*ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਨ ਦਾ ਹੱਕ ਕਿਸੇ ਇੱਕ ਚੈਨਲ ਦੀ ਬਜਾਏ ਸਭ ਨੂੰ ਦਿੱਤਾ ਜਾਵੇ : ਸੁਖਦੀਪ ਅੱਪਰਾ*

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)– ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਹੁੰਦੇ ਪ੍ਰਸਾਰਨ ਦੇ ਮਸਲੇ ਤੇ ਆਪ ਦੇ ਸੀਨੀਅਰ ਆਗੂ ਸੁਖਦੀਪ ਅੱਪਰਾ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਗੁਰਬਾਣੀ ਦਾ ਉਪਦੇਸ਼ ਸਮੂਹ ਮਾਨਵਤਾ ਦੀ ਭਲਾਈ ਲਈ ਹੈ ਅਤੇ ਇਸਦੇ ਪ੍ਰਸਾਰ ਦਾ ਹੱਕ ਕਿਸੇ ਇੱਕ ਚੈਨਲ ਨੂੰ ਦੇਣ ਦੀ ਬਜਾਏ ਸਭ ਨੂੰ ਇਸਦੀ ਇਜਾਜਤ ਮਿਲਣੀ ਚਾਹੀਦੀ ਹੈ |

ਆਪਣੇ ਜਾਰੀ ਬਿਆਨ ਵਿੱਚ ਅੱਪਰਾ ਨੇ ਕਿਹਾ ਕਿ ‘ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਸਮੂਹ ਮਾਨਵਤਾ ਦੀ ਸਾਂਝੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਹੁੰਦੇ ਗੁਰਬਾਣੀ ਕੀਰਤਨ ਨੂੰ ਸੁਣਨ ਲਈ ਸੰਗਤਾ ਨੂੰ ਹਰ ਸਮੇਂ ਉਡੀਕ ਰਹਿੰਦੀ ਹੈ ਇਸ ਲਈ ਪਵਿੱਤਰ ਗੁਰਬਾਣੀ ਦੇ ਉਪਦੇਸ਼ ਨੂੰ ਦੇਸ਼-ਦੁਨੀਆ ਦੇ ਵਿੱਚ ਵੱਸਦੇ ਲੋਕਾਂ ਤੱਕ ਪਹੁੰਚਾਉਣਾ ਸਾਡਾ ਸਭ ਦਾ ਸਾਂਝਾ ਫ਼ਰਜ ਹੈ |ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਖੁਦ ਸ਼੍ਰੋਮਣੀ ਅਕਾਲੀ ਦਲ ਇਹ ਮੰਗ ਕਰਦਾ ਸੀ ਕਿ ਗੁਰਬਾਣੀ ਦੇ ਪ੍ਰਚਾਰ- ਪ੍ਰਸਾਰ ਲਈ ਸ੍ਰੀ ਦਰਬਾਰ ਸਾਹਿਬ ਵਿਖ਼ੇ ਇੱਕ ਟਰਾਂਸਮੀਟਰ ਲਗਾਇਆ ਜਾਵੇ| ਇਹ ਅਨੰਦਪੁਰ ਸਾਹਿਬ ਦਾ ਮਤਾ ਹੋਵੇ ਜਾ ਧਰਮ ਯੁੱਧ ਮੋਰਚਾ, ਗੁਰਬਾਣੀ ਦੇ ਉਪਦੇਸ਼ ਨੂੰ ਸੰਸਾਰ ਪੱਧਰ ਤੇ ਪੁਹੰਚਾਉਣ ਦੀ ਮੰਗ ਅਕਾਲੀ ਦਲ ਅਤੇ ਪੰਜਾਬੀਆਂ ਵਲੋਂ ਸਦਾ ਉੱਠਦੀ ਰਹੀ ਹੈ | ਅਫਸੋਸ ਕਿ ਅੱਜ ਜਦੋਂ ਉਹ ਮੌਕਾ ਹੈ ਤਾਂ ਗੁਰਬਾਣੀ ਦੇ ਪ੍ਰਸਾਰਨ ਦਾ ਹੱਕ ਸ਼੍ਰੋਮਣੀ ਕਮੇਟੀ ਨੇ ਸਿਰਫ਼ ਇੱਕ ਚੈਨਲ ਨੂੰ ਦੇ ਰੱਖਿਆ ਹੈ ਜੋ ਕਿ ਗਲਤ ਹੈ | ਆਪਣੇ ਬਿਆਨ ਵਿੱਚ ਅੱਪਰਾ ਨੇ ਦੱਸਿਆ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਤੇ ਪਿੱਛਲੇ ਸਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਤੇ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਐਲਾਨ ਬਾਰੇ ਦੱਸਿਆ |

ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ‘ਸਰਬੱਤ ਦੇ ਭਲੇ’ ਦੇ ਉਪਦੇਸ਼ ਨੂੰ ਸੰਸਾਰ ਭਰ ਤੱਕ ਪਹੁੰਚਾਉਣ ਲਈ ਸ੍ਰੀ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਨ ਦੇ ਹੱਕ ਕਿਸੇ ਇੱਕ ਖ਼ਾਸ ਵਿਅਕਤੀ ਜਾ ਚੈਨਲ ਤੱਕ ਸੀਮਿਤ ਕਰਨ ਦੀ ਬਜਾਏ ਖੁੱਲੇ ਦਿਲ ਨਾਲ ਸੰਸਾਰ ਦੇ ਸਾਰੇ ਚੈੱਨਲਾਂ, ਰੇਡੀਓ ਸਟੇਸ਼ਨਾਂ ਨੂੰ ਇਸਦੀ ਆਗਿਆ ਦੇਣ ਜਾਂ ਖੁਦ ਇਹ ਜਿੰਮੇਵਾਰੀ ਸੰਭਾਲਣ |

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -292
Next article* ਵਿਚਾਰਾਂ ਨੂੰ ਸਥਿਰ ਨਹੀਂ ਬਦਲਦੇ ਰੱਖਣ ਦੀ ਲੋੜ *