HOME ਨਵੀਂ ਜਿੰਦਗੀ

ਨਵੀਂ ਜਿੰਦਗੀ

ਮਨਪ੍ਰੀਤ ਕੌਰ

ਭਾਗ ਦੂਜਾ

   (ਸਮਾਜ ਵੀਕਲੀ)  ਰਾਣੋ ਦੀ ਮਾਂ ਕਹਿੰਦੀ ਹੈ ਨਾ ਪੁੱਤ ਨਾ ਤੇਰਾ ਕੋਈ ਦੋਸ਼ ਨਹੀਂ, ਦੋਸ਼ ਉਹਨਾਂ ਪਾਪੀਆ ਦਾ ਹੈ ਦੋਸ਼ ਓਹਨਾਂ ਲੋਕਾਂ ਦਾ ਹੈ ਜੋ ਖ਼ੁਦ ਧੀਆਂ ਭੈਣਾਂ ਵਾਲੇ ਹੋਕੇ ਇੱਕ ਕੁੜੀ ਦਾ ਦਰਦ ਨਾ ਸਮਝ ਸਕੇ।  ਮਾਂ ਮੈਂ ਉਹਨਾਂ ਪਾਪੀਆ ਅੱਗੇ ਬਹੁਤ ਹੱਥ ਜੋੜੇ ਬਹੁਤ ਵਾਸਤੇ ਪਾਏ ਮੈਂ ਬਹੁਤ ਤੜਫੀ ਸੀ ਪਰ ਓਹਨਾ ਮੇਰੀ ਇੱਕ ਨਾ ਸੁਣੀ ਓਹਨਾ ਮੇਰੇ ਉੱਪਰ ਬਿਲਕੁੱਲ ਵੀ ਤਰਸ ਨਾ ਕੀਤਾ ਰਾਣੋ ਕਹਿੰਦੀ ਹੋਈ ਉੱਚੀ ਉੱਚੀ ਰੋ ਪੈਂਦੀ ਹੈ ਅਤੇ ਬੁਖ਼ਾਰ ਜਿਆਦਾ ਹੋਣ ਕਰਕੇ ਉਸਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਕੁੱਝ ਹੀ ਸਮੇਂ ਵਿੱਚ ਡਾਕਟਰ ਆ ਜਾਂਦਾ ਹੈ ਰਾਣੋ ਨੂੰ ਇੰਜੈਕਸ਼ਨ ਲਗਾ ਕੇ ਅਤੇ ਕੁੱਝ ਦਵਾਈ ਦੇ ਚਲਾ ਜਾਂਦਾ ਹੈ। ਹੌਲੀ ਹੌਲੀ ਰਾਣੋ ਦਾ ਬੁਖ਼ਾਰ ਉੱਤਰਣ ਲੱਗਦਾ ਹੈ ਅਤੇ ਰਾਣੋ ਨੂੰ ਸੁੱਤੀ ਦੇਖ ਰਾਣੋ ਦੀ ਮਾਂ ਵੀ ਰਾਣੋ ਦੇ ਨਾਲ ਹੀ ਲੇਟ ਜਾਂਦੀ ਹੈ। ਰਾਤ ਦੇ ਕਰੀਬ ਦੋ ਵਜੇ ਰਾਣੋ ਦੀ ਅੱਖ ਖੁੱਲਦੀ ਹੈ ਅਤੇ ਰਾਣੋ  ਬੋਚ – ਬਚਾ ਕੇ ਨਾਲ ਵਾਲੇ ਕਮਰੇ ਵਿੱਚ ਜਾ ਆਪਣੇ ਗਲੋਂ ਦੁੱਪਟਾ ਉਤਾਰ ਛੱਤ ਉੱਪਰ ਲੱਗੇ ਪੱਖੇ ਵਿੱਚ ਪਾਉਂਦੀ ਹੈ ਹੁਣ ਰਾਣੋ ਜਦੋਂ ਕੁਰਸੀ ਉੱਪਰ ਚੜਦੀ ਹੈ ਤਾਂ ਉਸਦੀ ਨਜ਼ਰ ਰਾਣੋ ਦੀ ਮਾਂ ਵੱਲ ਜਾਂਦੀ ਹੈ ਜੋਂ ਰਾਣੋ ਨੂੰ ਚੁੱਪ ਚਾਪ ਖੜ੍ਹੀ ਦੇਖ ਰਹੀ ਹੁੰਦੀ ਹੈ, ਰਾਣੋ ਆਪਣੀ ਮਾਂ ਨੂੰ ਦੇਖ ਸਹਿਮ ਜਾਂਦੀ ਹੈ ਪਰ ਰਾਣੋ ਦੀ ਮਾਂ ਰਾਣੋ ਨੂੰ ਬਿਨ੍ਹਾਂ ਕੁੱਝ ਬੋਲੇ ਹੀ ਬਾਹਰ ਆ ਜਾਂਦੀ ਹੈ ਜਿਸਨੂੰ ਦੇਖ ਰਾਣੋ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਅੱਜ ਮਾਂ ਵੀ ਮੈਨੂੰ ਬਿਨਾਂ ਕੁੱਝ ਬੋਲੇ ਚਲੇ ਗਏ ਓਹਨਾਂ ਮੈਨੂੰ ਇੱਕ ਵਾਰ ਨਹੀਂ ਕਿਹਾ ਕੀ ਧੀਏ ਕੀ ਕਰ ਰਹੀ ਆ, ਰਾਣੋ ਕਈ ਗੱਲਾਂ ਦਿਲ ਚ ਸੋਚਦੀ ਹੈ ਅਤੇ ਝੱਟਪੱਟ ਹੀ ਕੁਰਸੀ ਤੋਂ ਉੱਤਰ ਆਪਣੀ ਮਾਂ ਪਿੱਛੇ ਚਲੀ ਜਾਂਦੀ ਹੈ। ਰਾਣੋ ਦੀ ਮਾਂ ਵਿਹੜੇ ਵਿੱਚ ਪਏ ਮੰਜੇ ਉਪੱਰ ਬੈਠੀ ਰਾਣੋ ਨੂੰ ਆਪਣੇ ਵੱਲ ਆਉਂਦੀ ਦੇਖ ਕਹਿੰਦੀ ਹੈ ਕੀ ਹੋਇਆ ਰਾਣੋ ਮੇਰੇ ਪਿੱਛੇ ਕੀ ਕਰਨ ਆਈ ਆ, ਜਾ ਕਰ ਜੋਂ  ਤੇਰਾ ਦਿਲ ਕਰਦਾ ਅੱਜ ਨਹੀ ਰੋਕਾਗੀ ਮੈਂ ਤੈਨੂੰ। ਰਾਣੋ ਆਪਣੀ ਮਾਂ ਵੱਲ ਹੈਰਾਨੀ ਨਾਲ ਦੇਖਦੀ ਹੈ ਅਤੇ ਕਹਿੰਦੀ ਹੈਂ ਮਾਂ ਅੱਜ ਤੁਸੀ ਵੀ ਚਾਹੁੰਦੇ ਹੋ ਕਿ ਮੈਂ ਤੁਹਾਡੀ ਜ਼ਿੰਦਗੀ ਵਿੱਚੋਂ ਚਲੀ ਜਾਵਾ। ਰਾਣੋ ਦੀ ਮਾਂ ਕਹਿੰਦੀ ਹੈ ਰਾਣੋ ਮੈਂ ਤੇਰੇ ਜੰਮਣ ਤੋਂ ਲੈਕੇ ਹੁਣ ਤੱਕ ਲੋਕਾਂ ਕੋਲੋ ਬਹੁਤ ਕੁੱਝ ਸੁਣਦੀ ਆਈ ਆ ਮੈਂ ਕਈ ਆਪਣਿਆ ਦੇ ਖਿਲਾਫ਼ ਜਾ ਤੈਨੂੰ ਪੜਾਇਆ ਲਿਖਾਇਆ, ਪੁੱਤ ਦੇ ਬਰਾਬਰ ਦਰਜਾ ਦਿੱਤਾ, ਮੈਨੂੰ ਹੁਣ ਤੱਕ ਹਮੇਸ਼ਾਂ ਤੇਰੇ ਤੇ ਮਾਣ ਰਿਹਾ ਸੀ ਪਰ ਅੱਜ ਬਹੁਤ ਦੁੱਖ ਹੋ ਰਿਹਾ ਕਿ ਮੈਂ ਤੇਰੀ ਜਿਹੀ ਧੀ ਨੂੰ ਜਨਮ ਦਿੱਤਾ ਜੋਂ ਬਹੁਤ ਕਮਜ਼ੋਰ ਆ ਜਿਸ ਚ ਬਿਲਕੁੱਲ ਹਿੰਮਤ ਨਹੀਂ ਮੁੜ ਉੱਠਣ ਦੀ। ਰਾਣੋ ਅੱਜ ਸਿਰਫ਼ ਤੇਰੀ ਮੌਤ ਨੀ ਹੋਣੀ ਅੱਜ ਤੇਰੀ ਮਾਂ ਦੀ ਤੇ  ਹਰ ਉਸ ਕੁੜੀ ਦੀ ਮੌਤ ਹੋਣੀ ਆ ਜੋਂ ਇਹੋ ਜਿਹੇ ਜੁਲਮਾਂ ਤੋਂ  ਹਾਰ ਮੰਨ ਅਪਣੀ ਜ਼ਿੰਦਗੀ ਖਤਮ ਕਰਦੀਆਂ ਨੇ ,ਜਿੱਤ ਹੋਣੀ ਓਹਨਾ  ਪਾਪੀਆਂ ਦੀ ਜੋਂ ਕੁੜੀਆਂ ਨਾਲ ਇਹ ਸਭ ਕਰਦੇ ਨੇ ਅੱਜ ਤੈਨੂੰ ਟੁੱਟਦੀ- ਹਾਰਦੀ ਮਰਦੀ ਦੇਖ ਓਹਨਾ ਲੋਕਾਂ ਨੂੰ ਹੋਰ ਹਿੰਮਤ ਮਿਲਣੀ ਆ ਅੱਜ ਚਾਰ ਨੇ ਤੇ ਕੱਲ  ਅੱਠ ਖੜ੍ਹੇ ਹੋਰ ਹੋਣਗੇ ਤੇ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਓਹਨਾਂ ਹੋਰ ਗਲਤ ਕਰਨਾ ਕਿੰਨੀਆਂ ਕੁੜੀਆਂ ਤੇਰੀ ਤਰ੍ਹਾਂ ਹੋਰ ਮਰਨਗੀਆਂ ਜਿਸਦੀ ਜ਼ਿੰਮੇਵਾਰ ਤੂੰ ਵੀ ਹੋਵੇਗੀ। ਰਾਣੋ ਆਪਣੀ ਮਾਂ ਨੂੰ ਚੁੱਪ ਕਰਾਉਂਦੀ ਹੋਈ ਕਹਿੰਦੀ ਹੈ ਨਾ ਮਾਂ ਐਵੇਂ ਨਾ ਕਹੋ ਜੋਂ ਮੇਰੇ ਨਾਲ ਹੋਇਆ ਓਹ ਹੋਰ ਕਿਸੇ ਕੁੜੀ ਨਾਲ ਨਹੀਂ ਹੋਣਾ ਚਾਹੀਦਾ ਮੈਂ ਇਹ ਸਭ ਕਿਸੇ ਹੋਰ ਕੁੜੀ ਨਾਲ਼ ਨਹੀਂ ਹੋਣ  ਦੇਵਾਂਗੀ ,ਠੀਕ ਆ ਮਾਂ ਅੱਜ ਤੋਂ ਬਾਅਦ ਤੇਰੀ ਰਾਣੋ ਕਦੀ ਨਹੀਂ ਹਾਰੇਗੀ, ਮੈਂ ਉਹਨਾ ਨੂੰ ਲੱਭ ਕੇ ਸਜ਼ਾ ਜਰੂਰ ਦੇਵਾਂਗੀ, ਮੈਂ ਤੁਹਾਡੇ ਤੇ ਆਪਣੇ ਸੁਪਨੇ ਕਦੀ ਟੁੱਟਣ ਨਹੀਂ ਦੇਵਾਂਗੀ।