“ਨਰਸਰੀ ਬਾਰੇ ਅੱਪਡੇਟ”

 (ਸਮਾਜ ਵੀਕਲੀ)-ਅਸੀਂ ਆਪਣੀ ਸ਼ਮਸ਼ਾਨ ਘਾਟ ‘ਚ ਬਣਾਈ ਨਰਸਰੀ ਵਿੱਚ ਪੌਦੇ ਤਿਆਰ ਕਰਨ ਲਈ ਲਗਭਗ ਦੋ-ਢਾਈ ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰਦੇ ਆ ਰਹੇ ਹਾਂ। ਪਹਿਲੇ ਦਿਨ ਤੋਂ ਲੈਕੇ ਹੁਣ ਤੱਕ ਅਸੀਂ ਇਸ ਕਾਰਜ ਨੂੰ ਨਫ਼ੇ-ਨੁਕਸਾਨਾਂ ਤੋਂ ਬਾਅਦ ਵੀ ਅਗਾਂਹ ਵੱਲ ਵਧਾਉਂਦੇ ਜਾ ਰਹੇ ਹਾਂ। ਅਸੀਂ ਹਰ ਮਹੀਨੇ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਾਂ।
ਪਹਿਲੇ ਦਿਨ ਤੋਂ ਲੈਕੇ ਅਸੀਂ ਹੁਣ ਤੱਕ ਆਪਣੀ ਨਰਸਰੀ ਵਿੱਚ ਕਿਹੜੇ-ਕਿਹੜੇ ਬੂਟੇ ਤਿਆਰ ਕੀਤੇ :
ਅਸੀਂ ਆਪਣੀ ਨਰਸਰੀ ਵਿੱਚ ਹੁਣ ਤੱਕ ਨਿੰਮ, ਜਾਮਣ, ਡੇਂਕ, ਜਮੋਅ, ਅਰਜਣ, ਸੁਖਚੈਨ, ਬਹੇੜਾ, ਪਿੱਪਲ, ਪਿਲਕਣ, ਬੋਹੜ, ਬਹੇੜਾ, ਸੁਹੰਜਣਾ, ਗ਼ੁਲਾਬ, ਹਿਬੀਸਕਸ, ਅਮਲਤਾਸ, ਗੁਲਮੋਹਰ, ਦੇਸੀ ਅਸ਼ੋਕਾ, ਚਾਂਦਨੀ, ਡਬਲ ਚਾਂਦਨੀ, ਪੀਲ਼ੀ ਕਨੇਰ, ਗੁਲਾਬੀ ਕਨੇਰ, ਕਚਨਾਰ, ਕੜੀ ਪੱਤਾ, ਸੱਤਪੱਤੀਆ, ਅੰਬ, ਅਮਰੂਦ, ਪਪੀਤਾ, ਖੰਜੂਰ, ਅੰਜ਼ੀਰ, ਕਿੰਨੂੰ, ਤੂਤ ਦੇ ਬੂਟੇ ਘੱਟ-ਵੱਧ ਗਿਣਤੀ ‘ਚ ਤਿਆਰ ਕਰ ਚੁੱਕੇ ਹਾਂ। ਇਹ ਉਹ ਬੂਟੇ ਹਨ ਜਿਨ੍ਹਾਂ ਨੂੰ ਤਿਆਰ ਕਰਨ ਵਿੱਚ ਅਸੀਂ ਹੁਣ ਤੱਕ ਸਫ਼ਲ ਹੋਏ ਹਾਂ।
ਇਨ੍ਹਾਂ ਦੀ ਸੂਚੀ ‘ਚ ਮੈਂ ਐਤਕੀਂ ਕੁਝ ਨਵੇਂ ਬੂਟੇ ਵੀ ਸ਼ਾਮਲ ਕਰਾਂਗਾ ਜੋ ਸਾਡੀ ਨਰਸਰੀ ‘ਚ ਅਜੇ ਥੋੜੇ ਦਿਨ ਪਹਿਲਾਂ ਹੀ ਥੈਲੀਆਂ ‘ਚ ਭਰੇ ਸੀ ਤੇ ਕੁਝ ਚੱਲਣੇ ਵੀ ਸ਼ੁਰੂ ਹੋ ਗਏ ਜਿਵੇਂ ਜੰਡ, ਦੇਸੀ ਕਿੱਕਰ, ਮਿੱਠਾ ਸੁਹੰਜਣਾ ਬਾਕੀ ਸ਼ਾਇਦ ਅਜੇ ਕੁਝ ਹੋਰ ਸਮਾਂ ਲੈਣਗੇ ਨਿਕਲਣ ਲਈ।
