ਵਿੱਦਿਆ ਮੰਦਰਾਂ ਦੀ ਤਰੱਕੀ ਲਈ ਸਾਂਝੇ ਯਤਨਾਂ ਦੀ ਲੋੜ-ਧੀਮਾਨ 

ਦਿੜ੍ਹਬਾ ਮੰਡੀ। ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕੇ ਦਿੜ੍ਹਬੇ ਦੇ ਵੱਡੇ ਪਿੰਡ ਮਹਿਲਾਂ ਚੌਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ ਮੁੱਖ ਗੇਟ ਦਾ ਉਦਘਾਟਨ ਕੀਤਾ ਗਿਆ । ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਐਮ ਐਲ ਏ ਸ੍ ਸੁਰਜੀਤ ਸਿੰਘ ਧੀਮਾਨ ਹਲਕਾ ਅਮਰਗਡ਼੍ਹ ਅਤੇ ਸਮਾਗਮ ਦੀ ਪ੍ਰਧਾਨਗੀ ਐਨ ਆਰ ਆਈ ਸੱਜਣ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਨੇ ਕੀਤੀ। ਪ੍ਰਿੰਸੀਪਲ ਇਕਦੀਸ਼ ਕੌਰ ਦੀ ਅਗਵਾਈ ਅਤੇ ਸਟੇਟ ਐਵਾਰਡੀ ਅਧਿਆਪਕ ਪਰਮਿੰਦਰ ਕੁਮਾਰ ਲੌਂਗੋਵਾਲ ਤੇ ਸਮੂਹ ਸਟਾਫ ਦੀ ਦੇਖਰੇਖ ਵਿੱਚ ਕਰਵਾਏ ਸਮਾਗਮ ਵਿਚ ਵੱਡੀ ਗਿਣਤੀ ਵਿਚ ਦਾਨੀ ਸੱਜਣਾਂ ਅਤੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੀਪਕ ਜਿੰਦਲ ਐੱਮ ਡੀ ਸ਼ਗਨ ਕੁਕਿੰਗ ਆਇਲ ਭਿੰਡਰਾਂ, ਬੀਬੀ ਬਲਵੀਰ ਕੌਰ ਸੈਣੀ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਸੰਗਰੂਰ, ਕੇਵਲ ਕ੍ਰਿਸ਼ਨ ਗੋਇਲ ਲੌਂਗੋਵਾਲੀਆ, ਹਲਕਾ ਇੰਚਾਰਜ ਅਜੈਬ ਸਿੰਘ ਰਟੋਲ, ਪੂਨਰਬੀਰ ਸਿੰਘ ਸਿਬੀਆ, ਨੰਬਰਦਾਰ ਬਲਦੇਵ ਸਿੰਘ ਸਰਪੰਚ,ਮੈਡਮ ਰੀਤੂ ਗੋਇਲ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਇਕਦੀਸ਼ ਕੌਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।

ਵਿਸ਼ਾਲ ਅਤੇ ਆਕਰਸ਼ਕ ਗੇਟ ਨੂੰ ਵਿਦਿਆਰਥੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਨ ਉਪਰੰਤ ਵੱਡੀ ਗਿਣਤੀ ਵਿਚ ਇਕੱਤਰ ਪਿੰਡ ਵਾਸੀਆਂ ,ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸ੍ ਧੀਮਾਨ ਨੇ ਕਿਹਾ ਕਿ ਵਿੱਦਿਆ ਮੰਦਰਾਂ ਦੀ ਦਿੱਖ ਸੁਧਾਰਨ ਲਈ ਸਾਨੂੰ ਸਰਕਾਰੀ ਤੌਰ ਤੇ ਅਤੇ ਦਾਨੀ ਸੱਜਣਾਂ ਨੂੰ ਅੱਗੇ ਆ ਕੇ ਯਤਨ ਕਰਨੇ ਚਾਹੀਦੇ ਹਨ । ਉਨ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਟਾਫ਼ ਮੈਂਬਰਾ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਉਨ੍ਹਾਂ ਵੱਲੋਂ ਦਾਨ ਇਕੱਤਰ ਕਰ ਕੇ ਇਮਾਰਤ ਅਤੇ ਗੇਟ ਦਾ ਨਿਰਮਾਣ ਕੀਤਾ ਗਿਆ ਹੈ।ਪਰਮਿੰਦਰ ਕੁਮਾਰ ਲੌਂਗਵਾਲ ਨੇ ਸਕੂਲ ਦੇ ਮੁੱਖ ਰਸਤੇ ਨੂੰ ਇੰਟਰਲਾਕ ਟਾਇਲ ਲਗਾ ਕੇ ਪੱਕਾ ਕਰਨ ਦੀ ਮੰਗ ਕੀਤੀ। ਉਨ੍ਹਾਂ ਆਪਣੇ ਕੋਟੇ ਵਿੱਚੋਂ ਸਕੂਲ ਦੇ ਮੁੱਖ ਦੁਆਰ ਤੋਂ ਦਫਤਰ ਤੱਕ ਅਤੇ ਪਰੇਡ ਗਰਾਊਂਡ ਨੂੰ ਇੰਟਰਲਾਕ ਟਾਈਲਾਂ ਨਾਲ ਪੱਕਾ ਕਰਨ ਦਾ ਪੂਰਾ ਵਿਸ਼ਵਾਸ ਦਿਵਾਇਆ। ਇਸ ਮੌਕੇ ਬੋਲਦਿਆਂ ਐਨ ਆਰ ਆਈ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਸਕੂਲ ਨਾਲ ਦਿਲੋਂ ਜੁੜਨ ਲਈ ਪ੍ਰੇਰਿਤ ਕੀਤਾ ।

