ਕਿਉਂ ਬਣਿਆ ਕਿਸਾਨ ਅੰਦੋਲਨ ਜਨ ਅੰਦੋਲਨ
(ਸਮਾਜ ਵੀਕਲੀ)- ਮੈਂ ਅਜ ਇਸ ਵਿਸੇ ਤੇ ਲਿਖਣ ਲੱਗਿਆਂ ਹਾਂ ਇਹ ਕੋਈ ਨਵਾਂ ਵਿਸ਼ਾ ਜਾ ਜਾਣ ਪਹਿਚਾਣ ਦਾ ਮੁਥਾਜ ਨਹੀਂ ਇਹ ਕਿੱਤਾ ਖੇਤੀ ਦਾ ਹੈ ਖੇਤਾਂ ਦਾ ਹੈ ਖੇਤਾਂ ਵਿੱਚ ਹੱਡ ਭੰਨਵੀ ਮਿਹਨਤ ਕਰਨ ਵਾਲਿਆਂ ਦਾ ਹੈ ਤੇ ਇਹ ਖੇਤ ਮਜ਼ਦੂਰ ਕਿਸਾਨ ਸਾਡੀਆਂ ਖਾਣ ਪੀਣ ਦੀਆਂ 80% ਤੋਂ ਜ਼ਿਆਦਾ ਜ਼ਰੂਰਤਾਂ ਨੂੰ ਖੇਤਾਂ ਵਿੱਚ ਪੈਦਾ ਕਰਦੇ ਹਨ ਇਜ ਕਹਿ ਲਓ ਕਿ ਸਾਡਾ ਦੇਸ਼ ਖੇਤੀ ਨਿਰਭਰ ਦੇਸ਼ ਹੈ ਅਜ ਦੇਸ਼ ਵਿਕਾਸ ਦੀਆਂ ਲੀਹਾਂ ਵੱਲ ਪੈਰ ਪਸਾਰ ਰਿਹਾ ਹੈ ਅਜਿਹੇ ਵਿਚ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਦਾ ਪੜਿਆ ਲਿਖਿਆ ਹੋਣਾ ਸੁਭਾਵਿਕ ਹੈ ਕਿਸਾਨੀ ਖੇਤੀ ਦੇ ਨਾਲ-ਨਾਲ ਅਜ ਕਾਬਲੀਅਤ ਸਦਕੇ ਕਿਸਾਨ ਇਕ ਮੁਲਾਜ਼ਮ ਉਚ ਅਧਿਕਾਰੀ ਤੇ ਦੇਸ਼ ਦੀ ਰਾਜਨੀਤੀ ਵਿੱਚ ਸਰਗਰਮ ਤੇ ਉਚ ਅਹੁਦਿਆਂ ਤੇ ਬਿਰਾਜਮਾਨ ਹੈ ਪੰਜਾਬ ਦਾ ਦੂਜੇ ਸੂਬਿਆਂ ਦੇ CM, ਵਜ਼ੀਰ, ਐਮ ਐਲ ਏ, ਐਮ ਪੀ, ਜਾ ਹੋਰ ਪੜੇ ਲਿਖੇ ਅਧਿਕਾਰੀ ਕਿਸਾਨੀ ਪਰਿਵਾਰ ਵਿੱਚ ਜਨਮੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਇਸ ਦੀ ਵੱਡੀ ਉਦਾਹਰਣ ਹੈ ਤੇ ਉਸ ਦਾ ਪਰਿਵਾਰ ਅਜ ਵੀ ਖੇਤੀ ਕਰਦਾ ਹੈ ਫਿਰ ਕੀ ਕਾਰਨ ਹੈ ਕਿ ਅਜ ਕਿਸਾਨ ਸੜਕ ਤੇ ਹੈ ਕਰੀਬ 700 ਕਿਸਾਨ ਅੰਦੋਲਨ ਕਰਦਿਆਂ ਪ੍ਰਾਣ ਤਿਆਰ ਚੁੱਕਾ ਹੈ ਪਰ ਸਾਡੇ ਲੋਕਤੰਤਰ ਦੇਸ਼ ਦੇ ਜਨਤਾ ਦੁਆਰਾ ਚੁਣੇ ਗਏ ਪ੍ਰਧਾਨ ਮੰਤਰੀ ਨੇ ਕਦੇ ਕਿਸਾਨ ਦੀ ਮੋਤ ਤੋ ਇੱਕ ਅੱਥਰੂ ਤਕ ਨਹੀਂ ਕੇਰਿਆਂ ਜਾ ਇਸ ਦੀ ਜ਼ਰੂਰਤ ਨਹੀਂ ਸਮਝੀ. ਕਾਰਨ ਸਪਸ਼ਟ ਹੈ ਪ੍ਰਧਾਨ ਮੰਤਰੀ ਗੁਜਰਾਤ ਦੇ ਹਨ ਤੇ ਪਿਛੋਕੜ ਖੇਤੀ ਨਾਲ ਸਬੰਧਤ ਨਹੀਂ ਹੈ. ਉਹ ਚੰਗੇ ਬੁਲਾਰੇ ਹਨ ਪਰ ਖੇਤ ਮਜ਼ਦੂਰ ਦਾ ਦਰਦ ਨਹੀਂ ਜਾਣ ਸਕਦੇ ਕਿਉਂਕਿ ਉਹ ਕਦੇ ਖੇਤਾਂ ਵਿੱਚ ਨਹੀਂ ਗਏ ਇਹੀ ਕਾਰਨ ਹੈ ਕਿ ਨਰਿੰਦਰ ਤੋਮਰ ਵਾਰ ਵਾਰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਫੇਲ ਹੋਏ ਅਤੇ ਇਹ ਇਲਜਾਮ ਲਗਾਉਂਦੇ ਰਹੇ ਕਿ ਕਿਸਾਨ ਖੇਤੀ ਕਨੂੰਨ ਨੂੰ ਸਮਝ ਨਹੀਂ ਪਾ ਰਿਹਾ. ਪਰ ਕਿਸਾਨ ਦੇ ਪੜੇ ਲਿਖੇ ਵਕੀਲ ਪੁਤਰਾਂ ਨੇ ਸਰਕਾਰ ਨੂੰ ਵੰਗਾਰ ਪਾਈ ਜੇਕਰ ਸਾਡੇ ਭੈਣ ਭਰਾ ਪੜੇ ਨਹੀਂ ਤਾਂ ਕੀ ਹੋਇਆ ਅਸੀਂ ਪੜੇ ਹਾਂ ਸਾਨੂੰ ਸਮਝਾਇਆ ਜਾਵੇ ਜੇਕਰ ਖੇਤੀ ਕਨੂੰਨ ਕਿਸਾਨ ਦੇ ਪਖ ਵਿਚ ਹੋਣਗੇ ਤਾਂ ਕਿਸਾਨ ਨੂੰ ਅਸੀਂ ਆਪ ਸਮਝਾ ਦਿਆਂਗੇ ਇਸ ਵੰਗਾਰ ਤੇ ਸਰਕਾਰ ਕੋਲ ਕੋਈ ਜਵਾਬ ਨਹੀਂ.
