ਹੱਕੀ ਮੰਗਾਂ ਲਈ ਖੁਰਾਣਾ ਟੈਂਕੀ ਤੇ 182 ਦਿਨਾਂ ਤੋਂ ਚੜ੍ਹੇ ਇੰਦਰਜੀਤ ਮਾਨਸਾ ਦੀ  ਪੰਜਾਬ ਸਰਕਾਰ ਸਾਰ ਲਵੇ-  ਤਰਲੋਕ ਸਿੰਘ 

ਮਹਿਤਪੁਰ, (ਚੰਦੀ)-ਅੱਜ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵੱਲੋਂ ਸਟੇਟ ਕਮੇਟੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਦੇ ਤਹਿਤ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਨ ਡਿਪਟੀ ਕਮਿਸ਼ਨਰ  ਜਲੰਧਰ ਜੀ ਨੂੰ  ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਸੌਂਪਿਆ ਗਿਆ ।ਸਿੱਖਿਆ ਪ੍ਰੋਵਾਈਡਰ ਜਥੇਬੰਦੀ ਦੇ ਸਟੇਟ ਕਮੇਟੀ ਮੈਂਬਰ ਤਰਲੋਕ ਸਿੰਘ ਪੰਜਾਬ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਸ ਜੀ ਨੇ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੀਤਾ ਸੀ ਤੇ ਪੂਰੇ ਪੰਜਾਬ ਦੇ ਪਿੰਡਾਂ ਤੇ ਸੜਕਾਂ ਉੱਪਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਵੱਡੇ-ਵੱਡੇ ਫਲੈਕਸ ਬੋਰਡ ਲਗਵਾਏ ਸਨ,ਜਿੰਨਾਂ ਨੂੰ ਵੇਖ ਕੇ ਕੱਚੇ ਅਧਿਆਪਕਾਂ ਤੇ ਉੱਨਾਂ ਦੇ ਪਰਿਵਾਰਾਂ ਤੇ ਪੰਜਾਬ ਦੇ ਬੁੱਧੀਜੀਵੀਆਂ ਵਿੱਚ ਬਹੁਤ ਖੁਸ਼ੀ ਪਾਈ ਗਈ ਸੀ ਕਿ ਭਗਵੰਤ ਮਾਨ ਸਰਕਾਰ ਇੱਕ ਵਧੀਆ ਕੰਮ ਕਰਨ ਜਾ ਰਹੀ ਹੈ ਪ੍ਰੰਤੂ ਹੋਇਆ ਬਿਲਕੁੱਲ ਇਸਦੇ ਉਲਟ ਮਾਨ ਸਰਕਾਰ ਨੇ ਵੀ ਰਵਾਇਤੀ ਸਰਕਾਰਾਂ ਵਾਂਗ ਕੀਤੇ ਵਾਅਦਿਆਂ ਨੂੰ ਭੁਲਾ ਕੇ ਸਿਰਫ ਤਨਖਾਹ ਵਾਧਾ ਕਰਕੇ ਪੂਰੇ ਪੰਜਾਬ ਵਿੱਚ ਕੱਚੇ ਅਧਿਆਪਕਾਂ ਰੈਗੂਲਰ ਕਰਨ  ਪ੍ਰਚਾਰ ਕੀਤਾ।ਜਿਸ ਕਰਕੇ ਕੱਚੇ ਅਧਿਆਪਕਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਕਿ ਆਪਣੇ ਹੱਥੀਂ ਰੀਝਾਂ ਨਾਲ ਬਣਾਈ ਸਰਕਾਰ ਉਨਾਂ ਨਾਲ ਰੈਗੂਲਰ ਕਰਨ ਦੇ ਨਾਂ ਤੇ ਮਜ਼ਾਕ ਕਰ ਰਹੀ ਹੈ।ਇੱਕ ਰੈਗੂਲਰ ਅਧਿਆਪਕਾਂ ਨੂੰ ਮਿਲਦੀਆਂ ਸਹੂਲਤਾਂ ਤੇ ਸਾਰੇ ਭੱਤੇ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਦੇ ਸ਼ਹਿਰ (ਸੰਗਰੂਰ )ਕੋਠੀ ਦੇ ਬਿਲਕੁੱਲ ਨੇੜੇ ਖੁਰਾਣਾ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਉੱਤੇ 13 ਜੂਨ ਤੋਂ ਸਾਥੀ ਇੰਦਰਜੀਤ ਮਾਨਸਾ ਡਟਿਆ ਹੋਇਆ ਹੈ। ਲੱਗਭੱਗ ਟੈਂਕੀ ਤੇ ਛੇ ਮਹੀਨੇ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਨਾ ਤਾਂ ਕੋਈ ਮੀਟਿੰਗ ਤੇ ਨਾ ਹੀ ਕੋਈ ਪੁਖਤਾ ਹੱਲ ਕੀਤਾ ਗਿਆ ਹੈ।ਸਗੋਂ ਪ੍ਰਸ਼ਾਸਨ ਵੱਲੋ ਵਾਰ ਵਾਰ ਸੀਐਮ ਸਾਹਿਬ ਨਾਲ ਮੀਟਿੰਗਾਂ ਦਾ ਸਮਾਂ ਦੇ ਕੇ ਚੰਡੀਗੜ ਬੁਲਾਇਆ ਜਾਂਦਾ ਰਿਹਾ ਪ੍ਰੰਤੂ ਐਨ ਮੌਕੇ ਤੇ ਮੀਟਿੰਗਾਂ ਪੋਸਟਪੋਨ ਕਰ ਦਿੱਤੀਆਂ ਜਾਂਦੀਆਂ ਰਹੀਆਂ ਨੇ ਜਿਸ ਕਰਕੇ ਅੱਜ ਸਟੇਟ ਕਮੇਟੀ ਨੇ ਆਪਣੀਆਂ ਬਿਲਕੁੱਲ ਹੱਕੀ ਤੇ ਜਾਇਜ਼ ਮੰਗਾਂ —ਪਹਿਲੀ ਮੰਗ ਤਨਖਾਹ ਨੂੰ ਸਕੇਲ ਅਧਾਰਿਤ ਕਰਨ ਲਈ ਦੂਜਾ ਸਰਕਾਰ ਦੇ ਨਿਯਮਾਂ ਅਨੁਸਾਰ ਪੀ ਆਰ ਏ ਐਨ ਨੰਬਰ ਜਾਰੀ ਕਰਦਿਆਂ ਐਨ ਪੀ ਐਸ ਕੱਟਿਆ ਜਾਵੇ ਅਤੇ ਪ੍ਰੋਬੇਸ਼ਨ ਟਰਮ ਪੂਰੀ ਹੋਣ ਤੇ ਸਾਰੇ ਭੱਤੇ ਲਾਗੂ ਕਰਨ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ।ਇੰਨਾਂ ਮੰਗਾਂ ਪ੍ਰਤੀ ਮੰਗ ਪੱਤਰ ਮਾਨਯੋਗ ਡੀਸੀ ਜਲੰਧਰ ਨੂੰ ਦਿੱਤਾ ਗਿਆ । ਇਸ ਮੌਕੇ ,ਜਿਲਾ ਆਗੂ ਹਰਪ੍ਰੀਤ ਹੇਅਰ, ਅਮਨ ਵਰਮਾ, ਪਰਵਿੰਦਰ ਅੱਟਾ, ਰਛਪਾਲ ਸਿੰਘ, ਰਿਪੂਦਮਨ ਗਿਲ, ਮਨੋਜ ਕੁਮਾਰ,ਅਵਤਾਰ ਫਿਲੋਰ ਅਤੇ ਪਰਮਜੀਤ ਸ਼ਾਹਕੋਟ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਇਲੀਟ ਵਲੋਂ ਲਗਾਏ ਮੁਫ਼ਤ ਜਾਂਚ ਕੈਂਪ ਦੌਰਾਨ 325 ਮਰੀਜ਼ਾਂ ਦਾ ਕੀਤਾ ਗਿਆ ਨਿਰੀਖਣ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਮਾਰਚ ਚ ਸ਼ਾਮਲ ਹੋਣ ਦਾ ਐਲਾਨ