HOME ਕਿਸਾਨ ਸੰਯੁਕਤ ਮੋਰਚੇ ਦੀ ਬਲਾਚੌਰ ਵਿਖੇ ਮੀਟਿੰਗ ਹੋਈ, ਬਲਾਚੌਰ ਵਿੱਚ 6...

ਕਿਸਾਨ ਸੰਯੁਕਤ ਮੋਰਚੇ ਦੀ ਬਲਾਚੌਰ ਵਿਖੇ ਮੀਟਿੰਗ ਹੋਈ, ਬਲਾਚੌਰ ਵਿੱਚ 6 ਜਨਵਰੀ ਨੂੰ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ

2
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )-ਕਿਸਾਨ ਸੰਯੁਕਤ ਮੋਰਚੇ ਦੀ ਅੱਜ ਬਲਾਚੌਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਧਾਨ ਸੰਤੋਖ ਸਿੰਘ ਰੈਲ ਮਾਜਰਾ ਪ੍ਰਧਾਨ ਨਿਰਮਲ ਸਿੰਘ ਔਜਲਾ ਹਵਿੰਦਰ ਸਿੰਘ ਚਾਹਲ, ਪ੍ਰਧਾਨ ਹਰਪਾਲ ਸਿੰਘ ਮੱਕੋਂਵਾਲ , ਸਕੱਤਰ ਗੁਰਮੁਖ  ਸਿੰਘ ਮਹਿਮੂਦਪੁਰ, ਪ੍ਰੈਸ ਸਕੱਤਰ ਕੁਲਵਿੰਦਰ ਸਰਪੰਚ ਪਰਾਗਪੁਰ, ਗਿਆਨ ਸਿੰਘ ਸਰਪੰਚ, ਦਿਲਬਾਗ ਸਿੰਘ  ਬਾਗਾ ਕਿਸਾਨ ਆਗੂ ਮੌਜੂਦ ਸਨ 1 ਜਨਵਰੀ ਨੂੰ ਜੋ ਸੰਯੁਕਤ ਮੋਰਚੇ ਨੇ ਪ੍ਰੋਗਰਾਮ 2025 ਬਿਜਲੀ ਸੋਧ ਬਿਲ ਸੀਡ ਬਿਲ ਅਤੇ ਮਨਰੇਗਾ ਇਨ੍ਹਾਂ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੱਢਣਾ ਸੀ ਮੌਸਮ ਅਤੇ ਠੰਡ ਨੂੰ ਦੇਖਦੇ ਹੋਏ ਇਸ ਨੂੰ ਮੁਲਤਵੀਂ ਕਰ ਦਿੱਤਾ ਗਿਆ ਹੈ 6 ਜਨਵਰੀ 20 26  ਨੂੰ 12 ਵਜੇ ਬਲਚੌਰ ਚੌਂਕ ਵਿਚਾਲੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਟਰੇਡ ਯੂਨੀਅਨ ਆਂਗਣਵਾੜੀ ਵਰਕਰ ਸਟੂਡੈਂਟਸ ਫੈਡਰੇਸ਼ਨ ਬਿਜਲੀ ਮੁਲਾਜ਼ਮ ਟਰੇਡ ਯੂਨੀਅਨ ਆਦਿ ਸਾਰੇ ਇਕੱਠੇ ਹੋ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਣਗੀਆਂ ਸੰਯੁਕਤ ਮੋਰਚੇ ਵਲੋਂ ਆਮ ਲੋਕਾਂ ਨੂੰ ਵੀ ਕੇਂਦਰ ਸਰਕਾਰ ਦੇ ਪੰਜਾਬ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਦੇ ਵਿਰੋਧ ਵਿੱਚ ਸਾਰਿਆਂ ਨੂੰ ਲਾਮਬੰਦ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਇਹਨਾਂ ਮਾੜੀਆਂ ਨੀਤੀਆਂ ਦੇ ਵਿਰੋਧ ਵਿੱਚ ਕਿਸਾਨ ਸੰਯੁਕਤ ਮੋਰਚੇ ਦਾ ਸਾਥ ਦਿਓ ਸਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਪਿੰਡਾਂ ਵਿੱਚੋਂ ਕਿਸਾਨ ਮਜ਼ਦੂਰ ਦੁਕਾਨਦਾਰ ਜਰੂਰ ਪਹੁੰਚੋ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾ. ਸਤਿੰਦਰਜੀਤ ਕੌਰ ਨੇ ਲੈਫ਼. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ
Next articleਕੇਂਦਰ ਸਰਕਾਰ ਨੇ ਇਸ ਦਰਦ ਨਿਵਾਰਕ ਦੇ ਨਿਰਮਾਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਅਤੇ 100 ਮਿਲੀਗ੍ਰਾਮ ਤੋਂ ਵੱਧ ਖੁਰਾਕਾਂ ਦੀ ਵਿਕਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।