ਭਗਵਾ ਇਨਕਲਾਬ

ਅਮਰਜੀਤ ਸਿੰਘ ਤੂਰ
         (ਸਮਾਜ ਵੀਕਲੀ)
ਮੋਦੀ ਜੀ ਕਹਿਣ, “ਸਦਨ ਨੇ ਕੀਤਾ ਰਿਫੌਰਮ, ਪਰਫੌਰਮ ਤੇ ਟਰਾਂਸਫੌਰਮ”,
ਸਪੀਕਰ ਓਮ ਬਿਰਲਾ ਨੇ ਦਿੱਤੀ ਪ੍ਰਧਾਨ ਮੰਤਰੀ ਦੀ ਗੱਲ ਦੀ ਸਫਾਈ।
ਰਾਹੁਲ(ਪੱਪੂ) ਕਹੇ,ਭਾਜਪਾ ਤੇ ਆਰਐਸਐਸ ਨੇ ਨਫਰਤ ਫੈਲਾਈ,
ਭਿੰਨਤਾ ਵਾਲੇ ਦੇਸ਼ ਵਿੱਚ ਥੋੜਾ ਬਹੁਤ ਤੋਹਮਤਾਂ ਚਲਦੀਆਂ,ਪਰ ਇਹ ਨ੍ਹੀਂ ਸੱਚਾਈ।
ਪੰਜਾਬ ‘ਚ ਆਪ ਵਾਲਿਆਂ ਤਰੱਕੀ ਦੀਆਂ ਲਿਆਂਦੀਆਂ ਹਨੇਰੀਆਂ,
ਆਰਥਿਕਤਾ ਬਜਟ ਖੇਤੀ-ਆਧਾਰਿਤ ਜੂਆ, ਚੜਾਉਂਦਾ ਘੁਮੇਰੀਆਂ।
ਭਾਵੇਂ ਭਾਜਪਾ ਨੇ ਪੂਰੇ ਦੇਸ਼ ਚ ਸੂਝਵਾਨ ਪ੍ਰਸ਼ਾਸਕ ਕੀਤੇ ਅੱਗੇ,
ਇਸ ਵਿੱਚ ਕੋਈ ਸ਼ੱਕ ਨ੍ਹੀਂ, ਸੂਬੇ ਤਰੱਕੀ ਦੀਆਂ ਵੱਡੀਆਂ ਪੁਲਾਂਘਾਂ ਪੁੱਟਣ ਲੱਗੇ।
ਸ਼ਾਂਤਮਈ ਇਨਕਲਾਬ ਦਸਤਕ ਦੇ ਰਿਹਾ ਕੇਂਦਰੀ ਸਹਿਯੋਗ ਦੇ ਨਾਲ,
ਸੜਕਾਂ, ਸਿੱਖਿਆ ਤੇ ਮੈਡੀਕਲ ਖੇਤਰਾਂ ਚ ਪਾ ਰਿਹਾ ਧਮਾਲ।
ਸੀਸੀਟੀਵੀ ਕੈਮਰੇ ਹਰ ਗਤੀਵਿਧੀ ਤੇ ਰੱਖਦੇ ਅੱਖ,ਕਰਦੇ ਰਿਪੋਟ ਨਾਲੋ-ਨਾਲ,
ਮਾਹੌਲ ਅਜਿਹਾ ਬਣ ਰਿਹਾ, ਹਰ ਕੋਈ ਵਧੀਆ ਕੰਮ ਕਰਕੇ ਰਿਹਾ ਦਿਖਾਲ।
ਮੁਫਤਖੋਰਿਆਂ ਨੂੰ ਕੰਮ ਲਾਉਣਾ, ਫ਼ਰਜ਼ ਹੁੰਦਾ ਲੋਕ ਭਲਾਈ ਸਰਕਾਰ ਦਾ,
ਵਿਹਲੜ ਬਣ ਜਾਂਦੇ ਬੂਝੜ ਤੇ ਨਿਕੰਮੇ, ਮਸਲਾ ਹੱਲ ਕਰਨਾ ਹੁੰਦਾ ਰੁਜ਼ਗਾਰ ਦਾ।
ਘਰੇਲੂ ਕੰਮ-ਕਾਜੀ ਔਰਤਾਂ ਅਤੇ ਬਜ਼ੁਰਗਾਂ ਨੂੰ ਸੁਰੱਖਿਆ ਦੀ ਲੋੜ,
ਬੱਚਿਆਂ ਨੂੰ ਸਿੱਖਿਆ ਤੇ ਸਿਹਤ ਲਈ, ਖੇਡ ਢਾਂਚੇ ਤੇ ਦੇ ਰਹੀ ਜ਼ੋਰ।
ਫੰਡਾਂ ਦੀ ਦੁਰਵਰਤੋਂ ਨਾ ਹੋਵੇ, ਇਨਕਲਾਬੀ ਸਰਕਾਰ ਦਾ ਉਪਰਾਲਾ,
ਸਾਰਿਆਂ ਵਾਸਤੇ ਸਮਾਨਅੰਤਰ ਖਰਚ ਹੋਵੇ, ਨਾ ਹੋਵੇ ਘਾਲਾਮਾਲਾ,
ਆਰਗੈਨਿਕ ਫਾਰਮਿੰਗ ਹੋਵੇ, ਵਾਜਬ ਭਾਅ ਮਿਲਣ ਖੇਤੀ ਵਸਤਾਂ ਦੇ।
ਕਿਸਾਨਾਂ ਦੇ ਅੰਦੋਲਨ ਹੋਣ ਦੇਸ਼-ਹਿਤ, ਐਵੇਂ ਸ਼ੋਰ ਨਾ ਪਹੁੰਚੇ ਅਰਸ਼ਾਂ ਤੇ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ#639ਸੈਕਟਰ40ਏ, ਚੰਡੀਗੜ੍ਹ 
ਫੋਨ ਨੰਬਰ  : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਨਰਸਰੀ ਬਾਰੇ ਅੱਪਡੇਟ”
Next articleਭਵਿੱਖ ਬਾਣੀ (ਮਿੰਨੀ ਕਹਾਣੀ)