ਰਾਣੋ ਦੀ ਮਾਂ ਰਾਣੋ ਮੂੰਹੋਂ ਇਹ ਸਭ ਸੁਣਕੇ ਕਹਿੰਦੀ ਹੈਂ ਤੇਰੀ ਮਾਂ ਹਮੇਸ਼ਾਂ ਤੇਰੇ ਨਾਲ ਆ ਧੀਏ ਅਤੇ ਰਾਣੋ ਨੂੰ ਆਪਣੇ ਗਲ ਨਾਲ ਲਗਾ ਲੈਂਦੀ ਹੈ।
ਅੱਜ ਰਾਣੋ  ਨੇ ਕਾਲਜ ਵਿੱਚ ਫਿਰ ਦਾਖਲਾ ਲਿਆ ਅਤੇ ਆਪਣੀ ਪੜਾਈ ਮੁੜ ਸ਼ੁਰੂ ਕੀਤੀ, ਰਾਣੋ ਉਹ ਪਹਿਲਾਂ ਵਾਲੀ ਰਾਣੋ ਨਹੀਂ ਰਹੀ ਸੀ ਹੁਣ ਉਸਦੀਆਂ ਅੱਖਾਂ ਵਿੱਚ ਚਮਕ ਸੀ ਦਿਲ ਵਿੱਚ ਹੌਸਲਾ ਸੀ ਤੇ ਕੁੱਝ ਕਰਨ ਦਾ ਜਨੂੰਨ ਸੀ।  ਸਮਾਂ ਲੰਘਦਾ ਗਿਆ ਰਾਣੋ ਨੇ ਦਿਨ ਰਾਤ ਮਿਹਨਤ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੂਰੇ ਕਾਲਜ ਵਿੱਚੋਂ ਟੋਪ ਕੀਤਾ। ਅੱਜ ਰਾਣੋ ਦੇ ਘਰ ਬਹੁਤ ਇੱਕਠ ਸੀ ਲੋਕ ਵਧਾਈਆ ਦੇ ਰਹੇ ਸੀ ਕਿਉੰਕਿ ਰਾਣੋ ਅੱਜ ਆਈ. ਏ. ਐੱਸ. ਅਫ਼ਸਰ ਬਣ ਚੁੱਕੀ ਸੀ, ਉਹ ਲੋਕ ਵੀ ਅੱਜ ਰਾਣੋ ਦੇ ਬੂਹੇ ਅੱਗੇ ਉਸਦੀਆਂ ਵਡਿਆਈਆਂ ਕਰ ਰਹੇ ਸੀ ਜੋਂ ਕਦੀ ਉਸਦੀ ਪੜ੍ਹਾਈ ਦੇ ਖ਼ਿਲਾਫ਼ ਸੀ।
ਕੁੱਝ ਹੀ ਸਮੇਂ ਵਿੱਚ ਰਾਣੋ ਉਹਨਾਂ ਸਾਰੇ ਦਰਿੰਦਿਆ ਨੂੰ ਲੱਭਣ ਵਿੱਚ ਵੀ ਕਾਮਯਾਬ ਰਹੀ  ਜਿਨ੍ਹਾਂ ਨੇ ਰਾਣੋ  ਨਾਲ਼ ਗਲਤ ਕੀਤਾ ਸੀ ਰਾਣੋ ਨੇ ਓਹਨਾਂ ਨੂੰ ਚੌਂਕ ਵਿੱਚ ਖੜ੍ਹਾ ਸਾਰੇ ਲੋਕਾਂ ਸਾਹਮਣੇ ਫਾਂਸੀ ਦੀ ਸਜ਼ਾ ਦਿੱਤੀ ਤਾਂ ਜੋਂ ਕੋਈ ਹੋਰ ਕਿਸੇ ਕੁੜੀ ਨਾਲ ਇਹ ਸਭ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ।  