ਐਡੀਲੇਡ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਲਹਿੰਦੇ ਤੇ ਚੜਦੇ ਪੰਜਾਬ ਦੇ ਕਲਾਕਾਰਾ ਵਲੋ ਨਾਟਕ ‘ਮਕੜੀ ਕਾ ਜਾਲਾ’ ਦੀ ਐਡੀਲੇਡ ਵਿੱਚ ਸਟੇਜ ਤੋ ਲਾਜਵਾਬ ਪੇਸ਼ਕਾਰੀ ਕੀਤੀ ਗਈ ।ਅਫਜ਼ਲ ਮਹਿਮੂਦ ਦੁਆਰਾ ਲਿਖਿਆ ਅਤੇ ਤਿਆਰ ਕੀਤਾ ਗਿਆ ਸਮਾਜਿਕ ਨਾਟਕ ‘ਮਕੜੀ ਕਾ ਜਾਲਾ’ ਨੂੰ ਪਾਰਕਸ ਥੀਏਟਰ , ਐਡੀਲੇਡ ਦੇ ਮੰਚ ‘ਤੇ ਕਾਮਯਾਬੀ ਨਾਲ ਪੇਸ਼ ਕੀਤਾ ਗਿਆ। ਨਾਟਕ ਦਾ ਨਿਰਦੇਸ਼ਨ ਅਫਜ਼ਲ ਮਹਿਮੂਦ ਤੇ ਨਿਸ਼ਾਂਤ ਤਿਵਾੜੀ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿੱਚ ਅਫਜ਼ਲ ਮਹਿਮੂਦ ਨੇ ਬਚਾਅ ਪੱਖ ਅਤੇ ਨਿਸ਼ਾਂਤ ਤਿਵਾੜੀ ਨੇ ਸਰਕਾਰੀ ਵਕੀਲ ਦੀ ਭੂਮਿਕਾ ਨਿਭਾਈ।ਜੱਜ ਦੀ ਭੂਮਿਕਾ ਵਿੱਚ ਲਬੀਬ ਅਹਿਮਦ ਨੇ ਬੇਹੱਦ ਲਾਜਵਾਬ ਅਦਾਕਾਰੀ ਕਰਦੇ ਹੋਏ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟਪੋਟ ਕਰ ਦਿੱਤਾ, ਜਿਸ ਦੀ ਦਰਸ਼ਕਾਂ ਵੱਲੋਂ ਤਾਲੀਆਂ ਦੀ ਗੂੰਜ ਨਾਲ ਭਰਪੂਰ ਸਰਾਹਨਾ ਕੀਤੀ ਗਈ।ਮਲੰਗ ਬਾਬਾ (ਚਾਹ ਦੀ ਦੁਕਾਨ ਦੇ ਸੰਚਾਲਕ) ਦੇ ਰੋਲ ਵਿੱਚ ਸਰੂਪ ਸਿੰਘ ਜੌਹਲ ਨੇ ਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ।ਮਾਈ ਨਸੀਬਾਨ (ਚਾਹ ਦੀ ਦੁਕਾਨ ਦੀ ਮਾਲਕ): ਮੌਲੀ ਜੌਹਲ,ਸਟੈਨੋਗ੍ਰਾਫਰ: ਜ਼ੀਸ਼ਾਨ ਅਹਿਮਦ,ਲੇਡੀ ਪੁਲਿਸ: ਸੁਮੀਤ ਕੌਰ,ਕਾਂਸਟੇਬਲ: ਗੇਲਸੀ ਘੋਟਰਾ ਪੁਲਿਸ ਅਧਿਕਾਰੀ: ਅਸ਼ਰਫ ਖਾਨ,ਮਾਂ: ਸਤਵੰਤ ਕੌਰ ਗਰੇਵਾਲ,ਰੋਸ਼ਨੀ (ਲੜਕੀ): ਅਨਾਹਤ ਤਿਵਾੜੀ,ਪਿਤਾ ਅਤੇ ਡਾਕਟਰ: ਅਦੀਲ ਸਾਦਿਕ,ਦੋਸਤ ਅਤੇ ਡੀਨ: ਇਹਤਾਸ਼ਮ ਯੂਸਫ,ਮੁੰਡਾ: ਵੰਸ਼ ਸ਼ਰਮਾ,ਹਥਿਆਰ ਡੀਲਰ ਸੁਰਿੰਦਰ ਕੁਮਾਰ,ਵੀਡੀਓਗ੍ਰਾਫੀ ਨਿਖਿਲ ਸ਼ਰਮਾ ਨੇ ਕੀਤੀ।ਗੀਤ: ਮੋਹਸਿਨ ਆਰਜ਼ੂ ਅਤੇ ਅਫਜ਼ਲ ਮਹਿਮੂਦ,ਸੰਗੀਤ: ਰਮਸ਼ ਮਨਨ ਅਤੇ ਨਿਖਿਲ ਸ਼ਰਮਾ ‘ਮਕੜੀ ਕਾ ਜਾਲਾ’ ਇੱਕ ਨਿਰਾਲੀ ਪੇਸ਼ਕਾਰੀ ਕਰਦਾ ਨਾਟਕ ਹੈ ਜੋ ਸਮਾਜ ਵਿੱਚ ਮੌਜੂਦ ਦਮਨਕਾਰੀ ਸੋਚ, ਪੱਖਪਾਤ ਅਤੇ ਬੇਮਤਲਬ ਰਸਮਾਂ ‘ਤੇ ਕਰਾਰਾ ਪ੍ਰਹਾਰ ਕਰਦਾ ਹੈ, ਜੋ ਖ਼ਾਸ ਕਰਕੇ ਕੁੜੀਆਂ ਅਤੇ ਔਰਤਾਂ ਦੇ ਜੀਵਨ ਦੇ ਮੌਕਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਨਾਟਕ ਇਹ ਸੰਦੇਸ਼ ਦਿੰਦਾ ਹੈ ਕਿ ਜਦ ਤੱਕ ਅਸੀਂ ਸਮਾਜਿਕ ਬੁਰਾਈਆਂ ਦੇ ਇਸ “ਮਕੜੀ ਦੇ ਜਾਲ” ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਨਹੀਂ ਕਰਦੇ, ਤਦ ਤੱਕ ਸੱਚੀ ਬਰਾਬਰੀ ਅਤੇ ਸਮਾਜਿਕ ਤਰੱਕੀ ਸੰਭਵ ਨਹੀਂ।ਕਹਾਣੀ ਇੱਕ ਲੜਕੀ ਦੇ ਗਿਰਦ ਘੁੰਮਦੀ ਹੈ, ਜਿਸ ‘ਤੇ ਇੱਕ ਮੁੰਡੇ ਦੇ ਕਤਲ ਦਾ ਇਲਜ਼ਾਮ ਲੱਗਦਾ ਹੈ। ਅਦਾਲਤ ਵਿੱਚ ਵਕੀਲਾਂ ਵੱਲੋਂ ਕਲਚਰਲ ਅਤੇ ਸੋਸ਼ਲ ਪੱਖਾਂ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ, ਜਿੱਥੇ ਪੁਲਿਸ, ਨਿਆਂ ਪ੍ਰਣਾਲੀ, ਸਿੱਖਿਆ ਅਤੇ ਸਮਾਜਕ ਢਾਂਚੇ ਦੀ ਹਕੀਕਤ ਦਰਸਾਈ ਜਾਂਦੀ ਹੈ। ਨਾਟਕ ਦਰਸਾਉਂਦਾ ਹੈ ਕਿ ਕਿਵੇਂ ਅਕਸਰ ਜ਼ੁਲਮ ਸਹਿਣ ਵਾਲੀਆਂ ਕੁੜੀਆਂ ਨੂੰ ਹੀ ਦੋਸ਼ੀ ਬਣਾਇਆ ਜਾਂਦਾ ਹੈ।ਕਲਾਕਾਰਾਂ ਵੱਲੋਂ ਮਜ਼ਬੂਤ ਅਦਾਕਾਰੀ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਸੋਚਣ ‘ਤੇ ਮਜਬੂਰ ਕੀਤਾ ਗਿਆ। ਨਾਟਕ ਦੇ ਅੰਤ ‘ਤੇ ਇਨਸਾਫ਼ ਅਤੇ ਉਮੀਦ ਦੀ ਕਿਰਣ ਦਰਸ਼ਕਾਂ ਦੇ ਮਨਾਂ ‘ਚ ਗਹਿਰਾ ਅਸਰ ਛੱਡ ਗਈ। ਦਰਸ਼ਕਾਂ ਵੱਲੋਂ ਨਾਟਕ ਦੀ ਸੰਵੇਦਨਸ਼ੀਲ ਪੇਸ਼ਕਾਰੀ ਅਤੇ ਸ਼ਾਨਦਾਰ ਅਦਾਕਾਰੀ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



