ਭਵਿੱਖ ਬਾਣੀ (ਮਿੰਨੀ ਕਹਾਣੀ) 

ਕੰਵਲਜੀਤ ਕੌਰ ਜੁਨੇਜਾ 
 (ਸਮਾਜ ਵੀਕਲੀ)- ‘ਰੁੜ੍ਹ ਜਾਣਿਆ ਦੋ ਚਾਰ ਅੱਖਰ ਪੜ ਲੈ, ਸਾਰਾ ਦਿਨ ਤੈਨੂੰ ਪਤਾ ਨਹੀਂ ਕੀ ਕੀ ਬੋਲਦਾ ਰਹਿੰਦਾ ਏਂ ਕੋਈ ਸੁਣਦਾ ਹੈ  ਤੈਨੂੰ?’
        ‘ਮਾਂ ਤੂੰ ਚੁੱਪ ਕਰਕੇ ਬੈਠੀ ਰਹਿ, ਮੈਂ ਆਪਣਾ ਭਵਿੱਖ ਸੁਰੱਖਿਤ ਕਰ ਰਿਹਾਂ, ਦੋ ਚਾਰ ਪੜ੍ਹ ਕੇ ਕੁਝ ਨਹੀਂ ਹੋਣਾ, ਮੈਂ ਨੇਤਾ ਬਣੂਗਾ ਤੇ ਜੇ ਦੋ ਚਾਰ ਪੜ੍ਹ ਵੀ ਗਿਆ ਤਾਂ ਪੱਕੀ ਗੱਲ ਹੈ  ਵਿਦਿਆ ਮੰਤਰੀ ਵੀ ਬਣ ਸਕਦਾ ਹਾਂ ,ਇਸ ਵਾਸਤੇ ਤੂੰ ਚੁੱਪ ਰਿਹਾ ਕਰ ਨੇਤਾ ਦਾ ਕੰਮ ਹੁੰਦਾ ਬੋਲਣਾ ਤੇ ਮੈਂ ਨੇਤਾ ਹੀ ਬਣੂਗਾ, ਨਾਲੇ ਤੈਨੂੰ ਪਤਾ ਹੈ ਨਾ ਇਹਦੇ ਵਿੱਚ ਕੋਈ ਰਿਟਾਇਰਮੈਂਟ ਹੋਣੀ ਹੈ ਤੇ ਨਾ ਕੋਈ ਵਿਦਿਆਕ ਯੋਗਤਾ ਚਾਹੀਦੀ ਹੈ ਤੇ ਨਾਲ ਹੀ ਇਹ ਵੀ ਤੈਨੂੰ ਦੱਸ ਦਿਆਂ ਕਿ ਜੇ ਮੈਂ ਨੇਤਾ ਬਣ ਗਿਆ, ਤਾਂ ਦੁਨੀਆ ਭਰ ਦੀਆਂ ਸਹੂਲਤਾਂ ਵੀ ਮਿਲਣਗੀਆਂ ਤੈਨੂੰ ਸਮਝ ਨਹੀਂ ਆਉਣੀ ਇੰਨਾ ਗੱਲਾਂ ਦੀ, ਮੇਰੇ ਨਾਲ ਤੂੰ ਵੀ ਤਰ ਜਾਣਾ ਤੈਨੂੰ ਕਿੰਨੀਆਂ ਜਗ੍ਹਾ ਤੇ ਮੁੱਖ ਮਹਿਮਾਨ ਵੀ ਬਣਾਉਣਗੇ ਕਿ ਤੂੰ ਮੰਤਰੀ ਦੀ ਮਾਂ ਹੈਂ, ਖੈਰ ਤੇਰੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਥੋੜੀ ਹੈ।’
ਕੰਵਲਜੀਤ ਕੌਰ ਜੁਨੇਜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵਾ ਇਨਕਲਾਬ
Next articleਇਲਤੀ ਦੀਆਂ ਚੋਬਾਂ/ਪੱਕੀ ਗਰੰਟੀ!