ਜਿਹੜੇ ਬੂਟੇ ਤੁਸੀਂ ਹੁਣ ਥੋੜੇ ਦਿਨਾਂ ‘ਚ ਲਿਜਾ ਸਕਦੇ ਹੋ :
ਤੁਸੀਂ ਸਾਡੇ ਕੋਲੋਂ ਸੁਖਚੈਨ, ਕਚਨਾਰ, ਸੱਤਪੱਤੀਆ, ਪਿੱਪਲ, ਜਾਮਣ, ਜਮੋਅ, ਅਰਜਣ, ਸੁਹੰਜਣਾ, ਕੜੀ ਪੱਤਾ, ਗ਼ੁਲਾਬ, ਡੇਂਕ ਦੇ ਬੂਟੇ ਲਿਜਾ ਸਕਦੇ ਹੋ।
ਜ਼ਰੂਰੀ ਬੇਨਤੀ :
ਸਾਡੀ ਨਰਸਰੀ ‘ਚੋਂ ਬਿਲਕੁਲ ਮੁਫ਼ਤ ਬੂਟੇ ਦਿੱਤੇ ਜਾਂਦੇ ਹਨ।
ਸਾਡੇ ਕੋਲੋਂ ਬੂਟੇ ਓਹੀ ਲਿਜਾਵੇ ਜਿਹੜਾ ਬੂਟਿਆਂ ਦੀ ਸਹੀ ਦੇਖਭਾਲ ਕਰ ਸਕਦਾ ਹੋਵੇ। ਬੂਟੇ ਲਗਾਉਣ ਵਾਲੀ ਥਾਂ ਤੇ ਪਾਣੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ।
ਅਸੀਂ ਆਪਣੀ ਨਰਸਰੀ ਵਿੱਚ 95% ਬੂਟੇ ਦੇਸੀ ਬੂਟੇ ਭਾਵ ਕਿ ਰਵਾਇਤੀ ਰੁੱਖ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਆਪੋ ਆਪਣੇ ਇਲਾਕੇ ‘ਚ ਬੂਟੇ ਲਗਾਕੇ ਉਨਾਂ ਦੀ ਸਾਂਭ ਸੰਭਾਲ ਕਰਕੇ ਉਨ੍ਹਾਂ ਨੂੰ ਪਾਲਕੇ ਸਾਡਾ ਸਾਥ ਦੇ ਸਕਦੇ ਹੋ।
ਸਾਡੀ ਨਰਸਰੀ ਬਨੂੜ ਸ਼ਹਿਰ (ਜ਼ਿਲਾ ਮੁਹਾਲੀ) ਦੀ ਬਾਂਡਿਆ ਬਸੀ ਦੀ ਸ਼ਮਸ਼ਾਨ ਵਿੱਚ ਸਥਿਤ ਹੈ।
(ਨਰਸਰੀ ‘ਚ ਬੂਟੇ ਲੈਣ ਆਉਣ ਤੋਂ ਪਹਿਲਾਂ ਸਾਨੂੰ ਸੰਪਰਕ ਜ਼ਰੂਰ ਕਰੋ, ਬਿਨਾਂ ਸੰਪਰਕ ਕੀਤਿਆਂ ਨਾ ਆਓ ਜੀ)
ਜੋਰਾ ਸਿੰਘ ਬਨੂੜ
ਸਪੰਰਕ ਨੰ : 8727055382 , 8288970555

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਢੀਆਂ (ਪੁਰਾਣੇ ਸਮੇਂ ਦੀਆਂ)
Next articleਭਗਵਾ ਇਨਕਲਾਬ