ਰਾਣੋ ਅਤੇ ਉਸਦਾ ਪਰਿਵਾਰ  ਬਹੁਤ ਖੁਸ਼ ਸੀ ਕਿਉੰਕਿ ਅੱਜ ਓਹਨਾਂ ਦੀ ਧੀ ਰਾਣੋ ਨੂੰ ਇਨਸਾਫ਼ ਮਿਲ ਚੁੱਕਾ ਸੀ । ਰਾਣੋ ਫਿਰ ਅੱਜ ਆਪਣੀ ਮਾਂ ਦੀ ਬੁੱਕਲ ਵਿੱਚ ਪਈ ਆਪਣੀ ਮਾਂ ਨਾਲ ਸ਼ਰਾਰਤਾਂ ਕਰਦੀ ਹੈ ਅਤੇ ਹੱਸਦੀ ਖੇਡਦੀ ਹੈ  ਅਤੇ ਰਾਣੋ ਨੂੰ ਜਿੰਦਗ਼ੀ ਦੁਬਾਰਾ ਰੰਗੀਨ ਲੱਗਦੀ ਹੈ।ਹੁਣ ਰਾਣੋ ਨੂੰ ਬਹੁਤ ਸਾਰੇ ਵਧੀਆ ਰਿਸ਼ਤੇ ਆਉਂਦੇ ਹਨ ਅਤੇ ਰਾਣੋ ਦਾ ਵਿਆਹ ਹੋ ਜਾਂਦਾ ਹੈ ਅਤੇ ਉਸਨੂੰ ਉਹ ਸਭ ਮਿਲ ਜਾਂਦਾ ਹੈ ਜੋਂ ਉਸਨੂੰ ਚਾਹੀਦਾ ਸੀ ,ਰਾਣੋ ਨੇ ਆਪਣੀ ਮਿਹਨਤ ਤੇ ਹਿੰਮਤ ਨਾਲ ਮਾੜੇ ਸਮੇਂ ਨੂੰ ਜਿੱਤ ਲਿਆ ਅਤੇ  ਅੱਜ  ਰਾਣੋ ਆਪਣੀ ਜਿੰਦਗੀ ਵਿੱਚ ਬਹੁਤ ਖ਼ੁਸ਼ ਹੈ। (ਸਮਾਪਤ)

ਮਨਪ੍ਰੀਤ ਕੌਰ
ਪਿੰਡ: ਬਖਸ਼ੀਵਾਲਾ, ਜਿਲ੍ਹਾ ਸੰਗਰੂਰ।
ਮੋ. 84271-35578

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੁਸਾਂਝ ਕਲਾਂ ਵਿਖੇ ਮਨਰੇਗਾ ਮਜ਼ਦੂਰਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
Next articleਲਹਿੰਦੇ ਤੇ ਚੜਦੇ ਪੰਜਾਬ ਦੇ ਕਲਾਕਾਰਾ ਵਲੋ ਨਾਟਕ ‘ਮਕੜੀ ਕਾ ਜਾਲਾ’ ਦੀ ਐਡੀਲੇਡ ਵਿੱਚ ਸਟੇਜ ਤੋ ਲਾਜਵਾਬ ਪੇਸ਼ਕਾਰੀ ਕੀਤੀ ਗਈ l