*ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਜਨਤਕ ਸਿਹਤ ਸਹੂਲਤਾਂ ਬਚਾਉਣ ਲਈ ਤਹਿਸੀਲ ਕੰਪਲੈਕਸ ਵਿੱਚ ਲੱਗਿਆ ਲੜੀਵਾਰ ਧਰਨਾ ਅਗਲੇ ਸੰਘਰਸ਼ ਦੇ ਐਲਾਨ ਨਾਲ ਸਮਾਪਤ*

*19 ਨਵੰਬਰ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਕਰਾਂਗੇ ਪੋਲ ਖੋਲੵ ਮੋਟਰਸਾਇਕਲ ਮਾਰਚ :- ਜਰਨੈਲ ਫਿਲੌਰ*
ਫਿਲੌਰ,ਅੱਪਰਾ (ਜੱਸੀ)-ਜਨਤਕ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਅੰਦੋਲਨ ਕਰ ਰਹੀ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਦੀ ਸ਼ੁਰੂਆਤ ਤਹਿਤ 16 ਅਕਤੂਬਰ ਤੋਂ ਸ਼ੁਰੂ ਧਰਨਾ 31 ਅਕਤੂਬਰ ਨੂੰ ਭਾਰੀ ਜਨਤਕ ਇਕੱਠ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ। ਇਸ ਸਮੇਂ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਕੋਰ ਕਮੇਟੀ ਤੇ ਤਹਿਸੀਲ ਕਮੇਟੀ ਦੀ ਤਰੁੰਤ ਮੀਟਿੰਗ ਕਰਕੇ  ਸੰਘਰਸ਼ ਦੀ ਅਗਲੀ ਕੜੀ ਵਜੋਂ 19 ਨਵੰਬਰ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਪੋਲ ਖੋਲੵ ਮੋਟਰਸਾਇਕਲ ਮਾਰਚ ਕਰਨ ਦਾ ਐਲਾਨ ਸਰਬਸੰਮਤੀ ਨਾਲ ਕੀਤਾ ਗਿਆ। ਧਰਨੇ ਦੇ ਅਖੀਰਲੇ ਦਿਨ ਦੇ ਪ੍ਰਦਰਸ਼ਨ ਦੀ ਪ੍ਰਧਾਨਗੀ ਸੰਦੀਪ ਕੁਮਾਰ ਨੇ ਕੀਤੀ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਦੇ ਕੋਰ ਕਮੇਟੀ ਦੇ ਆਗੂਆਂ ਜਰਨੈਲ ਫਿਲੌਰ,ਮਾ ਹੰਸ ਰਾਜ,ਪਰਸ਼ੋਤਮ ਫਿਲੌਰ, ਕੁਲਦੀਪ ਸਿੰਘ ਫਿਲੌਰ, ਕੁਲਦੀਪ ਕੌੜਾ, ਅਮਰਜੀਤ ਲਾਡੀ, ਜਸਵੰਤ ਅੱਟੀ, ਬਲਜੀਤ ਦਾਰਾਪੁਰ ਆਦਿ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਗਰੀਬ ਲੋਕਾਂ ਲਈ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਤੇ ਪੇਂਡੂ ਡਿਸਪੈਂਸਰੀਆਂ ਬੰਦ ਕਰਕੇ ਸਰਕਾਰ ਗਰੀਬਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਤੇ ਸਿਰਫ਼ ਵਧੀਆ ਸਿਹਤ ਸਹੂਲਤਾਂ ਦੇਣ ਦੇ ਇਸਤਿਹਾਰਾਂ ਤੇ ਲੋਕਾਂ ਦੀ ਕਮਾਈ ਦੇ ਨਾਲ ਭਰੇ ਖਜ਼ਾਨੇ ਨੂੰ ਲੁਟਾਇਆ ਦਾ ਰਿਹਾ ਹੈ ਪਰ ਜਮੀਨੀ ਹਕੀਕਤਾਂ ਕੁਝ ਹੋਰ ਹੀ ਹਨ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕਿਹਾ ਕਿ 19 ਨਵੰਬਰ ਦੇ ਮੋਟਰਸਾਇਕਲ ਮਾਰਚ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਤੇਜ ਕੀਤਾ ਜਾਵੇਗਾ। ਇਸ ਸਮੇਂ ਆਗੂਆਂ ਮੰਗ ਕੀਤੀ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80% ਅਸਾਮੀਆਂ ਖਾਲੀ ਹਨ ਤੇ ਮੰਗ ਕੀਤੀ ਕਿ ਹਸਪਤਾਲਾਂ ਵਿੱਚ ਡਾਕਟਰਾਂ, ਫਰਮਾਂਸਿਸਟਾਂ, ਲੈਬਾਟਰੀ ਅਸਿਸਟੈਂਟ, ਸਹਾਇਕ ਸਟਾਫ,ਦਰਜਾ ਚਾਰ ਮੁਲਾਜਮਾਂ ਤੇ ਐਂਬੂਲੈਂਸ ਡਰਾਇਵਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ, ਹਰ ਤਰ੍ਹਾਂ ਦੀਆਂ ਪੂਰੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ, ਸ਼ਾਮ ਦੀ ਓ ਪੀ ਡੀ ਸ਼ੁਰੂ ਕੀਤੀ ਜਾਵੇ, ਬਲੱਡ ਬੈਂਕਾਂ ਦਾ ਪ੍ਰਬੰਧ ਕੀਤਾ ਜਾਵੇ, ਬੰਦ ਕੀਤੀਆਂ ਪੇਂਡੂ ਡਿਸਪੈਂਸਰੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਫਿਲੌਰ ਦੇ ਹਸਪਤਾਲ ਵਿੱਚ ਡਾਇਲਸੈਸ ਦਾ ਪ੍ਰਬੰਧ ਕੀਤਾ ਜਾਵੇ, ਇਸ ਹਸਪਤਾਲ ਵਿਚੋਂ ਨਸ਼ਾ ਛਡਾਊ ਕੇਂਦਰ ਸ਼ਿਫਟ ਕੀਤਾ ਜਾਵੇ, ਆਦਿ। ਚਰਨ ਗੜਾ, ਤਰਸੇਮ ਸਿੰਘ, ਅਸ਼ੋਕ ਕੁਮਾਰ, ਚੰਦਰ ਸ਼ੇਖਰ, ਪਰਦੀਪ ਕੁਮਾਰ, ਅਜੈ ਕੁਮਾਰ ਦਾਰਾਪੁਰ, ਹਰਦੀਪ ਚੌਹਾਨ ਮਹਿਸਮਪੁਰ, ਰਜਿੰਦਰ ਰਾਜੂ ਪੰਚ, ਬਲਵੀਰ ਕੁਮਾਰ, ਕੁਲਦੀਪ ਸਿੰਘ, ਗੌਪਾਲ ਰਾਵਤ, ਗਨੇਸ਼ ਕੁਮਾਰ, ਜੋਗਾ ਸਿੰਘ ਅਸ਼ਾਹੂਰ, ਸੁਖਜੀਤ ਅਸ਼ਾਹੂਰ, ਕੁਲਵੰਤ ਔਜਲਾ,ਨਿਰਮਲ ਸਿੰਘ ਤਹਿੰਗ,ਸਾਬੀ ਕੁਮਾਰ, ਗੁਰਬਚਨਾ ਰਾਮ, ਲਾਡੀ ਜਗਤਪੁਰ, ਅਮਰਜੀਤ, ਅਰਸ਼ ਗੁਰੂ,ਰਾਹੁਲ ਕੋਰੀ, ਰਾਮ ਗੋਬਿੰਦ ਰਾਮ, ਕਿਸ਼ਨ ਤਹਿੰਗ,  ਸੁਨੀਤਾ ਫਿਲੌਰ, ਕਮਲਜੀਤ ਕੌਰ ਬੰਗੜ, ਕਮਲਾ ਦੇਵੀ,ਹੰਸ ਕੌਰ, ਕਮਲਜੀਤ ਕੌਰ, ਦਰਸ਼ਨ ਕੌਰ, ਸੰਦੀਪ ਕੌਰ, ਆਸ਼ਾ ਰਾਣੀ, ਦੇਬੋ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਨਿਆ ਸਕੂਲ ਨੇ ਪਟੇਲ ਜੈਯੰਤੀ ਮੌਕੇ ‘ਏਕਤਾ ਲਈ ਦੌੜ’ ਕਰਵਾਈ 
Next articleਇਕਲੌਤਾ ਪਾਕਿਸਤਾਨੀ ਲੇਖਕ ਜਿਸ ਨੇ 415 ਤੋਂ ਵੱਧ ਫੀਚਰ-ਲੰਬਾਈ ਵਾਲੀਆਂ ਫਿਲਮਾਂ ਲਿਖੀਆਂ