HOME ਮਨੂੰਵਾਦੀ ਵਕੀਲ ਵੱਲੋਂ ਚੀਫ ਜਸਟਿਸ ਬੀ ਆਰ ਗਵੱਈ ਤੇ ਜੁੱਤੀ ਸੁੱਟਣ ਦੀ...

ਮਨੂੰਵਾਦੀ ਵਕੀਲ ਵੱਲੋਂ ਚੀਫ ਜਸਟਿਸ ਬੀ ਆਰ ਗਵੱਈ ਤੇ ਜੁੱਤੀ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ

3

ਮਨੂੰਵਾਦੀ ਲੋਕਾਂ ਨੂੰ ਉੱਚ ਅਹੁਦਿਆਂ ਤੇ ਬੈਠੇ ਦਲਿਤ ਸਮਾਜ ਦੇ ਲੋਕ ਹਜ਼ਮ ਨਹੀਂ ਹੋ ਰਹੇ – ਪੈਂਥਰ , ਬੀਕਾ , ਬੱਧਣ, ਲੱਧੜ, ਚੁੰਬਰ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਜਦੋਂ ਤੋਂ ਸੁਪਰੀਮ ਕੋਰਟ ਦੇ ਬੋਧੀ ਵਿਚਾਰਧਾਰਾ ਦੇ ਚੀਫ ਜਸਟਿਸ ਸਤਿਕਾਰਯੋਗ ਬੀ ਆਰ ਗਵੱਈ ਅਹੁਦੇ ‘ਤੇ ਬਿਰਾਜਮਾਨ ਹੋਏ ਉਦੋਂ ਤੋਂ ਹੀ ਮਨੂੰਵਾਦੀ ਲੋਕ ਜਾਤੀਵਾਦੀ ਟਿੱਪਣੀਆਂ ਕਰ ਰਹੇ ਹਨ। ਸਨਾਤਨੀ ਲੋਕਾਂ ਨੂੰ ਦਲਿਤ ਗਵੱਈ ਨੂੰ ਦੇਸ਼ ਦੇ ਚੀਫ ਜਸਟਿਸ ਦੇ ਅਹੁਦੇ ਤੇ ਬੈਠੇ ਬਰਦਾਸ਼ਤ ਨਹੀਂ ਹੋ ਰਿਹਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਮਿਸ਼ਨਰੀ ਅਤੇ ਸਮਾਜ ਸੇਵਕ ਧਰਮ ਪਾਲ ਪੈਂਥਰ, ਸਮਾਜਸੇਵੀ ਹਰਜਿੰਦਰ ਸਿੰਘ ਬੀਕਾ, ਸਾਬਕਾ ਸਰਪੰਚ ਸੱਤ ਪਾਲ ਬੱਧਣ, ਭਗਤ ਰਾਮ ਲੱਧੜ ਅਤੇ ਅਰਿਸਟੋਟਲ ਚੁੰਬਰ ਸਾਰੇ ਅਮਰੀਕਾ ਨਿਵਾਸੀਆਂ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਏ 78 ਸਾਲ ਹੋ ਗਏ ਹਨ। ਫਿਰ ਵੀ ਮਨੂੰਵਾਦੀ ਲੋਕਾਂ ਵਿੱਚੋਂ ਜਾਤ-ਪਾਤ ਦਾ ਕੀੜਾ ਨਹੀਂ ਨਿਕਲ ਰਿਹਾ। ਦੋਸ਼ੀ ਵੱਲੋਂ ਅਜਿਹੀ ਹਰਕਤ ਕਰਕੇ ਭਾਈਚਾਰਕ ਸਾਂਝ ਅਤੇ ਅਮਨ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਮਾਨਵਤਾਵਾਦੀ ਸੋਚ ਰੱਖਣ ਵਾਲੇ ਲੋਕ ਐਸੀ ਘਟੀਆ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪਿਛਲੇ ਦਿਨੀਂ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਤੇ ਸੇਵਾਵਾਂ ਨਿਭਾ ਰਹੇ ਦਲਿਤ ਜੱਜ ਉੱਪਰ ਸਨਾਤਨੀ ਰਾਕੇਸ਼ ਕਿਸ਼ੋਰ ਵੱਲੋਂ   ਜੁੱਤੀ ਸੁੱਟਣਾ ਮਨੂੰਵਾਦੀ ਲੋਕਾਂ ਦੀ ਘਟੀਆ ਮਾਨਸਿਕਤਾ ਦਰਸਾਉਂਦਾ ਹੈ। ਇਹ ਜੁੱਤੀ ਗਵੱਈ ਸਾਹਿਬ ਉੱਤੇ ਨਹੀਂ ਸੁੱਟੀ ਬਲਕਿ ਦਲਿਤ ਸਮਾਜ ਅਤੇ ਭਾਰਤੀ ਸੰਵਿਧਾਨ ਉੱਤੇ ਸੁੱਟੀ ਗਈ ਹੈ। ਇਹ ਘਟਨਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਮੂਹ ਸਾਥੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ । ਸਨਾਤਨੀ ਲੋਕਾਂ ਨੂੰ ਇਹ ਸਪੱਸ਼ਟ ਕਰ ਦਿੰਦੇ ਹਾਂ ਕਿ ਚੀਫ ਜਸਟਿਸ ਦਲਿਤ ਵਰਗ ਵਿੱਚ ਪੈਦਾ ਹੋਣ ਉਪਰੰਤ ਪੜ੍ਹ ਲਿਖ ਕੇ ਇਸ ਅਹੁਦੇ ਤੇ ਮੈਰਿਟ ਦੇ ਅਧਾਰ ਤੇ ਪਹੁੰਚੇ ਹਨ। ਕਿਸੇ ਦੀ ਖ਼ੈਰਾਤ ਤੇ ਨਹੀਂ।ਮਨੂੰਵਾਦੀ ਲੋਕਾਂ ਨੂੰ ਉੱਚ ਅਹੁਦਿਆਂ ਤੇ ਬੈਠੇ ਦਲਿਤ ਸਮਾਜ ਦੇ ਲੋਕ ਹਜ਼ਮ ਨਹੀਂ ਹੋ ਰਹੇ। ਸਮੂਹ ਅਮਰੀਕਾ ਨਿਵਾਸੀ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਨਾਤਨੀ ਵਕੀਲ ਰਾਕੇਸ਼ ਕਿਸ਼ੋਰ ਉੱਪਰ ਐਸਸੀ/ਐਸਟੀ ਐਕਟ ਅਧੀਨ ਕੇਸ ਦਰਜ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂਕਿ ਕੋਈ ਵੀ ਸ਼ਰਾਰਤੀ ਅਨਸਰ ਦੁਬਾਰਾ ਅਜਿਹੀ ਘਟਨਾ ਕਰਨ ਦੀ ਕੋਸ਼ਿਸ਼ ਨਾ ਕਰੇ। ਇਸ ਦੇ ਨਾਲ ਹੀ ਅਸੀਂ ਭਾਰਤ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਚੀਫ਼ ਜਸਟਿਸ ਦੇ ਖਿਲਾਫ ਜਿਹੜੇ ਪਖੰਡੀ ਸਾਧ ਲਾਣਾ ਜ਼ਹਿਰ ਉਗਲ ਰਹੇ ਹਨ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਧਰਤੀ ਨੂੰ ਬਚਾਉਣ ਦਾ ਸੰਕਲਪ — ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ ਫੋਕਲ ਪੁਆਇੰਟ ‘ਚ ਪੌਧਾਰੋਪਣ ਕਰ ਦਿੱਤਾ “ਸਵੱਛਤਾ ਹੀ ਸੇਵਾ” ਦਾ ਸੰਦੇਸ਼*
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ ਲੜਕੀਆਂ ਨੇ ਸਾਇੰਸ ਸਿਟੀ ਦਾ ਦੌਰਾ ਕੀਤਾ