HOME ਪੰਜਾਬ ਦੇ ਲੋਕਾਂ ਦਾ ਅਸਲ ਮੁੱਦਿਆਂ ਤੇ ਹੀ ਕੇਂਦਰਿਤ ਰਹਿਣ ਰਾਜਨੀਤਿਕ ਧਿਰਾਂ:...

ਪੰਜਾਬ ਦੇ ਲੋਕਾਂ ਦਾ ਅਸਲ ਮੁੱਦਿਆਂ ਤੇ ਹੀ ਕੇਂਦਰਿਤ ਰਹਿਣ ਰਾਜਨੀਤਿਕ ਧਿਰਾਂ: ਕਰਨ ਸਿੰਘ ਰਾਣਾ

4

ਧਰਮ ਅਤੇ ਰਾਜਨੀਤੀ ਨੂੰ  ਰਲੇਵੇਂ ਕਰਨਾ ਪੰਜਾਬ ਲਈ ਹੋਵੇਗਾ ਅਤੀ ਹਾਨੀਕਾਰਕ

 
ਬਲਾਚੌਰ   (ਸਮਾਜ ਵੀਕਲੀ)    (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ ਅਤੇ ਫਕੀਰਾਂ ਦਾ ਆਸ਼ੀਰਵਾਦ ਪ੍ਰਾਪਤ ਹੈ ਇਸ ਕਰਕੇ ਕੋਈ ਵੀ ਮਾਨਵਤਾ ਵਿਰੋਧੀ ਸਾਜਿਸ਼ ਪੰਜਾਬੀਆਂ ਵਿੱਚ ਮੌਜੂਦ ਭਾਈਚਾਰਕ ਸਾਂਝ ਨੂੰ ਨਹੀਂ ਤੋੜ ਸਕ ਦੀ | ਅੱਜ ਇੱਥੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮਨ ਚ ਪੰਜਾਬ ਨੇ ਕੀਤਾ | ਉਨਾਂ ਕਿਹਾ ਕਿ ਹਾਕਮ ਧਿਰਾਂ ਨਾਲ ਸਬੰਧਤ ਰਾਜਨੀਤਕ ਪਾਰਟੀਆਂ ਦੇ ਆਗੂ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਤੇ ਕੋਈ ਵੀ ਅੰਦੋਲਨ ਨਹੀਂ ਚਲਾ ਸਕੇ ਇਸ ਲਈ ਇਹਨਾਂ ਧਿਰਾਂ ਦੀ ਪੂਰੀ ਕੋਸ਼ਿਸ਼ ਹੈ ਕਿ ਲੋਕਾਂ ਦੇ ਅਸਲ ਮੁੱਦਿਆਂ ਤੇ ਪਰਦਾ ਪਾ ਕੇ ਗੈਰ ਜਰੂਰੀ ਮੁੱਦੇ ਉਠਾ ਕੇ ਲੋਕਾ ਨੂੰ  ਭੰਬਲ ਭੂਸਾ ਪੈਦਾ ਕੀਤਾ ਜਾਵੇ | ਇਹਨਾਂ ਧਿਰਾਂ ਦੀ ਇਹ ਵੀ ਕੋਸ਼ਿਸ਼ ਹੈ ਕਿ ਧਰਮ ਅਤੇ ਰਾਜਨੀਤੀ ਨੂੰ ਰਲੇਵਾ ਕਰਕੇ ਗੈਰ ਜਰੂਰੀ ਮੁੱਦਿਆਂ ਤੇ ਵਿਚਾਰ ਚਰਚਾ ਕਰਵਾਈ ਜਾਵੇ ਤਾਂ ਕਿ ਅਸਲ ਮੁੱਦੇ ਲੋਕਾਂ ਦੇ ਕੇਂਦਰ ਤੋਂ ਦੂਰ ਹੋ ਜਾਣ |  ਉਨਾਂ ਕਿਹਾ ਕਿ ਅਸਲ ਮੁੱਦੇ ਤਾਂ ਰੋਜਗਾਰ, ਮਹਿੰਗਾਈ, ਭਿ੍ਸ਼ਟਾਚਾਰ, ਮਾਰੂ ਨਸ਼ੇ, ਅਮਨ ਕਾਨੂੰਨ, ਸਨਮਾਨ ਜਨਕ ਜੀਵਨ, ਹਰ ਤਰ੍ਹਾਂ ਦੇ ਜਬਰ ਨੂੰ ਰੋਕਣਾ, ਪੰਜਾਬ ਲਈ ਵੱਧ ਅਧਿਕਾਰ, ਸਰਕਾਰੀ ਵਿਦਿਆ ਅਤੇ ਇਲਾਜ ਹਨ | ਪਰ ਹਾਕਮ ਧਿਰਾਂ ਇਹਨਾਂ ਮੁੱਦਿਆਂ ਤੇ ਪਰਦਾ ਪਾ ਕੇ ਬੇਲੋੜੇ ਮੁੱਦੇ ਉਭਾਰ ਰਹੀਆਂ ਹਨ | ਸਥਾਨਕ ਮੁੱਦਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ, ਚੁਸਤ ਦਰੁਸਤ ਸਰਕਾਰੀ ਇਲਾਜ ਦਾ ਪ੍ਰਬੰਧ, ਫੈਕਟਰੀਆਂ ਵੱਲੋਂ ਪੈਦਾ ਕੀਤਾ ਜਾ ਰਿਹਾ ਹਵਾ ਪਾਣੀ ਦਾ ਪ੍ਰਦੂਸ਼ਣ ਅਤੇ ਸਮਾਜਿਕ ਜਬਰ ਤੇ ਪੁਲਿਸ ਜਬਰ ਹਨ | ਸਾਥੀ ਰਾਣਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਕ ਧਿਰਾਂ ਨੂੰ ਅਸਲ ਮੁਦਿਆਂ ਤੇ ਆਪਣਾ ਧਿਆਨ ਕੇਂਦਰਿਤ ਕਰਨ ਲਈ ਜੋਰ ਪਾਉਣ | ਇਨਸਾਫ ਪਸੰਦ ਲੋਕ ਅਤੇ ਜਥੇਬੰਦੀਆਂ ਸਥਾਨਕ ਮਸਲਿਆਂ ਨੂੰ ਵੀ ਉਜਾਗਰ ਕਰਨ ਅਤੇ ਇਹਨਾਂ ਮਸਲਿਆਂ ਤੇ ਲੋਕ ਸੰਘਰਸ਼ ਜਥੇ ਬੰਦ ਕੀਤੇ ਜਾਣ ਤਾਂ ਕਿ ਰਾਜਨੀਤਿਕ ਧਿਰਾਂ ਵੀ ਲੋਕਾਂ ਦੇ ਅਸਲ ਮੁੱਦਿਆਂ ਤੇ ਹੀ ਧਿਆਨ ਦੇਣ | ਇਸ ਮੌਕੇ ਉਨਾਂ ਨਾਲ ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਗੁਰਮੁਖ ਸਿੰਘ, ਜਸਪ੍ਰੀਤ ਬਾਜਵਾ ਐਡਵੋਕੇਟ, ਕਿਸਾਨ ਆਗੂ ਕਰਨੈਲ ਸਿੰਘ ਭੱਲਾ ਅਤੇ ਚਰਨਜੀਤ ਸਿੰਘ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਬਖੋਪੀਰ ਵਿਖੇ 18ਵੇਂ ਦਿਨ ਵਿੱਚ ਪ੍ਰਵੇਸ਼ ਕੀਤੇ ਸਮਰ ਕੈਂਪ ਵਿੱਚ ਨਵਕਿਰਨ ਖੱਟੜਾ ਸਰ ਪਹੁੰਚੇ ਬੱਚਿਆਂ ਅਤੇ ਕੋਚ ਕੁਲਵੰਤ ਸਿੰਘ ਦਾ ਹੌਂਸਲਾ ਵਧਾਉਣ ਲਈ।
Next articleਕੰਢੀ ਕੈਨਾਲ ਦੀ ਮੁਰੰਮਤ ਅਤੇ ਨਵੇਂ ਪਿੰਡਾਂ ਨੂੰ ਜੋੜਨ ਲਈ ਹਲਕਾ ਬਲਾਚੌਰ ਦੇ ਆਗੂਆਂ ਨੇ ਜਲ ਸਰੋਤ ਮੰਤਰੀ ਨੂੰ ਸੌਂਪਿਆ ਮੰਗ ਪੱਤਰ