ਮੌਸਮੀ ਰਾਡਾਰ, ਨਾਈਟ ਵਿਜ਼ਨ ਤੇ ਅਤਿ-ਆਧੁਨਿਕ ਯੰਤਰਾਂ ਨਾਲ ਲੈਸ ਸੀ ਹੈਲੀਕਾਪਟਰ

ਨਵੀਂ ਦਿੱਲੀ (ਸਮਾਜ ਵੀਕਲੀ):ਤਾਮਿਲ ਨਾਡੂ ਵਿੱਚ ਅੱਜ ਹਾਦਸਾਗ੍ਰਸਤ ਹੋਏ ਐਮਆਈ17-ਵੀ5 ਹੈਲੀਕਾਪਟਰ ਨੂੰ ਸਾਲ 2012 ਵਿੱਚ ਭਾਰਤੀ ਹਵਾਈ ਸੈਨਾ ਦੀ ਫਲੀਟ ਵਿੱਚ ਸ਼ਾਮਲ ਕੀਤਾ ਗਿਆ ਸੀ। ਰੂਸੀ ਕੰਪਨੀ ਕਜ਼ਾਨ ਵੱਲੋਂ ਨਿਰਮਤ ਇਹ ਹੈਲੀਕਾਪਟਰ ਮੌਸਮੀ ਰਾਡਾਰ ਤੋਂ ਇਲਾਵਾ ਰਾਤ ਦੇ ਹਨੇਰੇ ਵਿੱਚ ਵੇਖਣ ਲਈ ਅਤਿ-ਆਧੁਨਿਕ ਯੰਤਰਾਂ ਨਾਲ ਲੈਸ ਹਨ। ਇਸ ਵਿੱਚ ਨਵਾਂ ਪੀਕੇਵੀ-8 ਆਟੋਪਾਇਲਟ ਸਿਸਟਮ ਤੇ ਕੇਐੱਨਈਆਈ-8 ਐਵੀਓਨਿਕਸ ਸਿਊਟ ਵੀ ਮੌਜੂੁਦ ਹੈ। ਹੈਲੀਕਾਪਟਰ 13000 ਕਿਲੋ ਦਾ ਵੱਧ ਤੋਂ ਵੱਧ ਭਾਰ ਚੁੱਕਣ ਦੇ ਸਮਰੱਥ ਹੈ। ਭਾਰਤ ਨੇ ਸਾਲ 2008 ਵਿੱਚ ਰੂਸ ਨਾਲ ਕੀਤੇ ਕਰਾਰ ਤਹਿਤ 80 ਐੱਮਆਈ17-ਵੀ5 ਹੈਲੀਕਾਪਟਰ ਖਰੀਦੇ ਸਨ। ਮਗਰੋਂ ਇਸ ਕਰਾਰ ਦਾ ਘੇਰਾ ਵਧਾਉਂਦਿਆਂ 151 ਹੈਲੀਕਾਪਟਰਾਂ ਦਾ ਆਰਡਰ ਦਿੱਤਾ ਗਿਆ ਸੀ। ਭਾਰਤ ਨੂੰ ਹੈਲੀਕਾਪਟਰਾਂ ਦੀ ਪਹਿਲੀ ਖੇਪ ਸਤੰਬਰ 2011 ਵਿੱਚ ਮਿਲੀ ਸੀ। ਇਸ ਨੂੰ ਐੱਮਆਈ-8 ਹੈਲੀਕਾਪਟਰ ਦਾ ਸੁਧਰਿਆ ਤੇ ਤਕਨੀਕੀ ਤੌਰ ’ਤੇ ਵੱਧ ਐਡਵਾਂਸ ਰੂਪ ਮੰਨਿਆ ਜਾਂਦਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDefence Minister visits CDS Gen Rawat’s residence in Delhi
Next articleਹੈਲੀਕਾਪਟਰ ਹਾਦਸੇ ’ਚ ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਦੇਹਾਂਤ