HOME *ਧਰਤੀ ਨੂੰ ਬਚਾਉਣ ਦਾ ਸੰਕਲਪ — ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ ਫੋਕਲ ਪੁਆਇੰਟ...

*ਧਰਤੀ ਨੂੰ ਬਚਾਉਣ ਦਾ ਸੰਕਲਪ — ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ ਫੋਕਲ ਪੁਆਇੰਟ ‘ਚ ਪੌਧਾਰੋਪਣ ਕਰ ਦਿੱਤਾ “ਸਵੱਛਤਾ ਹੀ ਸੇਵਾ” ਦਾ ਸੰਦੇਸ਼*

ਹਰ ਵਿਅਕਤੀ ਬਣੇ ਕੁਦਰਤ ਦਾ ਪ੍ਰਹਰੀ, ਤਦ ਹੀ ਬਣੇਗਾ ਸਾਫ਼ ਤੇ ਹਰਾ ਭਾਰਤ — ਅੰਕੁਸ਼ ਨਿਝਾਵਨ

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  “ਸਵੱਛਤਾ ਹੀ ਸੇਵਾ” ਮੁਹਿੰਮ ਦੇ ਤਹਿਤ ਵਾਤਾਵਰਨ ਸੰਭਾਲ ਅਤੇ ਸਾਫ਼-ਸੁਥਰੇ ਭਾਰਤ ਦੇ ਸੁਨੇਹੇ ਨੂੰ ਅੱਗੇ ਵਧਾਉਂਦੇ ਹੋਏ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਅੱਜ ਫੋਕਲ ਪੁਆਇੰਟ ਨਵਾਂਸ਼ਹਿਰ ਵਿੱਚ ਵਿਸ਼ੇਸ਼ ਪੌਧਾਰੋਪਣ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਟੀਮ ਦੇ ਗ੍ਰੀਨ ਮੋਟੀਵੇਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ  ਬੂਟੇ ਲਗਾਏ ਗਏ ਅਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਗਿਆ। ਇਹ ਪ੍ਰੋਗਰਾਮ ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿੱਚ ਨਗਰ ਕੌਂਸਲ ਦੇ ਕਮਿਊਨਿਟੀ ਫੈਸਿਲੀਟੇਟਰ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਫਾਈ ਅਤੇ ਹਰਿਆਵਲੀ ਇਕ ਦੂਜੇ ਦੀ ਪੂਰਕ ਹਨ। ਜੇ ਅਸੀਂ ਆਪਣੇ ਆਲੇ-ਦੁਆਲੇ ਹਰਿਆਵਲੀ ਵਧਾਵਾਂਗੇ, ਤਾਂ ਸਾਫ਼ ਵਾਤਾਵਰਨ ਆਪਣੇ ਆਪ ਬਣ ਜਾਂਦਾ ਹੈ। ਉਨ੍ਹਾਂ ਐਸ.ਕੇ.ਟੀ. ਟੀਮ ਦੀ ਇਸ ਸ਼ਲਾਘਾਯੋਗ ਪਹਿਲ ਲਈ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਮਾਜ ਵਿੱਚ ਸਵੱਛਤਾ ਪ੍ਰਤੀ ਜਨ-ਭਾਗੀਦਾਰੀ ਨੂੰ ਮਜ਼ਬੂਤ ਕਰਦੀਆਂ ਹਨ। ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਟੀਮ ਦਾ ਮਕਸਦ ਸਿਰਫ਼ ਬੂਟੇ ਲਗਾਉਣਾ ਨਹੀਂ, ਸਗੋਂ ਉਨ੍ਹਾਂ ਦੀ ਦੇਖਭਾਲ ਅਤੇ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ, ਬਿਲਕੁਲ ਆਪਣੇ ਪਰਿਵਾਰਕ ਮੈਂਬਰ ਵਾਂਗ। ਉਨ੍ਹਾਂ ਦੱਸਿਆ ਕਿ ਟੀਮ ਹੁਣ ਤੱਕ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਹਜ਼ਾਰਾਂ ਬੂਟੇ ਲਗਾ ਚੁੱਕੀ ਹੈ ਅਤੇ ਅਗਲੇ ਸਮੇਂ ‘ਚ “ਵਾਤਾਵਰਨ ਬਚਾਓ ਮੁਹਿੰਮ” ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਗ੍ਰੀਨ ਮੋਟੀਵੇਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ “ਸਵੱਛਤਾ ਹੀ ਸੇਵਾ” ਸਿਰਫ਼ ਸਰਕਾਰੀ ਮੁਹਿੰਮ ਨਹੀਂ, ਸਗੋਂ ਨਾਗਰਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਸੰਭਾਲ ਅਤੇ ਸਵੱਛਤਾ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਤੇ ਆਪਣੇ ਆਲੇ ਦੁਆਲੇ ਸਾਫ਼-ਸੁਥਰਾਪਣ ਬਣਾਈ ਰੱਖਣ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਰੁੱਖ ਹੀ ਧਰਤੀ ਦੇ ਅਸਲੀ ਰੱਖਿਕ ਹਨ, ਜੋ ਸਾਨੂੰ ਸਾਫ਼ ਹਵਾ, ਛਾਂ ਤੇ ਆਕਸੀਜਨ ਦਿੰਦੇ ਹਨ। ਇਸ ਮੌਕੇ ਟੀਮ ਦੇ ਮੈਂਬਰ ਵਿਸ਼ਾਲ, ਅੰਕਿਤ, ਆਰਯਨ, ਗੁਲਸ਼ਨ, ਅੰਕਿਤ, ਪਵਨ ਤੇ ਰਾਮ ਜੀ ਵੀ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article22ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ 9 ਨਵੰਬਰ ਤੋਂ ਹੋਵੇਗਾ ਸ਼ੁਰੂ – ਵਿਰਕ, ਜੱਜ,ਖਾਲਸਾ
Next articleਮਨੂੰਵਾਦੀ ਵਕੀਲ ਵੱਲੋਂ ਚੀਫ ਜਸਟਿਸ ਬੀ ਆਰ ਗਵੱਈ ਤੇ ਜੁੱਤੀ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