ ਪਿੰਡੀ ਕਲੱਬ ਫਰੀਦਕੋਟ ਵਿਚਕਾਰ ਹੋਵੇਗਾ। ਇਸ ਮੌਕੇ ਸਰਦਾਰ ਸੁਖਦੇਵ ਸਿੰਘ ਜੱਜ ਚੇਅਰਮੈਨ, ਜਗਤਜੀਤ ਸਿੰਘ ਪੰਛੀ , ਮਾਸਟਰ ਨਰੇਸ਼ ਕੋਹਲੀ, ਗੌਤਮ ਸ਼ਰਮਾ , ਮੁਕੇਸ਼ ਚੌਹਾਨ , ਪ੍ਰਦੀਪ ਸ਼ਰਮਾ, ਚਤਰ ਸਿੰਘ ਰੀਡਰ , ਕੁਲਜੀਤ ਸਿੰਘ,ਹਰਪ੍ਰੀਤ ਸਿੰਘ ਸੰਧੂ , ਜਗਤਾਰ ਸਿੰਘ ਗੁਰਾਇਆ , ਯਸ਼ ਥਿੰਦ , ਯੋਗੇਸ਼ ਸ਼ੌਰੀ ,ਸੋਢੀ ਟੈਲੀਕਾਮ ,ਦਲਜੀਤ ਸਿੰਘ ਜੈਨਪੁਰ ,ਅਜੇ ਅਸਲਾ,ਦਲੇਰ ਸਿੰਘ ਵੇਈਂ ਇਨਕਲੇਵ, ਜਤਿੰਦਰ ਸਿੰਘ ਖ਼ਾਲਸਾ ,ਅੰਪਾਇਰ ਰਾਜੇਸ਼ ਕੁਮਾਰ, ਮਨਦੀਪ ਸਿੰਘ ਸ਼ਾਹਕੋਟ ,ਸੋਢੀ ਲੋਹੀਆਂ ਆਦਿ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਢੁਕਵੇਂ ਸਮੇਂ ’ਤੇ ‘ਆਪ’ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰੇਗੀ, ਕਾਂਗਰਸ ਦੇ ‘ਕੂੜੇ’ ਲਈ ਪਾਰਟੀ ’ਚ ਕੋਈ ਥਾਂ ਨਹੀਂ: ਕੇਜਰੀਵਾਲ