ਸਤਿਸੰਗ ਸੇਵਾ ਕਮੇਟੀ ਨੇ ਬੱਸ ਅੱਡਾ ਭਾਣੋ ਲੰਗਾ ਵਿਖੇ ਸਾਲਾਨਾ ਸਤਿਸੰਗ ਕਰਵਾਇਆ

ਕੈਪਸ਼ਨ-ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਵਲੋਂ ਬੱਸ ਅੱਡਾ ਭਾਣੋ ਲੰਗਾ ਵਿਖੇ ਕਰਵਾਏ ਗਏ ਸਤਿਸੰਗ ਦਾ ਦਿ੍ਰਸ਼

ਕੌਮੀ ਪ੍ਰਚਾਰਕਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਦਾ ਐਵਾਰਡਾਂ ਨਾਲ ਸਨਮਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਵਲੋਂ ਇਲਾਕੇ ਭਰਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਬੱਸ ਅੱਡਾ ਭਾਣੋ ਲੰਗਾ ਵਿਖੇ ਭਗਵਾਨ ਵਾਲਮੀਕ ਜੀ ਦੇ ਨਾਮ ਦਾ ਪ੍ਰਚਾਰ ਕਰਨ ਅਤੇ ਮਨੀ ਗਿੱਲ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਕਰਵਾਇਆ ਗਿਆ। ਜਿਸ ਵਿਚ ਜਿੱਥੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਕੀਰਤਨ ਦਰਬਾਰ ਵਿਚ ਕੌਮ ਦੇ ਪ੍ਰਸਿੱਧ ਕੀਰਤਨੀਏ ਭਾਈ ਸੰਦੀਪ ਕੁਲਾਰ ਦਾ ਕੀਰਤਨੀ ਜਥਾ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਥੇ ਭਗਵਾਨ ਵਾਲਮੀਕ ਜੀ ਦੇ ਨਾਮ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਪਾਠੀ ਸਿੰਘਾਂ ਨੂੰ ਵਿਸ਼ੇਸ਼ ਤੌਰ ਤੇ ਕੌਮੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਸਤਿਸੰਗ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਕੱਤਰ ਸੰਗਤਾਂ ਨੂੰ ਇਸ ਸਤਿਸੰਗ ਦੀ ਵਧਾਈ ਦਿੱਤੀ।

ਇਸ ਮੌਕੇ ਸਤਿਸੰਗ ਸੇਵਾ ਕਮੇਟੀ ਦੇ ਆਗੂ ਵਾਲੀਬਾਲ ਕੋਚ ਦੇਵ ਕੌਲਪੁਰ ਗਿੱਲ ਬੇਰੀਕੇਡ ਵਾਲੇ, ਕੇਵਲ ਸਿੰਘ ਸਹੋਤਾ ਬਿਹਾਰੀਪੁਰ, ਬਲਵਿੰਦਰ ਸਿੰਘ ਪਾਜੀਆ, ਸੁੱਖਾ ਸਹੋਤਾ ਮੱਲ੍ਹੀ, ਸਾਬਕਾ ਸਰਪੰਚ ਜਸਵੰਤ ਸਿੰਘ ਸਿਆਲ, ਗਿਆਨ ਸਿੰਘ ਦਬੂਲੀਆ, ਗੁਰਮੀਤ ਸਿੰਘ ਸਾਬੂਵਾਲ, ਬਿੱਕਾ ਸਾਬੂਵਾਲ, ਭੱਲਾ ਟੇਲਰ, ਜਗਸ਼ੀਰ ਦੁਰਗਾਪੁਰ, ਮਨਪ੍ਰੀਤ ਸਿੰਘ ਹੰਸ, ਬੱਬੂ ਭੁਲਾਣਾ, ਪ੍ਰੀਤਮ ਸਿੰਘ ਬਿਹਾਰੀਪੁਰ, ਹਰਜਿੰਦਰ ਸਿੰਘ, ਬਾਬਾ ਮੰਗੀ ਮਿੱਠਾ ਤੋਂ ਇਲਾਵਾ ਪੱਤਰਕਾਰ ਪਰਸਨ ਲਾਲ ਭੋਲਾ, ਬਿਕਰਮਜੀਤ ਸਿੰਘ ਵਿੱਕੀ, ਸਟੇਟ ਐਵਾਰਡੀ ਰੌਸ਼ਨ ਖੈੜਾ, ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ, ਨੰਬਰਦਾਰ ਸਤਨਾਮ ਸਿੰਘ ਖੈੜਾ, ਰੇਸ਼ਮ ਸਿੰਘ ਲਾਡੀ, ਗੁਰਜੀਤ ਸਿੰਘ ਸ਼ਾਹ, ਦਵਿੰਦਰ ਸਿੰਘ ਰਾਜਾ, ਪੰਡਿਤ ਸੁਨੀਲ ਕਾਲੀਆ ਅਤੇ ਡੀ ਗਿਣਤੀ ’ਚ ਸੰਗਤਾਂ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGen Rawat was visionary who initiated far-reaching reforms: Army Chief
Next articleDefence Minister visits CDS Gen Rawat’s residence in Delhi