ਉਨ੍ਹਾਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਸਕੂਲ ਦੇ ਵਿਕਾਸ ਲਈ ਇਕਵੰਜਾ ਹਜ਼ਾਰ ਰੁਪਏ ਨਕਦ ਦਾਨ ਵੀ ਦਿੱਤਾ । ਇਸ ਮੌਕੇ ਮੈਡਮ ਗਗਨਜੋਤ ਨੇ ਮੰਚ ਸੰਚਾਲਨ ਕੀਤਾ ।ਬੀਬੀ ਬਲਵੀਰ ਕੌਰ ਸੈਣੀ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਨੇ ਵੀ ਸਕੂਲ ਦੀ ਤਰੱਕੀ ਅਤੇ ਵਿਕਾਸ ਵਿੱਚ ਦਾਨੀ ਸੱਜਣਾਂ ਵੱਲੋਂ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਵਿਜੈ ਕੁਮਾਰ ਗੋਇਲ ਪ੍ਰਧਾਨ ਸਿਟੀ ਕਾਂਗਰਸ ਲੌਂਗੋਵਾਲ ਨੇ ਸਾਰੀਆਂ ਆਈਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ । ਇਸ ਸਮਾਗਮ ਵਿਚ ਸ਼ਿਵ ਜਿੰਦਲ, ਜਸਵੀਰ ਸਿੰਘ ਜੇਜੀ, ਹਰਦੇਵ ਸਿੰਘ ਬਿਲਖੂ, ਸਰਪੰਚ ਮਹਿੰਦਰਪਾਲ ਕੌਰ ਢਿੱਲੋਂ, ਹਾਕਮ ਸਿੰਘ ਬੜਿੰਗ ਸਾਬਕਾ ਸਰਪੰਚ, ਐਨ ਆਰ ਆਈ ਗੁਰਮੀਤ ਸਿੰਘ ਜਵੰਧਾ, ਇਕਬਾਲ ਸਿੰਘ ਜੇਜੀ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਚੇਅਰਮੈਨ ਸੁਖਚੈਨ ਖਾਂ, ਹੰਸਰਾਜ, ਮੈਡਮ ਵਨੀਤੀ ਸ਼ਰਮਾ, ਜੱਸੀ ਸ਼ਰਮਾ, ਰਾਜਿੰਦਰ ਸਿੰਘ ਸਤੌਜ, ਕੈਪਟਨ ਹਰਪ੍ਰੀਤ ਸਿੰਘ ਜਵੰਧਾ, ਨੀਨਾ ਕੰਡਾ,ਬਲਵੀਰ ਸਿੰਘ ਸੱਗੂ,ਵਾਈਸ ਪ੍ਰਿੰਸੀਪਲ ਮੈਡਮ ਨਵਰਾਜ ਕੌਰ, ਮੈਡਮ ਨਰੇਸ਼ ਰਾਣੀ, ਰਜੇਸ਼ ਕੁਮਾਰ ਲੈਕਚਰਾਰ ਹਿਸਟਰੀ, ਰਾਕੇਸ਼ ਕੁਮਾਰ ਲੈਕ ਸਰੀਰਕ ਸਿੱਖਿਆ, ਸੰਦੀਪ ਸਿੰਘ ਸਕਿਓਰਿਟੀ ਅਧਿਆਪਕ, ਲਖਵੀਰ ਸਿੰਘ ਲੈਕਚਰਾਰ ਕੈਮਿਸਟਰੀ, ਗੁਰਦੀਪ ਸਿੰਘ ਲੈਕਚਰਾਰ ਪੰਜਾਬੀ, ਰਜਨੀ ਬਾਲਾ, ਮੈਡਮ ਸੁਖਵਿੰਦਰ ਕੌਰ ਮਡਾਹੜ, ਮੈਡਮ ਪਰਮਜੀਤ ਕੌਰ,ਹਰਵਿੰਦਰ ਸਿੰਘ,ਸੰਜੀਵ ਕੁਮਾਰ,ਕਰਨੈਲ ਸਿੰਘ,ਹਰਦੇਵ ਕੌਰ ਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਡਾ ਅੰਬੇਡਕਰ ਦਾ ਮਨਾਇਆ  66ਵਾਂ ਪ੍ਰੀਨਿਰਵਾਣ ਦਿਵਸ
Next articleBrazil legend Pele hospitalised again to undergo colon tumor treatment