ਭੇਦ

 ਤਰਸੇਮ ਖ਼ਾਸਪੁਰੀ
(ਸਮਾਜ ਵੀਕਲੀ)  
ਕੁਝ ਲਿਖ ਕੇ ਹਰਫ਼ ਤੇਰੀ ਮੁਹੱਬਤ ਦੇ
ਯਾਰਾਂ ਦੀ ਮਹਿਫ਼ਲ ਵਿੱਚ ਸੁਣਾ ਬੈਠਾ ,
ਉਹ ਬੀਤੇ ਪਲ ਜੋ ਕਦੇ ਵੀ ਭੁੱਲਣੇ ਨਾ
ਅੱਜ ਸਭ ਦੇ ਜ਼ਹਿਨ ਵਿੱਚ ਲਿਆ ਬੈਠਾ,
ਤੇਰਾ ਚਿਹਰਾ ਵਾਹ ਕੇ ਵਰਕਿਆਂ ਉਪਰ
ਮਨਮੋਹਕ ਸੋਹਣੀ ਤਸਵੀਰ ਬਣਾ ਬੈਠਾ,
ਤੱਕ ਵਾਹ ਵਾਹ ਕਰਦੇ ਲੋਕਾਂ ਨਾਲ ਰਲਕੇ
ਅੱਜ ਮੈਂ ਵੀ ਉੱਚੀ ਉੱਚੀ ਤਾੜੀ ਵਜਾ ਬੈਠਾ,
ਤੱਕ ਹਾਲ ਮੇਰਾ ਲੋਕ ਮੇਰੇ ਤੇ ਹੱਸਣ ਲੱਗੇ
ਆਈ ਸਮਝ ਗੱਲ ਮੈਂ ਵੀ ਦਿਲ ਤੇ ਲਾ ਬੈਠਾ,
ਪਰਦਾ ਰੱਖੇ ਕਿਵੇਂ ਇਸ ਦੁਨੀਆਂ ਦਾਰੀ ਤੋਂ
“ਖ਼ਾਸਪੁਰੀ” ਛੁਪਿਆ ਹੋਇਆ ਭੇਦ ਗਵਾ ਬੈਠਾ।
         ਤਰਸੇਮ ਖ਼ਾਸਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ ਜਿਲਾ ਪਟਿਆਲਾ 9700610080

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsraeli lawmakers slam FM for revealing meeting with Libyan counterpart
Next articleਏਹੁ ਹਮਾਰਾ ਜੀਵਣਾ ਹੈ -372