HOME 22ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ 9 ਨਵੰਬਰ ਤੋਂ ਹੋਵੇਗਾ ਸ਼ੁਰੂ –...

22ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ 9 ਨਵੰਬਰ ਤੋਂ ਹੋਵੇਗਾ ਸ਼ੁਰੂ – ਵਿਰਕ, ਜੱਜ,ਖਾਲਸਾ

2

 ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਰਜਿਸਟਰ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਪ੍ਰਧਾਨ ਜਤਿੰਦਰ ਸਿੰਘ ਖਾਲਸਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਗੁਰਵਿੰਦਰ ਸਿੰਘ ਵਿਰਕ ਸਰਪ੍ਰਸਤ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ ਸਲਾਨਾ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ 9 ਨਵੰਬਰ ਦਿਨ ਐਤਵਾਰ ਤੋਂ ਸ਼ੁਰੂ ਹੋਵੇਗਾ ਇਸ ਟੂਰਨਾਮੈਂਟ ਵਿੱਚ ਉੱਤਰੀ ਭਾਰਤ ਦੀਆਂ 16 ਟੀਮਾਂ ਭਾਗ ਲੈਣਗੀਆਂ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 1 ਲੱਖ ਰੁਪਿਆ ਦੂਸਰਾ ਇਨਾਮ 51000 ਰੁਪਏ ਹੋਵੇਗਾ ਮੈਨ ਆਫ ਦਾ ਟੂਰਨਾਮੈਂਟ 5100 ਰੁਪਏ ਹੋਵੇਗਾ ਇਹ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਦੀ ਗਰਾਊਂਡ ਵਿੱਚ ਹੋਵੇਗਾ ਚੇਅਰਮੈਨ ਸੁਖਦੇਵ ਸਿੰਘ ਜੱਜ ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਐਤਵਾਰ ਨੂੰ ਹੋਣਗੇ ਕਲੱਬ ਸੰਚਾਲਕ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਹਰ ਐਤਵਾਰ ਦੋ ਮੈਚ ਵੀਹ ਓਵਰ ਦੇ ਹੋਣਗੇ ਇਸ ਟੂਰਨਾਮੈਂਟ ਵਿੱਚ ਆਕਰਸ਼ਕ ਇਨਾਮ ਖਿਡਾਰੀਆ ਨੂੰ ਦਿੱਤੇ ਜਾਣਗੇ ਇਸ ਟੂਰਨਾਮੈਂਟ ਦੀ ਤਿਆਰੀ  ਸ਼ੁਰੂ ਕਰ ਦਿੱਤੀ ਗਈ ਹੈ ਕ੍ਰਿਕਟ ਪ੍ਰੇਮੀਆਂ ਵਿੱਚ ਬਹੁਤ ਜੋਸ਼ ਆ ਅਤੇ ਟੂਰਨਾਮੈਂਟ ਦਾ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ ਹੈ ਇਸ ਟੂਰਨਾਮੈਂਟ ਵਿੱਚ ਮਾਲਵਾ ਦੁਆਬਾ ਮਾਝੇ ਦੀਆਂ ਟੀਮਾਂ ਐਂਟਰ ਹੋਣਗੀਆਂ ਇਸ ਮੌਕੇ ਗੁਰਵਿੰਦਰ ਸਿੰਘ ਵਿਰਕ, ਸੁਖਦੇਵ ਸਿੰਘ ਜੱਜ, ਬਲਕਾਰ ਸਿੰਘ ਹਰਨਾਮਪੁਰ, ਅੰਗ੍ਰੇਜ਼ ਸਿੰਘ ਡੇਰਾ ਸੈਯਦਾ, ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ ,ਜਤਿੰਦਰ ਸਿੰਘ ਖਾਲਸਾ, ਰਣਜੀਤ ਸਿੰਘ ਸੈਣੀ,  ਮੁਕੇਸ਼ ਚੌਹਾਨ, ਯਸ਼ ਥਿੰਦ, ਗੌਤਮ ਸ਼ਰਮਾ, ਰਜੇਸ਼ ਕੁਮਾਰ ਰਾਜੂ, ਧਰਮਿੰਦਰ ਸ਼ਰਮਾ, ਕਰਨ ਪੁਰੀ, ਪ੍ਰਦੀਪ ਭਾਰਦਵਾਜ਼ ਸੁੱਖੀ , ਕੁਲਵਿੰਦਰ ਸਿੰਘ ਜੱਜ ,ਪ੍ਰਗਟ ਸਿੰਘ ਜੱਜ, ਚਤਰ ਸਿੰਘ, ਨਿਰਮਲ ਸਿੰਘ ਏਕਮ ਪਬਲਿਕ ਸਕੂਲ, ਗੁਰਨਾਮ ਸਿੰਘ ਬਾਜਵਾ, ਨਿਰਮਲ ਸਿੰਘ, ਡਾਕਟਰ ਬਾਵਾ ,ਬਲਦੇਵ ਸਿੰਘ ਟੀਟਾ, ਲਵੀ ਵਧਵਾ, ਅਮਰਦੀਪ ਸਿੰਘ ਕੋਚ ,ਸੋਢੀ ਲੋਹੀਆ, ਸੋਨਾ ਸਿੰਘ, ਕਰਨ ਵੀਰ ਚੌਹਾਨ ,ਵਿਪੁਲ ਚੌਹਾਨ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹੇ ਵਿਚ 0 ਤੋਂ 5 ਸਾਲ ਤੱਕ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ: ਜਗਦੀਪ ਸਿੰਘ
Next article*ਧਰਤੀ ਨੂੰ ਬਚਾਉਣ ਦਾ ਸੰਕਲਪ — ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ ਫੋਕਲ ਪੁਆਇੰਟ ‘ਚ ਪੌਧਾਰੋਪਣ ਕਰ ਦਿੱਤਾ “ਸਵੱਛਤਾ ਹੀ ਸੇਵਾ” ਦਾ ਸੰਦੇਸ਼*