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅੰਦੋਲਨ ਇਕਲੇ ਕਿਸਾਨ ਦਾ ਨਾਂ ਹੋ ਕੇ ਅਜ ਸਾਰੇ ਇਨਸਾਨਾਂ ਦਾ ਬਣ ਗਿਆ ਹੈ ਪੰਜਾਬ ਤੇ ਭਾਰਤ ਦੀ ਧਰਤੀ ਦੇ ਬਹੁਤ ਸਾਰੇ ਕਿਸਾਨ ਪੁਤਰ ਵਿਦੇਸ਼ ਵਿੱਚ ਵੀ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ ਇਹ ਜਨ ਅੰਦੋਲਨ ਬਣ ਚੁੱਕਾ ਹੈ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਦੇਸ਼ ਵਿਦੇਸ਼ ਵਿੱਚ ਪ੍ਰਧਾਨ ਮੰਤਰੀ ਤੇ ਸਰਕਾਰਾਂ ਦੀ ਕਿਰਕਿਰੀ ਹੋਈ ਹੈ ਭਾਵੇਂ ਕਿ ਇਸ ਸਭ ਲਈ ਸਿਰਫ ਭਾਜਪਾ ਸਰਕਾਰ ਹੀ ਦੋਸ਼ੀ ਨਹੀਂ ਸੂਬਿਆਂ ਦੀਆਂ ਸਰਕਾਰਾਂ ਨੇ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਕੁਝ ਭਾਜਪਾ ਭਾਈਵਾਲ ਪਾਰਟੀਆਂ ਨੇ ਇਸ ਨੂੰ ਕਿਸਾਨ ਹਿਤੈਸ਼ੀ ਵੀ ਦੱਸਿਆ ਪਰ ਫਿਰ ਭਾਜਪਾ ਨੂੰ ਇਕਲਿਆਂ ਛਡ ਨਾਤੇ ਤੋੜ ਕੇ ਅਸਤੀਫੇ ਦੇਣ ਦੇ ਨਾਟਕ ਕੀਤੇ ਜੇਕਰ ਜ਼ਰਾ ਜਿਨਾਂ ਵੀ ਧਿਆਨ ਬਿਲ ਲਾਗੂ ਕਰਨ ਜਾ ਬਿਲ ਬਣਾਉਣ ਸਮੇਂ ਕਿਸਾਨ ਵਲ ਦਿੱਤਾ ਹੁੰਦਾ ਤਾਂ ਅਜ ਇਹ ਨੋਬਤ ਨਾ ਆਉਂਦੀ ਹੁਣ ਕਿਸਾਨ ਜਾਗ ਚੁਕਾ ਹੈ ਉਹ ਬਿਲਾਂ ਦੀ ਅਸਲੀਅਤ ਨੂੰ ਭਲੀਭਾਂਤ ਜਾਣੂ ਗਿਆ ਹੈ ਤੇ ਬਾਕੀ ਜਨਤਾ ਨੂੰ ਜਗਾਉਣ ਵਿੱਚ ਕਾਮਯਾਬ ਹੋਇਆ ਹੈ ਸਰਕਾਰ ਨੂੰ ਚਾਹੀਦਾ ਹੈ ਉਹ ਪੂਜੀ ਪਤੀਆਂ ਦੇ ਹਥ ਖੇਡਣਾ ਬੰਦ ਕਰੇ ਤੇ ਈਸਟ ਇੰਡੀਆ ਕੰਪਨੀ ਦੀ ਭੂਮਿਕਾ ਨਾ ਨਿਭਾਵੇ ਤੇ ਜਿਨੀ ਜਲਦੀ ਹੋ ਸਕੇ ਤਿੰਨੇ ਕਾਲੇ ਕਨੂੰਨ ਰਦ ਕਰਕੇ ਦੇਸ਼ ਦਾ ਮਾਣ ਵਧਾਵੇ। ਕਿਉਂਕਿ ਖੇਤੀ ਉਤਪਾਦਨ ਖੇਤਾਂ ਵਿੱਚ ਹੁੰਦਾ ਹੈ ਫੈਕਟਰੀਆਂ ਵਿੱਚ ਨਹੀਂ। ਤੇ ਖੇਤੀ ਕਨੂੰਨ ਖੇਤਾਂ ਵਿਚ ਜਾ ਕੇ ਬਣਾਏ ਜਾਣ ਏ ਸੀ ਵਿੱਚ ਬੈਠ ਕੇ ਨਹੀਂ।
ਪਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ, ਨਕੋਦਰ, ਜਲੰਧਰ